ਬਿਉਰੋ ਰਿਪੋਰਟ: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਬਰਨਾਲਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਬਾਹਾ ‘ਤੇ ਜ਼ਿਮਨੀ ਚੋਣਾਂ ਲਈ ਅੱਜ ਵੋਟਿੰਗ ਸ਼ੂਰੂ ਹੋ ਗਈ ਹੈ। ਇਹ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਨਿਰਪੱਖ ਅਤੇ ਸੁਰੱਖਿਅਤ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ ਹੈ। ਜ਼ਿਮਨੀ ਚੋਣ ‘ਚ ਸਾਰੀਆਂ ਚਾਰ ਸੀਟਾਂ ‘ਤੇ ਕਰੀਬ 7 ਲੱਖ ਵੋਟਰ ਆਪਣੀ ਵੋਟ ਪਾਉਣਗੇ। ਇਸ ਦੇ ਲਈ 831 ਪੋਲਿੰਗ ਬੂਥ ਬਣਾਏ ਗਏ ਹਨ। ਸਾਰੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 45 ਉਮੀਦਵਾਰ ਮੈਦਾਨ ਵਿੱਚ ਹਨ।
9 ਵਜੇ ਤੱਕ ਚਾਰ ਵਿਧਾਨ ਸਭਾ ਸੀਟਾਂ ਤੇ 8.53 ਫੀਸਦੀ ਮਤਦਾਨ ਹੋਇਆ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 13.1 ਫੀਸਦੀ ਮਤਦਾਨ ਹੋਇਆ ਡੇਰਾ ਬਾਬਾ ਨਾਨਕ ਵਿੱਚ 9.7 ਫੀਸਦੀ ਮਤਦਾਨ ਹੋਇਆ ਬਰਨਾਲਾ ਵਿੱਚ 6.9 ਫੀਸਦੀ ਮਤਦਾਨ ਹੋਇਆ ਚੱਬੇਵਾਲ ਵਿੱਚ 4.15 ਫੀਸਦੀ ਮਤਦਾਨ ਹੋਇਆ
- ਡੇਰਾ ਬਾਬਾ ਨਾਨਕ ‘ਚ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕਾਂਗਰਸੀ ਵਰਕਰ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਮੌਕੇ MP ਸੁਖਜਿੰਦਰ ਰੰਧਾਵਾ ਵੀ ਮੌਜੂਦ ਸਨ
ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਪਿੰਡ ਦੇ ਬਾਹਰੋਂ ਗੈਂਗਸਟਰਾਂ ਨੇ ਆ ਕੇ ਕਾਂਗਰਸੀ ਸਮਰਥਕਾਂ ’ਤੇ ਹਮਲਾ ਕੀਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਚੋਣਾਂ ਵਿਚ ਸਮਰਥਕਾਂ ਦੀ ਆਪਸ ਵਿਚ ਝੜਪ ਹੁੰਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਤੋਂ ਡਰਨ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਉਹ ਸਿਰਫ 23 ਨਵੰਬਰ ਤੱਕ ਉਡੀਕ ਕਰਨ।
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੀ ਉਮੀਦਵਾਰ ਤੇ ਲੋਕ ਸਭਾ ਮੈਬਰ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੇ ਆਪਣੇ ਪਿੰਡ ਧਾਰੋਵਾਲੀ ‘ਚ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਗਿੱਦੜਬਾਹਾ ਤੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਜੇਕਰ ਮੈਂ ਇਸ ਵਾਰ ਵਿਧਾਇਕ ਬਣਨ ਤੋਂ ਬਾਅਦ ਕੰਮ ਕਰਵਾਉਣ ਵਿੱਚ ਕਾਮਯਾਬ ਨਾ ਹੋਇਆ ਤਾਂ 2027 ਵਿੱਚ ਚੋਣ ਨਹੀਂ ਲੜਾਂਗਾ।
ਉਨ੍ਹਾਂ ਕਿਹਾ ਕਿ ਹੁਣ ਅਸੀਂ ਸਰਕਾਰ ਵਿੱਚ ਹੀ ਰਹਾਂਗੇ। ਸੀਐਮ ਨਾਲ ਬੈਠਣਗੇ। ਇਲਾਕੇ ਦਾ ਵਿਕਾਸ ਕਰਾਂਗੇ। ਤਿਕੋਣੇ ਮੁਕਾਬਲੇ ਬਾਰੇ ਪੁੱਛੇ ਜਾਣ 'ਤੇ ਡਿੰਪੀ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਗਲਤ ਪਾਰਟੀ ਚੁਣੀ ਹੈ। ਇਸ ਵਾਰ ਗਿੱਦੜਬਾਹਾ ਨੂੰ ਜਿੱਤਣਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਬਾਹਰੋਂ ਆਏ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਸ ਵਾਰ ਮੈਂ ਲੋਕਾਂ ਨੂੰ ਸਮਝਾ ਰਿਹਾ ਹਾਂ ਕਿ ਜਿਹੜੇ ਉਮੀਦਵਾਰ ਖੁਦ ਨੂੰ ਵੋਟ ਨਹੀਂ ਪਾ ਸਕਦੇ ਉਹ ਹਲਕੇ ਦਾ ਵਿਕਾਸ ਕਿਵੇਂ ਕਰਨਗੇ।
ਸੀਐਮ ਮਾਨ ਨੇ ਵੋਟ ਪਾਉਣ ਦੀ ਕੀਤੀ ਅਪੀਲ
ਜਿਨ੍ਹਾਂ ਚਾਰ ਹਲਕਿਆਂ 'ਚ ਅੱਜ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਮੇਰੀ ਉਹਨਾਂ ਹਲਕਿਆਂ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਹੈ ਕਿ ਬਾਬਾ ਸਾਹਿਬ ਅਤੇ ਸ਼ਹੀਦਾਂ ਦੇ ਸੁਪਨਿਆਂ ਦੇ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਵੋਟ ਦੇ ਅਧਿਕਾਰ ਦਾ ਜ਼ਰੂਰ ਇਸਤੇਮਾਲ ਕਰਨ। ਵੋਟ ਭਾਵੇਂ ਜਿਸਨੂੰ ਮਰਜ਼ੀ ਪਾਇਓ, ਪਰ ਆਪਣੀ ਮਰਜ਼ੀ ਨਾਲ ਪਾਇਓ। ਪੰਜਾਬ ਦੇ ਸੁਨਹਿਰੇ…
— Bhagwant Mann (@BhagwantMann) November 20, 2024
- ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਪਤਨੀ ਨਾਲ ਭੁਗਤਾਈ ਵੋਟ
- ਦੰਗਲ ਚੱਬੇਵਾਲ ਜ਼ਿਮਨੀ ਚੋਣ ਦਾ, ਵੱਡੀ ਗਿਣਤੀ 'ਚ ਲੋਕ ਵੋਟ ਪਾਉਣ ਪਹੁੰਚ ਰਹੇ ਹਨ
- ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਪਰਿਵਾਰ ਸਮੇਤ ਭੁਗਤਾਈ ਵੋਟ
- ਚੱਬੇਵਾਲ ਵਿਧਾਨ ਸਭਾ ਹਲਕੇ 'ਚ 85 ਸਾਲਾ ਬਜ਼ੁਰਗ ਔਰਤ ਪ੍ਰਕਾਸ਼ ਕੌਰ ਨੇ ਕੜਾਕੇ ਦੀ ਠੰਡ 'ਚ ਸਵੇਰੇ ਵੋਟ ਪਾਈ। ਉਹ ਪਿੰਡ ਬੋਹਣ ਦੀ ਰਹਿਣ ਵਾਲੀ ਹੈ।
- ਬਰਨਾਲਾ ਦੇ ਬੂਥ ਨੰਬਰ 85 ’ਤੇ ਵੋਟਿੰਗ 20 ਮਿੰਟ ਦੇਰੀ ਨਾਲ ਸ਼ੁਰੂ ਹੋਈ। ਮਸ਼ੀਨ ਖਰਾਬ ਹੋਣ ਕਾਰਨ ਦੇਰੀ ਹੋਈ।
- 86 ਸਾਲਾ ਅਪਾਹਜ ਵਿਅਕਤੀ ਨੇ ਆਪਣੀ ਵੋਟ ਪਾਈ
- ਡੇਰਾ ਬਾਬਾ ਨਾਨਕ ਵਿੱਚ ਵੋਟ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਵੋਟਰ
- ਅੰਮ੍ਰਿਤਾ ਤੇ ਰਾਜਾ ਵੜਿੰਗ ਨੇ ਗੁਰਦੁਆਰੇ ਟੇਕਿਆ ਮੱਥਾ
- ਬਰਨਾਲਾ 'ਚ 75 ਸਾਲਾ ਬਜ਼ੁਰਗ ਬਾਪੂ ਜਸਵੰਤ ਸਿੰਘ ਨੇ ਭੁਗਤਾਈ ਵੋਟ
- ਬਰਨਾਲਾ ਤੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਆਪਣੇ ਪਰਿਵਾਰ ਸਮੇਤ ਭੁਗਤਾਈ ਵੋਟ
- ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਭੁਗਤਾਈ ਵੋਟ।
ਸਾਰੀਆਂ ਚਾਰ ਸੀਟਾਂ 'ਤੇ 20.76% ਵੋਟਿੰਗ ਹੋਈ
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਚੱਲ ਰਹੀਆਂ ਜ਼ਿਮਨੀ ਚੋਣਾਂ 'ਚ ਸਵੇਰੇ 11 ਵਜੇ ਤੱਕ 20.76 ਫੀਸਦੀ ਵੋਟਿੰਗ ਹੋ ਚੁੱਕੀ ਹੈ। ਗਿੱਦੜਬਾਹਾ ਵਿੱਚ 35 ਫੀਸਦੀ, ਡੇਰਾ ਬਾਬਾ ਨਾਨਕ ਵਿੱਚ 19.4 ਫੀਸਦੀ, ਬਰਨਾਲਾ ਵਿੱਚ 16.1 ਫੀਸਦੀ ਅਤੇ ਚੱਬੇਵਾਲ ਵਿੱਚ 12.71 ਫੀਸਦੀ ਵੋਟਾਂ ਪਈਆਂ।
Add Description
ਡੇਰਾ ਪਠਾਣਾ ‘ਚ ਟਕਰਾਅ ਤੋਂ ਬਾਅਦ ਵੱਡੀ ਸੰਖਿਆਂ ‘ਚ ਸੁਰੱਖਿਆ ਬਲ ਤੈਨਾਤ
ਡੇਰਾ ਬਾਬਾ ਨਾਨਕ ‘ਚ ਸਵੇਰੇ ਸਮੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰਾਂ ‘ਚ ਟਕਰਾਅ ਹੋ ਗਿਆ, ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ। ਇਸ ਨੂੰ ਦੇਖਦੇ ਹੋਏ ਹੁਣ ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਣਾ ‘ਚ ਭਾਰੀ ਸੁਰੱਖਿਆ ਬਲ ਤੈਨਾਤ ਕੀਤਾ ਗਿਆ ਹੈ।
#WATCH | Gurdaspur, Punjab: Clash broke out between Congress and AAP workers at the polling booth of village Dera Pathana. Congress MP Sukhjinder Singh Randhawa also present at the spot.
Voting was going on in Punjab's Dera Baba Nanak by-elections. pic.twitter.com/u6bLZhKwM0— ANI (@ANI) November 20, 2024
'ਆਪ' ਉਮੀਦਵਾਰ ਨੇ ਕਿਹਾ- ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ
ਚੱਬੇਵਾਲ ਤੋਂ ‘ਆਪ’ ਉਮੀਦਵਾਰ ਡਾ: ਇਸ਼ਾਂਕ ਕੁਮਾਰ ਨੇ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ। ਉਸ ਦਾ ਮੁਕਾਬਲਾ ਪਾਰਟੀ ਦੇ ਪੁਰਾਣੇ ਆਗੂ ਨਾਲ ਹੀ ਹੈ।
ਸਾਰੀਆਂ ਚਾਰ ਸੀਟਾਂ 'ਤੇ ਦੁਪਹਿਰ 1 ਵਜੇ ਤੱਕ 36.46% ਵੋਟਿੰਗ ਹੋਈ
ਦੁਪਹਿਰ 1 ਵਜੇ ਤੱਕ ਪੰਜਾਬ ਵਿੱਚ 36.46 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਗਿੱਦੜਬਾਹਾ ਵਿੱਚ ਸਭ ਤੋਂ ਵੱਧ 50.09 ਫੀਸਦੀ, ਡੇਰਾ ਬਾਬਾ ਨਾਨਕ ਵਿੱਚ 39.4 ਫੀਸਦੀ, ਬਰਨਾਲਾ ਵਿੱਚ 28.1 ਫੀਸਦੀ ਅਤੇ ਚੱਬੇਵਾਲ ਵਿੱਚ 27.95 ਫੀਸਦੀ ਵੋਟਾਂ ਪਈਆਂ।
ਜ਼ਿਮਨੀ ਚੋਣਾਂ ਨੂੰ ਲੈ ਕੇ ਜਿੱਥੇ ਲੋਕਾਂ ‘ਚ ਉਤਸ਼ਾਹ ਦੇਖਿਆ ਜਾ ਰਿਹਾ ਹੈ, ਉੱਥੇ ਹੀ ਉਮੀਦਵਾਰਾਂ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ, ‘ਆਪ’ ਦੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ, ਕਾਂਗਰਸ ਦੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਤੇ ਹੋਰ ਉਮੀਦਵਾਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਅੰਮ੍ਰਿਤਾ ਵੜਿੰਗ ਤੇ ਡਿੰਪੀ ਢਿੱਲੋਂ ਆਏ ਆਹਮੋ-ਸਾਹਮਣੇਗਿੱਦੜਬਾਹਾ ਤੋਂ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਵੋਟਿੰਗ ਵਾਲੇ ਦਿਨ ਆਹਮੋ-ਸਾਹਮਣੇ ਆਏ। ਡਿੰਪੀ ਢਿੱਲੋਂ ਨੇ ਅੰਮ੍ਰਿਤਾ ਨੂੰ ਆਲ ਦਿ ਬੈਸਟ ਬੀਬਾ ਜੀ ਕਿਹਾ। ਜਿਸ ਦੇ ਜਵਾਬ ‘ਚ ਅੰਮ੍ਰਿਤਾ ਵੜਿੰਗ ਨੇ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਅਦਾ ਕੀਤਾ।
ਦੁਪਹਿਰ 3 ਵਜੇ ਤੱਕ 49.61 ਫੀਸਦੀ ਵੋਟਿੰਗ ਹੋਈ
ਪੰਜਾਬ ਦੀਆਂ ਚਾਰ ਸੀਟਾਂ 'ਤੇ ਹੋ ਰਹੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਦੁਪਹਿਰ 3.30 ਵਜੇ ਤੱਕ 49.61 ਫੀਸਦੀ ਵੋਟਿੰਗ ਹੋਈ। ਇਸ ਦੌਰਾਨ ਗਿੱਦੜਬਾਹਾ ਵਿੱਚ 65.8 ਫੀਸਦੀ, ਡੇਰਾ ਬਾਬਾ ਨਾਨਕ ਵਿੱਚ 52.2 ਫੀਸਦੀ, ਚੱਬੇਵਾਲ ਵਿੱਚ 40.25 ਫੀਸਦੀ ਅਤੇ ਬਰਨਾਲਾ ਵਿੱਚ 40 ਫੀਸਦੀ ਵੋਟਿੰਗ ਹੋਈ।
5 ਵਜੇ ਤੱਕ ਕੁੱਲ 59.67% ਹੋਈ ਵੋਟਿੰਗ
ਸ਼ਾਮ 5.30 ਵਜੇ ਤੱਕ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 59.67 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਵਿਧਾਨ ਸਭਾ ਸੀਟ 'ਤੇ ਸਭ ਤੋਂ ਵੱਧ 78.1 ਫੀਸਦੀ ਮਤਦਾਨ ਹੋਇਆ। ਜਦੋਂ ਕਿ ਡੇਰਾ ਬਾਬਾ ਨਾਨਕ ਵਿੱਚ 59.8 ਫੀਸਦੀ, ਬਰਨਾਲਾ ਵਿੱਚ 52.7 ਫੀਸਦੀ ਅਤੇ ਚੱਬੇਵਾਲ ਵਿੱਚ ਸਭ ਤੋਂ ਘੱਟ 48.01 ਫੀਸਦੀ ਵੋਟਿੰਗ ਹੋਈ।