‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 822 ਸੀਟਾਂ ਲਈ ਹੋਈਆਂ ਚੋਣਾਂ ਦੇ ਅੱਜ ਨਤੀਜੇ ਘੋਸ਼ਿਤ ਕੀਤੇ ਜਾ ਰਹੇ ਹਨ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਹੋ ਰਿਹਾ ਹੈ।
ਉੱਧਰ, ਚੋਣ ਕਮਿਸ਼ਨ ਮੁਤਾਬਕ ਪੱਛਮੀ ਬੰਗਾਲ ਦੀਆਂ 292 ਸੀਟਾਂ ਵਿੱਚੋਂ 263 ਦੇ ਰੁਝਾਨ ਆ ਗਏ ਹਨ। ਇਨ੍ਹਾਂ ਵਿੱਚ ਟੀਐਮਸੀ 172 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਤੇ ਭਾਜਪਾ 87 ਸੀਟਾਂ ਨਾਲ ਪਿੱਛੇ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਰੁਝਾਨਾਂ ਅਨੁਸਾਰ ਮਮਤਾ ਬੈਨਰਜੀ ਅਜੇ ਵੀ ਨੰਦੀਗ੍ਰਾਮ ਤੋਂ ਪਿੱਛੇ ਹੈ। ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨੰਦੀਗ੍ਰਾਮ ਦੀ ਸੀਟ ਹਾਟ ਸੀਟ ਮੰਨੀ ਜਾ ਰਹੀ ਹੈ। ਇੱਥੇ ਮੁਕਾਬਲਾ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸ਼ੁਭੇਂਦੂ ਅਧਿਕਾਰੀ ਦਰਮਿਆਨ ਹੈ। ਚੋਣ ਕਮਿਸ਼ਨ ਦੀ ਰਿਪੋਰਟਾਂ ਅਨੁਸਾਰ ਸ਼ੁਭੇਂਦੂ ਅਧਿਕਾਰੀ ਮਮਤਾ ਨਾਲੋਂ 1497 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹ ਪਹਿਲਾਂ ਟੀਐੱਮਸੀ ਦਾ ਹੀ ਹਿੱਸਾ ਸਨ ਅਤੇ ਮਮਤਾ ਬੈਨਰਜੀ ਦੇ ਖ਼ਾਸ ਲੋਕਾਂ ਵਿੱਚੋਂ ਇੱਕ ਮੰਨੇ ਜਾਂਦੇ ਰਹੇ ਹਨ।
ਤਮਿਲਨਾਡੂ ਵਿੱਚ 164 ਸੀਟਾਂ ਦੇ ਆਏ ਰੁਝਾਨਾਂ ਮੁਤਾਬਕ, ਡੀਐੱਮਕੇ 72 ਤੇ AIADMK 67 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਚੋਣ ਕਮਿਸ਼ਨ ਦੇ 44 ਸੀਟਾਂ ਦੇ ਆਏ ਰੁਝਾਨ ਮੁਤਾਬਕ ਤ੍ਰਿਨਾਮੂਲ ਕਾਂਗਰਸ 29 ਤੇ ਭਾਜਪਾ 14 ਸੀਟਾਂ ‘ਤੇ ਅੱਗੇ ਹੈ।
ਕੌਣ ਕਿੱਥੇ ਅਜ਼ਮਾ ਰਿਹਾ ਕਿਸਮਤ…
ਪੱਛਮੀ ਬੰਗਾਲ
ਪਾਰਟੀਆਂ: ਤ੍ਰਿਣਮੂਲ ਕਾਂਗਰਸ – ਭਾਜਪਾ – ਕਾਂਗਰਸ – ਹੋਰ
ਕੁੱਲ ਸੀਟਾਂ: 292
ਬਹੁਮਤ ਲਈ ਸੀਟਾਂ ਦੀ ਲੋੜ: 148 ਸੀਟਾਂ
ਤਾਮਿਲਨਾਡੂ
ਪਾਰਟੀਆਂ: ਦ੍ਰਵਿੜ ਮੁਨੇਤਰ ਕੜਗ਼ਮ (DMK)– ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗ਼ਮ AIADMK – ਹੋਰ
ਕੁੱਲ ਸੀਟਾਂ: 234
ਬਹੁਮਤ ਲਈ ਲੋੜ: 118 ਸੀਟਾਂ
ਕੇਰਲ
ਪਾਰਟੀਆਂ: ਮਾਰਕਸਵਾਦੀ ਕਮਿਊਨਿਸਟ ਪਾਰਟੀ – ਕਾਂਗਰਸ – ਭਾਜਪਾ – ਹੋਰ
ਕੁੱਲ ਸੀਟਾਂ: 140
ਬਹੁਮਤ ਲਈ ਲੋੜ: 71 ਸੀਟਾਂ
ਅਸਮ
ਪਾਰਟੀਆਂ: ਭਾਜਪਾ – ਕਾਂਗਰਸ – ਹੋਰ
ਕੁੱਲ ਸੀਟਾਂ: 126
ਬਹੁਮਤ ਲਈ ਲੋੜ – 64 ਸੀਟਾਂ
ਪੁੱਡੂਚੇਰੀ
ਪਾਰਟੀਆਂ: ਕਾਂਗਰਸ – ਆਲ ਇੰਡੀਆ ਐਨ ਆਰ ਕਾਂਗਰਸ (AINRC) – ਹੋਰ
ਕੁੱਲ ਸੀਟਾਂ: 30
ਬਹੁਮਤ ਲਈ ਲੋੜ: 16 ਸੀਟਾਂ
ਪੀਪੀਈ ਕਿੱਟਾਂ ਪਾ ਕੇ ਕੀਤੀ ਜਾ ਰਹੀ ਹੈ ਵੋਟਾਂ ਦੀ ਗਿਣਤੀ
ਵਿਧਾਨ ਸਭਾ ਚੋਣਾਂ ਲਈ ਗਿਣਤੀ ਜਾਰੀ ਹੈ ਅਤੇ ਅਧਿਕਾਰੀ ਪੀਪੀਈ ਕਿੱਟਾਂ ਪਾ ਕੇ ਵੋਟਾਂ ਦੀ ਗਿਣਤੀ ਕਰ ਰਹੇ ਹਨ। ਪੱਛਮੀ ਬੰਗਾਲ ਦੇ ਕਲੀਮਪੌਂਗ ਵਿਧਾਨ ਸਭਾ ਸੀਟ ਵਿਚ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਕੋਰੋਨਾਵਾਇਰਸ ਤੋਂ ਬਚਾਅ ਲਈ ਅਧਿਕਾਰੀ ਪੀਪੀਈ ਕਿੱਟ ਵਿੱਚ ਆਪਣੀ ਡਿਊਟੀ ਕਰਦੇ ਨਜ਼ਰ ਆ ਰਹੇ ਹਨ।
ਅਸਾਮ ਵਿੱਚ ਭਾਜਪਾ ਅੱਗੇ
ਅਸਾਮ ਵਿੱਚ 126 ਸੀਟਾਂ ਲਈ ਪਈਆਂ ਵੋਟਾਂ ਵਿਚ ਭਾਜਪਾ 60 ਤੇ ਕਾਂਗਰਸ 26 ਸੀਟਾਂ ਨਾਲ ‘ਤੇ ਅੱਗੇ ਹੈ। ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਅਸਮ ਗਣ ਪ੍ਰੀਸ਼ਦ (ਏਜੀਪੀ) 10 ਸੀਟਾਂ, ਆਲ ਇੰਡੀਆ ਯੂਨਾਈਟਿਡ ਡੈਮੋਕਰੇਟਿਕ ਫ਼ਰੰਟ 11 ਅਤੇ ਯੂਨਾਈਟਿਡ ਪੀਪਲਜ਼ ਪਾਰਟੀ, ਲਿਬਰਲ 7 ਸੀਟਾਂ ‘ਤੇ ਲੀਡ ਕਰ ਰਹੀਆਂ ਹਨ।ਇਸ ਤੋਂ ਇਲਾਵਾ ਇੱਕ ਅਜ਼ਾਦ ਉਮੀਦਵਾਰ ਅਤੇ ਬੋਡੋਲੈਂਡ ਪੀਪਲਜ਼ ਫ਼ਰੰਟ ਦੇ ਉਮੀਦਵਾਰ ਤਿੰਨ ਸੀਟਾਂ ਤੋਂ ਅੱਗੇ ਚੱਲ ਰਹੇ ਹਨ।
ਕਾਂਗਰ ਨਹੀਂ ਕਰ ਪਾ ਰਹੀ ਕੋਈ ਕਮਾਲ
ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਦੇ ਹੱਥ ਨਿਰਾਸ਼ਾ ਹੈ। ਹੁਣ ਤੱਕ 275 ਸੀਟਾਂ ਤੇ ਤਸਵੀਰ ਸਾਫ ਹੋ ਚੁੱਕੀ ਹੈ। ਪਰ ਕਾਂਗਰਸ ਤੇ ਸੀਪੀਆਈਐੱਮ ਦੇ ਉਮੀਦਵਾਰ ਇੱਕ ਵੀ ਸੀਟ ‘ਤੇ ਅੱਗੇ ਨਹੀਂ ਵਧ ਰਹੇ ਹਨ। ਅਸਾਮ ਵਿਚ ਵੀ ਕਾਂਗਰਸ ਦਾ ਬੁਰਾ ਹਾਲ ਹੈ। ਇੱਥੇ ਸਿਰਫ 28 ਸੀਟਾਂ ‘ਤੇ ਹੀ ਕਾਂਗਰਸ ਦਾ ਕੋਈ ਕਮਾਲ ਹੁੰਦਾ ਨਜ਼ਰ ਆ ਰਿਹਾ ਹੈ। ਕੇਰਲ ਵਿਚ ਵੀ ਕਾਂਗਰਸ ਨੂੰ ਉਮੀਦ ਸੀ ਪਰ ਇੱਥੇ ਵੀ ਨਿਰਾਸ਼ਾਜਨਕ ਹਾਲਾਤ ਹਨ। ਸੀਪੀਐੱਮ ਇੱਥੇ 56 ਤੇ ਕਾਂਗਰਸ ਸਿਰਫ 24 ਸੀਟਾਂ ‘ਤੇ ਅੱਗੇ ਹੈ।
ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਦਿੱਤੀ ਮਮਤਾ ਬੈਨਰਜੀ ਨੂੰ ਵਧਾਈ
ਮਮਤਾ ਬੈਨਰਜੀ ਦੇ ਜਿੱਤ ਵੱਲ ਵਧ ਰਹੇ ਕਦਮਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਟਵਿੱਟਰ ‘ਤੇ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਜਿੱਤ ਵੱਲ ਵਧ ਰਹੀ ਚੋਣਾਂ ਦੀ ਪਾਰੀ ਲਈ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਪੱਛਮੀ ਬੰਗਾਲ ਵਿਚ ਬੀਜੇਪੀ ਦੀ ਨਫਰਤ ਦੀ ਰਾਜਨੀਤੀ ਨੂੰ ਹਰਾਉਣ ਵਾਲੀ ਜਾਗਰੂਕ ਜਨਤਾ, ਮਮਤਾ ਬੈਨਰਜੀ ਤੇ ਟੀਐੱਮਸੀ ਦੇ ਮਜ਼ਬੂਤ ਵਰਕਰਾਂ ਨੂੰ ਵਧਾਈ ਹੈ। ਉਨ੍ਹਾਂ ਕਿਹਾ ਕ ਭਾਜਪਾ ਵਾਲਿਆਂ ਵੱਲੋਂ ਇਕ ਔਰਤ ਤੇ ਕੀਤੇ ਅਪਮਾਨ ਕਰਨ ਵਾਲੇ ਵਿਅੰਗ ਦੀਦੀ ਓ ਦੀਦੀ ਦਾ ਜਨਤਾ ਨੇ ਮੂੰਹ ਤੋੜ ਕੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਹੈਸ਼ਟੈਗ ਲਿਖਿਆ, ਦੀਦੀ ਜੀਓ ਦੀਦੀ।
ਅਰਵਿੰਦ ਕੇਜਰੀਵਾਲ ਨੇ ਇਸ ਜਿੱਤ ਨੂੰ ਸ਼ਾਨਦਾਰ ਦੱਸਿਆ ਹੈ ਤੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।
ਬੌਕਸਰ ਵਿਜੇਂਦਰ ਨੇ ਕਿਹਾ ਕਿ ਜਨਤਾ ਦੀ ਅਦਾਲਤ ਸਭ ਤੋਂ ਵੱਡੀ ਅਦਾਲਤ ਹੈ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ ਹੈ ਤੇ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਕ ਵਾਰ ਫਿਰ ਵੰਡਣ ਵਾਲੀਆਂ ਤਾਕਤਾਂ ਨੂੰ ਇਨਕਾਰ ਕਰ ਦਿੱਤਾ ਹੈ।
ਇਹ ਹਮੇਸ਼ਾ ਰਹਿਣ ਵਾਲਾ ਲੋਕਤੰਤਰ ਹੈ। ਇਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਖੂਬ ਲੜੀ ਮਰਦਾਨੀ ਵੋ ਤੋ ਝਾਂਸੀ ਵਾਲੀ ਰਾਨੀ ਥੀ। ਇਸ ਮਨਹੂਸ ਦੌਰ ਵਿੱਚ ਕੋਈ ਤਾਂ ਚੰਗੀ ਖਬਰ ਆਈ।
ਸ਼ਿਵ ਸੇਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਟਵੀਟ ਕਰਕੇ ਲਿਖਿਆ ਹੈ ਕਿ, ਬੰਗਾਲ ਦੀ ਸ਼ੇਰਨੀ ਨੂੰ ਵਧਾਈ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਵਧਾਈ ਹੋਵੇ ਬੰਗਾਲ ਦੀ ਸ਼ੇਰਨੀ, ਓ ਦੀਦੀ, ਦੀਦੀ ਓ ਦੀਦੀ।
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਨੇ ਵੀ ਮਮਤਾ ਬੈਨਰਜੀ ਅਤੇ ਟੀਐੱਮਸੀ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਟਵੀਟ ਵਿੱਚ ਲਿਖਿਆ ਹੈ ਕਿ ਮਮਤਾ ਬੈਨਰਜੀ, ਤ੍ਰਿਣਮੂਲ ਕਾਂਗਰਸ, ਡੇਰੇਕ ਓ ਬ੍ਰਾਇਨ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ‘ਤੇ ਵਧਾਈ। ਵੰਡਣ ਵਾਲੀਆਂ ਤਾਕਤਾਂ ਨੂੰ ਹਰਾਉਣ ਲਈ ਪੱਛਮੀ ਬੰਗਾਲ ਦੀ ਜਨਤਾ ਨੂੰ ਵਧਾਈ।
ਉੱਧਰ, ਬੀਜੇਪੀ ਉਮੀਦਵਾਰ ਮੈਟਰੋ ਮੈਨ ਈ ਸ਼੍ਰੀਧਰ ਕੇਰਲ ਦੀ ਪਾਲਾਕਕਾਡ ਸੀਟ ‘ਤੇ ਅੱਗੇ ਚੱਲ ਰਹੇ ਹਨ। ਬੀਜੇਪੀ ਇੱਥੇ ਤਿੰਨ ਸੀਟਾਂ ‘ਤੇ ਅੱਗੇ ਹੈ।