The Khalas Tv Blog India Live: ਕਿਸਾਨਾਂ ਦੇ ਵੱਲੋਂ ਅੱਜ ਤਿੰਨ ਘੰਟੇ ਚੱਕਾ ਜਾਮ, ਵੇਖੋ Live Updates
India Punjab

Live: ਕਿਸਾਨਾਂ ਦੇ ਵੱਲੋਂ ਅੱਜ ਤਿੰਨ ਘੰਟੇ ਚੱਕਾ ਜਾਮ, ਵੇਖੋ Live Updates

‘ਦ ਖ਼ਾਲਸ ਬਿਊਰੋ :- ਅੱਜ ਕਿਸਾਨਾਂ ਨੇ ਪੂਰੇ ਭਾਰਤ ਵਿੱਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਚੱਕਾ ਜਾਮ ਦਾ ਸੱਦਾ ਦਿੱਤਾ ਹੈ। ਇਹ ਚੱਕਾ ਜਾਮ ਕੌਮੀ ਅਤੇ ਸੂਬਾ ਹਾਈਵੇਅ ‘ਤੇ ਕੀਤਾ ਜਾਵੇਗਾ ਪਰ ਐਮਰਜੈਂਸੀ ਅਤੇ ਐਂਬੂਲੈਂਸ, ਸਕੂਲ ਬੱਸਾਂ ਅਤੇ ਹੋਰ ਲਾਜ਼ਮੀ ਸੇਵਾਵਾਂ ਨਾਲ ਜੁੜੇ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ। ਇਸ ਖਬਰ ਦੇ ਰਾਹੀਂ ਅਸੀਂ ਅੱਜ ਦੇ ਚੱਕਾ ਜਾਮ ਦੇ ਪੂਰੇ ਦਿਨ ਦੀ ਦੇਸ਼ ਭਰ ਵਿੱਚੋਂ ਹਰ ਅਪਡੇਟ ਆਪ ਤੱਕ ਪਹੁੰਚਾਉਂਦੇ ਰਹਾਂਗੇ।

ਕਿਸਾਨਾਂ ਵੱਲੋਂ ਪਟਿਆਲਾ-ਜ਼ੀਰਕਪੁਰ ਰੋਡ ‘ਤੇ ਜਾਮ ਲਗਾਇਆ ਗਿਆ ਹੈ। ਕਿਸਾਨਾਂ ਵੱਲੋਂ ਹੱਥਾਂ ਵਿੱਚ ਤਖਤੀਆਂ ਅਤੇ ਕਿਸਾਨੀ ਝੰਡੇ ਫੜ ਕੇ ਤਿੰਨੇ ਖੇਤੀ ਕਾਨੂੰਨਾਂ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।

ਕਿਸਾਨ ਬੀਬੀਆਂ ਵੀ ਅੰਮ੍ਰਿਤਸਰ-ਬਠਿੰਡਾ ਹਾਈਵੇਅ ‘ਤੇ ਧਰਨੇ ‘ਚ ਕਰ ਰਹੀਆਂ ਹਨ ਸ਼ਮੂਲੀਅਤ
Exit mobile version