The Khalas Tv Blog Lok Sabha Election 2024 LIVE : 2024 ਲੋਕ ਸਭਾ ਚੋਣਾਂ ਦਾ ਮਹਾਂਨਤੀਜੇ
Lok Sabha Election 2024 Punjab

LIVE : 2024 ਲੋਕ ਸਭਾ ਚੋਣਾਂ ਦਾ ਮਹਾਂਨਤੀਜੇ

ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਧ ਚੰਨੇ ਸ਼ਾਨਦਾਰ ਜਿੱਤ ਹਾਸਲ ਕੀਤਾ ਹੈ। ਚੰਨੀ 1 ਲੱਖ 75 ਹਜ਼ਾਰ 993 ਵੋਟਾਂ ਨਾਲ ਜਿੱਤੇ ਹਨ। ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਰਹੇ ਦੂਸਰੇ ਨੰਬਰ ‘ਤੇ ਆਪ ਦੇ ਪਵਨ ਕੁਮਾਰ ਟੀਨੂੰ ਤੀਸਰੇ ਨੰਬਰ ਰਹੇ ਹਨ।

ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਜਿੱਤ ਗਏ ਹਨ। ਮੀਤ ਹੇਅਰ 1 ਲੱਖ 72 ਹਜ਼ਾਰ 507 ਵੋਟਾਂ ਨਾਲ ਜਿੱਤੇ  ਹਨ।

ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਤੀਜੀ ਵਾਰ ਜਿੱਤੇ ਹਨ। ਔਜਲਾ ਨੇ 37 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਕੁਲਦੀਪ ਸਿੰਘ ਧਾਲੀਵਾਲ ਦੂਜੇ ਨੰਬਰ ‘ਤੇ ਰਹੇ ਅਤੇ ਤੀਜੇ ਨੰਬਰ ‘ਤੇ ਬੀਜੇਪੀ ਦੇ ਤਰਨਜੀਤ ਸਿੰਘ ਸੰਧੂ।

ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। 178000 ਵੋਟਾਂ ਨਾਲ ਜਿੱਤੇ ਅੰਮ੍ਰਿਤਪਾਲ ਸਿੰਘ।

ਸ੍ਰੀ ਆਨੰਦਪੁਰ ਸਾਹਿਬ ਸੀਟ ‘ਤੇ ਮਾਲਵਿੰਦਰ ਕੰਗ ਵੱਡੀ ਲੀਡ ਨਾਲ ਜਿੱਤੇ ਹਨ। ਉਨ੍ਹਾਂ ਨੇ 8288 ਵੋਟਾਂ ਦੀ ਬੜ੍ਹਤ ਬਣਾਈ ਹੈ। ‘ਆਪ’ ਦੇ ਮਾਲਵਿੰਦਰ ਕੰਗ ਨੂੰ 204910, ਕਾਂਗਰਸ ਦੇ ਵਿਜੈਇੰਦਰ ਸਿੰਗਲਾ ਨੂੰ 196622, ਭਾਜਪਾ ਦੇ ਡਾ. ਸੁਭਾਸ਼ ਸ਼ਰਮਾ ਨੂੰ 127211, ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 78795 ਤੇ ਬਸਪਾ ਤੇ ਜਸਵੀਰ ਸਿੰਘ ਗੜ੍ਹੀ ਨੂੰ 66788 ਵੋਟਾਂ ਮਿਲੀਆਂ ਹਨ।

ਚੰਡੀਗੜ੍ਹ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਭਾਜਪਾ ਦੇ ਸੰਜੇ ਟੰਡਨ ਨੂੰ 3613 ਵੋਟਾਂ ਨਾਲ ਹਰਾਇਆ ਹੈ। ਇਨ੍ਹਾਂ ਦੋਹਾਂ ਵਿਚਾਲੇ ਕਾਂਟੇ ਦੀ ਟੱਕਰ ਰਹੀ।

ਪੰਜਾਬ ਦੇ ਪਟਿਆਲਾ ਸੰਸਦੀ ਸੀਟ ਤੇ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਲਈ ਹੈ। ਡਾ. ਧਰਮਵੀਰ ਗਾਂਧੀ ਨੇ 303772 ਵੋਟਾਂ ਨਾਲ ਪਟਿਆਲਾ ਦੀ ਸੀਟ ਆਪਣੇ ਨਾਂਅ ਕਰ ਲਈ ਹੈ। ਇਸ ਸੀਟ ਤੇ ਭਾਜਪਾ ਦੇ MP ਉਮੀਦਵਾਰ ਪਰਨੀਤ ਕੌਰ, ਆਮ ਆਦਮੀ ਪਾਰਟੀ ਦੇ MP ਉਮੀਦਵਾਰ ਡਾ. ਬਲਬੀਰ ਸਿੰਘ ਅਤੇ ਅਕਾਲੀ ਦਲ ਦੇ MP ਉਮੀਦਵਾਰ ਐੱਨ.ਕੇ ਸ਼ਰਮਾ ਵੀ ਚੋਣ ਮੈਦਾਨ ਵਿੱਚ ਸਨ, ਜਿੰਨ੍ਹਾਂ ਨੂੰ ਹਾਰ ਮਿਲੀ ਹੈ।

ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਜਿੱਤੇ ਹਨ।  ਜਾਣਕਾਰੀ ਦੇ ਮੁਤਾਬਿਕ, ਉਨ੍ਹਾਂ ਨੂੰ ਕੁੱਲ 332591 ਵੋਟਾਂ ਮਿਲੀਆਂ, ਇਸ ਤੋਂ ਇਲਾਵਾ ਸ਼ੁਰੂ ਤੋਂ ਲੈ ਕੇ ਆਖਰ ਤੱਕ ਲੀਡ ਨਹੀਂ ਟੁੱਟੀ।

ਫਰੀਦਕੋਟ ਲੋਕ ਸੀਟ ਤੋਂ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੱਡੀ ਲੀਡ ਨਾਲ ਹਰਾ ਵੱਡੀ ਜਿੱਤ ਪ੍ਰਾਪਤ ਕੀਤੀ ਹੈ। 20 ਦਿਨ ਪਹਿਲਾਂ ਇੱਥੋਂ ਕਰਮਜੀਤ ਅਨਮੋਲ ਦੀ ਹਵਾ ਸੀ ਪਰ ਇੱਥੇ ਸਰਬਜੀਤ ਸਿੰਘ ਖਾਲਸਾ ਨੇ ਇੱਕ ਦੋ ਹਫ਼ਤਿਆਂ ਵਿੱਚ ਸਾਰੀ ਹਵਾ ਬਦਲ ਦਿੱਤੀ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ।

ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਜਿੱਤ ਦਰਜ ਕੀਤੀ ਹੈ। ਸਖ਼ਤ ਮੁਕਾਬਲੇ ਵਿੱਚ ਉਨ੍ਹਾਂ ਨੇ ਭਾਜਪਾ ਦੇ ਸੰਜੇ ਟੰਡਨ ਨੂੰ 2504 ਵੋਟਾਂ ਨਾਲ ਹਰਾਇਆ। ਮਨੀਸ਼ ਤਿਵਾਰੀ ਨੂੰ ਕੁੱਲ 216657 ਵੋਟਾਂ ਮਿਲੀਆਂ। ਜਦਕਿ ਸੰਜੇ ਟੰਡਨ ਨੂੰ 214153 ਵੋਟਾਂ ਮਿਲੀਆਂ। ਕਾਂਗਰਸ ਨੂੰ 48.22 ਫੀਸਦੀ ਵੋਟਾਂ ਮਿਲੀਆਂ ਜਦਕਿ ਭਾਜਪਾ ਨੂੰ 47.67 ਫੀਸਦੀ ਵੋਟਾਂ ਮਿਲੀਆਂ। 15 ਗੇੜਾਂ ਦੀ ਗਿਣਤੀ ਵਿੱਚ ਭਾਜਪਾ ਇੱਕ ਵਾਰ ਵੀ ਲੀਡ ਤੱਕ ਨਹੀਂ ਪਹੁੰਚ ਸਕੀ।

ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਜਿੱਤ ਦਰਜ ਕੀਤੀ ਹੈ। ਬਾਦਲ ਨੇ ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ 50 ਹਜ਼ਾਰ ਦੇ ਕਰੀਬ ਵੋਟਾਂ ਨਾਲ ਮਾਤ ਦਿੱਤੀ ਹੈ। ਇਸ ਜਿੱਤ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦੇ ਖੇਮੇ ਵਿੱਚ ਖ਼ੁਸ਼ੀ ਦੀ ਲਹਿਰ ਹੈ।

ਫਿਰੋਜ਼ਪੁਰ ਦੀ ਫਸਵੀਂ ਸੀਟ ਕਾਂਗਰਸ ਨੇ 3242 ਵੋਟਾਂ ਨਾਲ ਜਿੱਤੀ। ਚੋਣ ਕਮਿਸ਼ਨ ਨੇ ਸ਼ੇਰ ਸਿੰਘ ਘੁਬਾਇਆ ਨੂੰ ਜੇਤੂ ਐਲਾਨਿਆ ਹੈ। ਆਪ ਦੇ ਜਗਦੀਪ ਸਿੰਘ ਕਾਕਾ ਬਰਾੜ ਦੂਜੇ ਨੰਬਰ ‘ਤੇ ਰਹੇ। 40 ਸਾਲ ਬਾਅਦ ਕਾਂਗਰਸ ਨੇ ਫਿਰੋਜ਼ਪੁਰ ਸੀਟ ਜਿੱਤੀ। ਅਖੀਰਲੀ ਵਾਰ 1984  ਵਿੱਚ ਕਾਂਗਰਸ ਨੇ ਫਿਰੋਜ਼ਪੁਰ ਸੀਟ ਜਿੱਤੀ ਸੀ>

  • ਅੰਮ੍ਰਿਤਸਰ- ਗੁਰਜੀਤ ਔਜਲਾ 40301  ਵੋਟਾਂ ਨਾਲ ਜਿੱਤੇ
  • ਆਨੰਦਪੁਰ ਸਾਹਿਬ- ‘ਆਪ’ 10827 ਵੋਟਾਂ ਨਾਲ ਅੱਗੇ
  • ਬਠਿੰਡਾ-ਹਰਸਿਮਰਤ ਬਾਦਲ 49656 ਵੋਟਾਂ ਨਾਲ ਅੱਗੇ
  • ਫਰੀਦਕੋਟ- ਸਰਬਜੀਤ ਸਿੰਘ 70246  ਵੋਟਾਂ ਨਾਲ ਅੱਗੇ
  • ਫਤਹਿਗੜ੍ਹ ਸਾਹਿਬ-ਅਮਰ ਸਿੰਘ 34202 ਵੋਟਾਂ ਨਾਲ ਜਿੱਤੇ
  • ਫਿਰੋਜ਼ਪੁਰ- ਸ਼ੇਰ ਸਿੰਘ ਘੁਬਾਇਆ 3242 ਵੋਟ ਨਾਲ ਅੱਗੇ
  • ਗੁਰਦਾਸਪੁਰ-ਸੁਖਜਿੰਦਰ ਰੰਧਾਵਾ  83012 ਵੋਟਾਂ ਨਾਲ ਅੱਗੇ
  • ਹੁਸ਼ਿਆਰੁਪਰ-ਚੱਬੇਵਾਲ 44111 ਵੋਟਾਂ ਨਾਲ ਅੱਗੇ
  • ਜਲੰਧਰ-ਚਰਨਜੀਤ ਚੰਨੀ 175993 ਵੋਟਾਂ ਨਾਲ ਜਿੱਤੇ
  • ਲੁਧਿਆਣਾ- ਰਾਜਾ ਵੜਿੰਗ 20276 ਵੋਟਾਂ ਨਾਲ ਅੱਗੇ
  • ਖਡੂਰ ਸਾਹਿਬ- ਅੰਮ੍ਰਿਤਪਾਲ ਸਿੰਘ -196058 ਵੋਟਾਂ ਨਾਲ ਅੱਗੇ
  • ਪਟਿਆਲਾ- ਧਰਮਵੀਰ ਗਾਂਧੀ 14831  ਵੋਟਾਂ ਨਾਲ ਅੱਗੇ
  • ਸੰਗਰੂਰ- ਆਪ ਦੇ ਮੀਤ ਹੇਅਰ 172560 ਵੋਟਾਂ ਨਾਲ ਜਿੱਤੇ

ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੂੰ 10846 ਵੋਟਾਂ ਨਾਲ ਹਰਾਇਆ ਹੈ। ਮਾਲਵਿੰਦਰ ਸਿੰਘ ਕੰਗ ਨੂੰ 311217ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੂੰ 302371 4 ਵੋਟਾਂ ਮਿਲੀਆਂ। ਤੀਜੇ ਸਥਾਨ ‘ਤੇ ਭਾਰਤੀ ਜਨਤਾ ਪਾਰਟੀ ਦੇ ਡਾ: ਸੁਭਾਸ਼ ਸ਼ਰਮਾ ਰਹੇ, ਉਨ੍ਹਾਂ ਨੂੰ 186578 ਵੋਟਾਂ ਮਿਲੀਆਂ |

ਜਿੱਤ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕੰਗ ਨੇ ਹਲਕਾ ਆਨੰਦਪੁਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਮਾਲਵਿੰਦਰ ਕੰਗ ਦੀ ਜਿੱਤ ਦਾ ਐਲਾਨ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਨੰਦਪੁਰ ਸਾਹਿਬ ਦਾ ਧੰਨਵਾਦ ਕੀਤਾ ਸੀ।

ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਡਾ. ਰਾਜਕੁਮਾਰ ਚੱਬੇਵਾਲ ਨੇ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਦਾ ਮੁਕਾਬਲਾ ਉਮੀਦਵਾਰ ਯਾਮਿਨੀ ਗੌਤਮ ਦੇ ਨਾਲ ਸੀ। ਡਾ. ਰਾਜਕੁਮਾਰ ਚੱਬੇਵਾਲ ਨੇ ਯਾਮਿਨੀ ਗੌਤ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ 37258 ਵੋਟਾਂ ਨਾਲ ਲੀਡ ਹਾਸਲ ਕੀਤੀ ਹੈ।

ਆਮ ਆਦਮੀ ਪਾਰਟੀ ਦੇ ਡਾ. ਰਾਜਕੁਮਾਰ ਚੱਬੇਵਾਲ ਦੀ ਜਿੱਤ ਦੇ ਬਾਅਦ ‘ਆਪ’ ਵਰਕਰਾਂ ਨੇ ਉਨ੍ਹਾਂ ਨੂੰ ਫੁੱਲ ਦੀਆਂ ਮਾਲਾਵਾਂ ਪਾ ਕੇ ਉੁਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਵਰਕਰਾਂ ਦੀ ਭਾਰੀ ਭੀੜ ਰਹੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿਚ ਪਾਰਟੀ ਵਰਕਰਾਂ ਨੇ ਢੋਲ ਵਜਾ ਕੇ ਡਾਂਸ ਵੀ ਕੀਤਾ। ਡਾ. ਰਾਜਕੁਮਾਰ ਨੇ ਆਪਣੀ ਜਿੱਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਹੁਸ਼ਿਆਰਪੁਰ ਲੋਕ ਸਭਾ ਖੇਤਰ ਦੇ ਵੋਟਰਾਂ ਦਾ ਵੀ ਧੰਨਵਾਦ ਕੀਤਾ।

ਪੰਜਾਬ ਦੇ ਫਾਈਨਲ ਨਤੀਜੇ

  • ਅੰਮ੍ਰਿਤਸਰ : ਕਾਂਗਰਸ ਦੇ ਗੁਰਜੀਤ ਔਜਲਾ – 40301 ਵੋਟਾਂ ਨਾਲ ਜਿੱਤੇ
  • ਆਨੰਦਪੁਰ ਸਾਹਿਬ : AAP ਦੇ ਮਾਲਵਿੰਦਰ ਕੰਗ – 10846 ਵੋਟਾਂ ਨਾਲ ਜਿੱਤੇ
  • ਬਠਿੰਡਾ : ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ -49656 ਵੋਟਾਂ ਨਾਲ ਜਿੱਤੇ
  • ਫਰੀਦਕੋਟ : ਅਜ਼ਾਦ ਉਮੀਦਵਾਰ ਸਰਬਜੀਤ ਸਿੰਘ – 70053  ਵੋਟਾਂ ਨਾਲ ਜਿੱਤ
  • ਫਤਹਿਗੜ੍ਹ ਸਾਹਿਬ : ਕਾਂਗਰਸ ਦੇ ਅਮਰ ਸਿੰਘ – 34202 ਵੋਟਾਂ ਨਾਲ ਜਿੱਤੇ
  • ਫਿਰੋਜ਼ਪੁਰ ਸੀਟ : ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ -3242 ਵੋਟ ਨਾਲ ਜਿੱਤੇ
  • ਗੁਰਦਾਸਪੁਰ :  ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰੰਧਾਵਾ – 82861 ਵੋਟਾਂ ਨਾਲ ਜਿੱਤੇ
  • ਹੁਸ਼ਿਆਰੁਪਰ : ਕਾਂਗਰਸ ਦੇ ਉਮੀਦਵਾਰ ਰਾਜਕੁਮਾਰ ਚੱਬੇਵਾਲ – 44111 ਵੋਟਾਂ ਨਾਲ ਜਿੱਤੇ
  • ਜਲੰਧਰ : ਕਾਂਗਰਸ ਦੇ ਚਰਨਜੀਤ ਸਿੰਘ ਚੰਨੀ -175993 ਵੋਟਾਂ ਨਾਲ ਜਿੱਤੇ
  • ਖਡੂਰ ਸਾਹਿਬ : ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ -197120 ਵੋਟਾਂ ਨਾਲ ਜਿੱਤੇ
  • ਲੁਧਿਆਣਾ :  ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ  -20942 ਵੋਟਾਂ ਨਾਲ ਜਿੱਤੇ
  • ਪਟਿਆਲਾ : ਕਾਂਗਰਸ ਦੇ ਧਰਵੀਰ ਗਾਂਧੀ- 14831 ਵੋਟਾਂ ਨਾਲ ਜਿੱਤੇ
  • ਸੰਗਰੂਰ : ਆਪ ਦੇ  ਮੀਤ ਹੇਅਰ 172560 ਵੋਟਾਂ ਨਾਲ ਜਿੱਤੇ

 

  • ਸਿਰਸਾ ਤੋਂ ਕਾਂਗਰਸ ਦੀ ਸੈਲਜਾ – 268497 ਵੋਟਾਂ ਨਾਲ ਜਿੱਤੇ
  • ਰੋਹਤਕ ਤੋਂ ਕਾਂਗਰਸ ਦੇ ਦਪਿੰਦਰ ਹੁੱਡਾ – 343231 ਵੋਟਾਂ ਨਾਲ ਜਿੱਤੇ
  • ਗੁਰੂਗਰਾਮ ਤੋਂ ਬੀਜੇਪੀ ਦੇ ਰਾਓ ਇੰਦਰ – 73465 ਵੋਟਾਂ ਨਾਲ ਅੱਗੇ
  • ਅੰਬਾਲਾ ਤੋਂ ਕਾਂਗਰਸ ਦੇ ਵਰੁਣ ਚੌਧਰੀ – 49036 ਵੋਟਾਂ ਨਾਲ ਅੱਗੇ
  • ਸੋਨੀਪਤ ਤੋਂ ਕਾਂਗਰਸ ਦੇ ਸਤਪਾਲ ਬ੍ਰਹਮਚਾਰੀ – 2181 ਵੋਟਾਂ ਨਾਲ ਜਿੱਤੇ
  • ਕੁਰੂਕਸ਼ੇਤਰ ਤੋਂ BJP ਦੇ ਨਵੀਨ ਜਿੰਦਲ – 29021 ਵੋਟਾਂ ਨਾਲ ਜਿੱਤੇ
  • ਕਰਨਾਲ ਤੋਂ ਬੀਜੇਪੀ ਦੇ ਮਨੋਹਰ ਲਾਲ ਖੱਟਰ – 232845 ਵੋਟਾਂ ਨਾਲ ਅੱਗੇ
  • ਭਿਵਾਨੀ ਤੋਂ ਬੀਜੇਪੀ ਦੇ ਧਰਮਬੀਰ ਸਿੰਘ – 40809 ਵੋਟਾਂ ਨਾਲ ਅੱਗੇ
  • ਫਰੀਦਾਬਾਦ ਤੋਂ ਬੀਜੇਪੀ ਦੇ ਕ੍ਰਿਸ਼ਨਪਾਲ – 172914) ਵੋਟਾਂ ਨਾਲ ਜਿੱਤੇ
  • ਹਿਸਾਰ ਤੋਂ ਕਾਂਗਰਸ ਦੇ ਜੈਪ੍ਰਕਾਸ਼ – 63381 ਵੋਟਾਂ ਨਾਲ ਜਿੱਤੇ

ਰਾਜਸਥਾਨ ਵਿੱਚ ਇੰਡੀਆ ਗਠਜੋੜ ਦਾ ਸ਼ਾਨਦਾਰ ਪ੍ਰਦਰਸ਼ਨ

  • INDIA ਗਠਜੋੜ ਨੇ 9 ਸੀਟਾਂ ਜਿੱਤਿਆਂ
  • ਕਾਂਗਰਸ ਨੇ 8, CPI (M) ਨੇ 1 ਸੀਟ ਜਿੱਤੀ
  • ਬੀਜੇਪੀ ਨੇ 14 ਸੀਟਾਂ ‘ਤੇ ਕਬਜ਼ਾ ਕੀਤਾ
  • ਐਗਜ਼ਿਟ ਪੋਲ ਕਾਂਗਰਸ ਨੂੰ 2 ਤੋਂ 3 ਸੀਟਾਂ ਦੇ ਰਿਹਾ ਸੀ
  • 2019 ਵਿੱਚ ਕਾਂਗਰਸ ਇੱਕ ਵੀ ਸੀਟ ਨਹੀਂ ਜਿੱਤ ਸਕੀ ਸੀ

 

ਮੱਧ ਪ੍ਰਦੇਸ਼ ਵਿੱਚ ਬੀਜੇਪੀ ਦੀ ਹੂੰਝਾਫੇਰ ਜਿੱਤ

ਬੀਜੇਪੀ ਨੇ ਸਾਰੀਆਂ 29 ਸੀਟਾਂ ਜਿੱਤਿਆਂ
ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ ਸਕਿਆ
ਸਾਬਕਾ CM ਕਮਲਨਾਥ ਦੀ ਛਿੰਦਵਾੜਾ ਸੀਟ ਵੀ ਬੀਜੇਪੀ ਨੇ ਜਿੱਤੀ
ਕਮਲਨਾਥ ਦੇ ਪੁੱਤਰ ਨਕੁਲਨਾਥ ਹਾਰੇ

 

ਮਹਾਰਾਸ਼ਟਰ ‘ਚ ਇੰਡੀਆ ਗਠਜੋੜ ਦਾ ਸ਼ਾਨਦਾਰ ਪ੍ਰਦਰਸ਼ਨ

ਇੰਡੀਆ ਗਠਜੋੜ ਨੇ 29 ਸੀਟਾਂ ਜਿੱਤੀਆਂ
ਇੰਡੀਆ ਗਠਜੋੜ 18 ਸੀਟਾਂ ਜਿੱਤ ਸਕੀ

ਕਰਨਾਟਕਾ ਵਿੱਚ NDA ਦਾ ਸ਼ਾਨਦਾਰ ਪ੍ਰਦਰਸ਼ਨ

ਬੀਜੇਪੀ +JDS ਨੇ 19 ਸੀਟਾਂ ਜਿੱਤੀਆਂ
ਕਾਂਗਰਸ ਨੇ 9 ਸੀਟਾਂ ਜਿੱਤੀਆਂ

ਤਮਿਲਨਾਡੂ ਵਿੱਚ INDIA ਗਠਜੋੜ ਦੀ ਹੂੰਝਾਫੇਰ ਜਿੱਤ

35 ਸੀਟਾਂ INDIA ਗਠਜੋੜ ਨੇ ਜਿੱਤੀ
ਇੰਡੀਆ ਗਠਜੋੜ ਵਿੱਚ DMK ਨੇ 22 ਸੀਟਾਂ ਜਿੱਤੀਆਂ
ਕਾਂਗਰਸ ਨੇ 9 ਸੀਟਾਂ ਜਿੱਤੀਆਂ
CPI (M) ਅਤੇ CPI ਨੇ 2-2 ਸੀਟਾਂ ਜਿੱਤੀਆਂ

ਰਾਹੁਲ ਗਾਂਧੀ ਦੀ 2 ਸੀਟਾਂ ‘ਤੇ ਹੂੰਝਾਫੇਰ ਜਿੱਤ

UP ਦੀ ਰਾਏਬਰੇਲੀ ਸੀਟ ਤੋਂ 3,90,030 ਵੋਟਾਂ ਨਾਲ ਜਿੱਤੇ
ਕੇਰਲਾ ਦੀ ਵਾਏਨਾਡ ਸੀਟ ਤੋਂ 364422 ਵੋਟਾਂ ਨਾਲ ਜਿੱਤੇ

 

 

Exit mobile version