The Khalas Tv Blog Punjab LIVE – ਪੰਜਾਬ ਜ਼ਿਮਨੀ ਚੋਣ ਨਤੀਜੇ – 2024 । Election Results । KHALAS TV
Punjab

LIVE – ਪੰਜਾਬ ਜ਼ਿਮਨੀ ਚੋਣ ਨਤੀਜੇ – 2024 । Election Results । KHALAS TV

ਚੰਡੀਗੜ੍ਹ : ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ।45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ ਵਿਚ ਸਭ ਦੀਆਂ ਨਜ਼ਰਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ, ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਅਤੇ ਇਕ ਸੰਸਦ ਮੈਂਬਰ ਦੇ ਪੁੱਤਰ ‘ਤੇ ਹੋਣਗੀਆਂ

ਡਿੰਪੀ ਢਿੱਲੋਂ ਨੇ ਆਪਣੀ ਮਾਤਾ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ

ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਉਸਨੇ ਵਾਹਿਗੁਰੂ ਲਿਖਿਆ ਹੈ। ਉਸੇ ਸਮਰਥਨ ਨੇ ਲਿਖਿਆ ਹੈ ਕਿ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਹੋ ਜਾਵੇਗਾ।

Nov 23, 2024
12:48 pm
ਬਰਨਾਲਾ ’ਚ ਕਾਂਗਰਸ ਨੇ ਮਾਰੀ ਬਾਜ਼ੀ

ਕੁਲਦੀਪ ਸਿੰਘ ਢਿੱਲੋਂ ਨੇ ਜਿੱਤ ਕੀਤੀ ਹਾਸਲ
2,147 ਵੋਟਾਂ ਨਾਲ ਜਿੱਤੇ

Nov 23, 2024
12:45 pm
ਬਰਨਾਲਾ ROUND - 16

ਆਖਰੀ 16ਵੇਂ ਰਾਉਂਡ ਤੋਂ ਬਾਅਦ ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ 2157 ਵੋਟਾਂ ਨਾਲ ਅੱਗੇ

ਹਰਿੰਦਰ ਸਿੰਘ ਧਾਲੀਵਾਲ (AAP) - 26097
ਕੁਲਦੀਪ ਸਿੰਘ ਢਿੱਲੋਂ (CONG) - 28254
ਕੇਵਲ ਸਿੰਘ ਢਿੱਲੋਂ (BJP) - 17958

ਗੁਰਦੀਪ ਸਿੰਘ ਬਾਠ -ਅਜ਼ਾਦ - 16899
ਗੋਬਿੰਦ ਸਿੰਘ ਸੰਧੂ- SAD (A) 7900

Nov 23, 2024
12:23 pm
ਚੱਬੇਵਾਲ ROUND - 14

14ਵੇਂ ਰਾਊਂਡ ਤੋਂ ਬਾਅਦ ਚੱਬੇਵਾਲ ਵਿੱਚ AAP ਉਮੀਦਵਾਰ ਇਸ਼ਾਂਕ ਚੱਬੇਵਾਲ 28337 ਵੋਟਾਂ ਨਾਲ ਲੀਡ

ਇਸ਼ਾਂਕ ਚੱਬੇਵਾਲ (AAP) - 50278
ਰਣਜੀਤ ਕੁਮਾਰ (CONG)- 21941
ਸੋਹਣ ਸਿੰਘ ਠੰਡਲ (BJP)- 8209

Nov 23, 2024
12:21 pm
ਗਿੱਦੜਹਬਾਹਾ ’ਚ ਵੀ ਆਪ ਦੀ ਜਿੱਤ ਲਗਭਗ ਤੈਅ

ਡਿੰਪੀ ਢਿੱਲੋਂ ਵੱਡੀ ਲੀਡ ਨਾਲ ਅੱਗੇ
ਡਿੰਪੀ ਦੇ ਸਮਰਥਕ ਮਨਾ ਰਹੇ ਨੇ ਖੁਸ਼ੀ
ਪਟਾਕੇ ਚਲਾ ਕੇ ਕਰ ਰਹੇ ਖੁਸ਼ੀ ਦਾ ਇਜਹਾਰ
ਡਿੰਪੀ ਢਿੱਲੋਂ ਨੂੰ ਹਾਰਾਂ ਨਾਲ ਲੱਦਿਆ
ਲੋਕਤੰਤਰ ਦੀ ਜਿੱਤ –ਡਿੰਪੀ ਢਿੱਲੋਂ
ਲੋਕਾਂ ਵੱਲੋਂ ਮਿਲ ਰਹੀਆਂ ਵਧਾਈਆਂ

Nov 23, 2024
12:20 pm
ਗਿੱਦੜਬਾਹਾ ROUND - 6

ਗਿੱਦੜਬਾਹਾ ਤੋਂ ਛੇਵੇਂ ਰਾਊਂਡ ਤੋਂ ਬਾਅਦ ਆਪ ਉਮੀਦਵਾਰ ਡਿੰਪੀ ਢਿੱਲੋਂ 9604 ਵੋਟਾਂ ਨਾਲ ਲੀਡ

ਡਿੰਪੀ ਢਿੱਲੋਂ (AAP)  - 33642

ਅਮ੍ਰਿਤਾ ਵੜਿੰਗ (CONG) - 24038

ਮਨਪ੍ਰੀਤ ਸਿੰਘ ਬਾਦਲ (BJP) - 6936

ਸੁਖਰਾਜ ਸਿੰਘ (SAD A) 372



Nov 23, 2024
12:15 pm
ਚੱਬੇਵਾਲ ’ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ

‘ਆਪ’ ਦੇ ਇਸ਼ਾਂਕ ਚੱਬੇਵਾਲ ਜਿੱਤੇ

Nov 23, 2024
12:15 pm
ਡੇਰਾ ਬਾਬਾ ਨਾਨਕ ROUND - 12

12ਵੇਂ ਰਾਊਂਡ ਤੋਂ ਬਾਅਦ ਡੇਰਾ ਬਾਬਾ ਨਾਨਕ ਤੋਂ ਹੁਣ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 1993 ਵੋਟਾਂ ਨਾਲ ਅੱਗੇ

ਗੁਰਦੀਪ ਸਿੰਘ ਰੰਧਾਵਾ (AAP) - 40633
ਜਤਿੰਦਰ ਕੌਰ ਰੰਧਾਵਾ (CONG) - 38640
ਰਵੀਨਕਰਨ ਸਿੰਘ ਕਾਹਲੋਂ(BJP) - 4928
ਲਵਪ੍ਰੀਤ ਸਿੰਘ ਤੂਫਾਨ-( SAD A) 1495

Nov 23, 2024
12:13 pm
ਡੇਰਾ ਬਾਬਾ ਨਾਨਕ ’ਚ 2 ਰਾਊਂਡ ਬਾਕੀ

ਆਪ ਦੀ ਜਿੱਤ ਲਗਭਗ ਤੈਅ
ਲੋਕਾਂ ਵੱਲੋਂ ਕੀਤਾ ਜਾ ਰਿਹਾ ਖੁਸ਼ੀ ਦਾ ਪ੍ਰਗਟਾਵਾ
ਲੋਕਾਂ ਨੇ ਹੰਕਾਰ ਨੂੰ ਹਰਾਇਆ –ਆਪ ਵਰਕਰ

Nov 23, 2024
12:03 pm
ਡੇਰਾ ਬਾਬਾ ਨਾਨਾਕ ' ਚ ਜਲਦ ਤਸਵੀਰ ਹੋਵੇਗੀ ਸਾਫ

ਡੇਰਾ ਬਾਬਾ ਨਾਨਕ ’ਚ 14 ਰਾਊਂਡ ਹੋਏ
4 ਰਾਊਂਡ ਬਾਕੀ
ਗੁਰਦੀਪ ਰੰਧਾਵਾ 2877 ਵੋਟਾਂ ਨਾਲ ਅੱਗੇ

Nov 23, 2024
12:03 pm
ਬਰਨਾਲਾ ROUND - 11

11ਵੇਂ ਰਾਉਂਡ ਤੋਂ ਬਾਅਦ ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ- 3781 ਵੋਟਾਂ ਨਾਲ ਅੱਗੇ

ਹਰਿੰਦਰ ਸਿੰਘ ਧਾਲੀਵਾਲ (AAP) - 16500
ਕੁਲਦੀਪ ਸਿੰਘ ਢਿੱਲੋਂ (CONG) -20281
ਕੇਵਲ ਸਿੰਘ ਢਿੱਲੋਂ (BJP) - 14590

ਗੁਰਦੀਪ ਸਿੰਘ ਬਾਠ -ਅਜ਼ਾਦ -11808
ਗੋਬਿੰਦ ਸਿੰਘ ਸੰਧੂ- SAD (A) 5346

Nov 23, 2024
11:25 am
ਵਰਕਰਾਂ ਨਾਲ ਜਸ਼ਨ ਮਨਾਵਾਂਗੇ - ਡਿੰਪੀ
ਗਿੱਦੜਬਾਹਾ ਤੋਂ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਵਰਕਰਾਂ ਨਾਲ ਜਸ਼ਨ ਮਨਾਉਣਗੇ। ਉਸ ਤੋਂ ਬਾਅਦ ਹੋਰ ਕੰਮ ਕੀਤਾ ਜਾਵੇਗਾ। ਹੁਣ ਤੱਕ ਡਿੰਪੀ ਮੋਹਰੀ ਹੈ। ਉਨ੍ਹਾਂ ਦੇ ਘਰ ਰੋਡ ਸ਼ੋਅ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ।
Nov 23, 2024
11:04 am
ਡੇਰਾ ਬਾਬਾ ਨਾਨਕ ਵਿੱਚ ਕਾਂਗਰਸ ਪਛੜੀ

ਡੇਰਾ ਬਾਬਾ ਨਾਨਕ ਵਿੱਚ ਕਾਂਗਰਸ 9ਵੇਂ ਗੇੜ ਵਿੱਚ ਪਛੜ ਗਈ ਹੈ। ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 505 ਵੋਟਾਂ ਨਾਲ ਅੱਗੇ ਹਨ। ਉਨ੍ਹਾਂ ਨੂੰ 30,420 ਵੋਟਾਂ ਮਿਲੀਆਂ ਹਨ। ਜਦਕਿ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਨੂੰ 29,915 ਅਤੇ ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਨੂੰ 3609 ਵੋਟਾਂ ਮਿਲੀਆਂ।

Nov 23, 2024
10:55 am
ਚੱਬੇਵਾਲ ROUND - 7

7ਵੇਂ ਰਾਊਂਡ ਤੋਂ ਬਾਅਦ ਚੱਬੇਵਾਲ ਵਿੱਚ AAP ਉਮੀਦਵਾਰ ਇਸ਼ਾਂਕ ਚੱਬੇਵਾਲ 13908 ਵੋਟਾਂ ਨਾਲ ਲੀਡ

 

ਇਸ਼ਾਂਕ ਚੱਬੇਵਾਲ (AAP) -26616
ਰੁਣਜੀਤ ਕੁਮਾਰ (CONG)- 12708
ਸੋਹਣ ਸਿੰਘ ਠੰਡਲ (BJP) 3288

Nov 23, 2024
10:50 am
ਬਰਨਾਲਾ ROUND - 7

7ਵੇਂ ਰਾਉਂਡ ਤੋਂ ਬਾਅਦ ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ- 2267 ਨਾਲ ਅੱਗੇ

ਹਰਿੰਦਰ ਸਿੰਘ ਧਾਲੀਵਾਲ (AAP) -9728
ਕੁਲਦੀਪ ਸਿੰਘ ਢਿੱਲੋਂ (CONG) -11995
ਕੇਵਲ ਸਿੰਘ ਢਿੱਲੋਂ (BJP) - 9012
ਗੁਰਦੀਪ ਸਿੰਘ ਬਾਠ -ਅਜ਼ਾਦ - 8234
ਗੋਬਿੰਦ ਸਿੰਘ ਸੰਧੂ- SAD (A) 3482

 

ਬਰਨਾਲਾ ਵਿੱਚ 7 ​​ਗੇੜ ਪੂਰੇ ਹੋ ਚੁੱਕੇ ਹਨ। ਕਾਂਗਰਸ ਦੀ ਲੀਡ ਵਧ ਕੇ 2285 ਵੋਟਾਂ ਹੋ ਗਈ ਹੈ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਹੁਣ ਤੱਕ 11995 ਵੋਟਾਂ ਮਿਲੀਆਂ ਹਨ। ਜਦਕਿ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 9728 ਅਤੇ ਭਾਜਪਾ ਦੇ ਕੇਵਲ ਢਿੱਲੋਂ ਨੂੰ 9012 ਵੋਟਾਂ ਮਿਲੀਆਂ। ਜਦੋਂ ਕਿ ‘ਆਪ’ ਤੋਂ ਆਜ਼ਾਦ ਬਾਗੀ ਵਜੋਂ ਚੋਣ ਲੜ ਰਹੇ ਗੁਰਦੀਪ ਸਿੰਘ ਬਾਠ 8234 ਵੋਟਾਂ ਲੈ ਕੇ ਚੌਥੇ ਨੰਬਰ ’ਤੇ ਚੱਲ ਰਹੇ ਹਨ।

Nov 23, 2024
10:47 am
ਚੱਬੇਵਾਲ ROUND - 6

------------------------------------------------------------
6ਵੇਂ ਰਾਊਂਡ ਤੋਂ ਬਾਅਦ ਚੱਬੇਵਾਲ ਵਿੱਚ AAP ਉਮੀਦਵਾਰ ਇਸ਼ਾਂਕ ਚੱਬੇਵਾਲ 10409 ਵੋਟਾਂ ਨਾਲ ਲੀਡ

ਇਸ਼ਾਂਕ ਚੱਬੇਵਾਲ (AAP) -22019
ਰੁਣਜੀਤ ਕੁਮਾਰ (CONG)- 11610
ਸੋਹਣ ਸਿੰਘ ਠੰਡਲ (BJP) 2612

Nov 23, 2024
10:40 am
ਗਿੱਦੜਬਾਹਾ ROUND - 3

ਗਿੱਦੜਬਾਹਾ ਤੋਂ ਤੀਜੇ ਰਾਊਂਡ ਤੋਂ ਬਾਅਦ ਆਪ ਉਮੀਦਵਾਰ ਡਿੰਪੀ 3,972 ਵੋਟਾਂ ਨਾਲ ਲੀਡ

ਡਿੰਪੀ ਢਿੱਲੋਂ (AAP) - 16576
ਅਮ੍ਰਿਤਾ ਵੜਿੰਗ (CONG) - 12604
ਮਨਪ੍ਰੀਤ ਸਿੰਘ ਬਾਦਲ (BJP) - 3481
ਸੁਖਰਾਜ ਸਿੰਘ (SAD A) 159

Nov 23, 2024
10:36 am
ਡੇਰਾ ਬਾਬਾ ਨਾਨਕ ROUND - 7

ਡੇਰਾ ਬਾਬਾ ਨਾਨਕ ਤੋਂ ਹੁਣ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ 1878 ਵੋਟਾਂ ਨਾਲ ਅੱਗੇ

ਗੁਰਦੀਪ ਸਿੰਘ ਰੰਧਾਵਾ (AAP) - 22,827
ਜਤਿੰਦਰ ਕੌਰ ਰੰਧਾਵਾ (CONG) - 24,705
ਰਵੀਨਕਰਨ ਸਿੰਘ ਕਾਹਲੋਂ(BJP) -2,736
ਲਵਪ੍ਰੀਤ ਸਿੰਘ ਤੂਫਾਨ-( SAD A) 262

Nov 23, 2024
10:33 am
ਚੱਬੇਵਾਲ ROUND - 5

ਪੰਜਵੇਂ ਰਾਊਂਡ ਤੋਂ ਬਾਅਦ ਚੱਬੇਵਾਲ ਵਿੱਚ AAP ਉਮੀਦਵਾਰ ਇਸ਼ਾਂਕ ਚੱਬੇਵਾਲ 8508 ਵੋਟਾਂ ਨਾਲ ਲੀਡ

ਇਸ਼ਾਂਕ ਚੱਬੇਵਾਲ (AAP) -18330
ਰੁਣਜੀਤ ਕੁਮਾਰ (CONG)- 9822
ਸੋਹਣ ਸਿੰਘ ਠੰਡਲ (BJP) 2055

Nov 23, 2024
10:33 am
ਬਰਨਾਲਾ ROUND - 6

6ਵੇਂ ਰਾਉਂਡ ਤੋਂ ਬਾਅਦ ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ- 1188 ਨਾਲ ਅੱਗੇ

ਹਰਿੰਦਰ ਸਿੰਘ ਧਾਲੀਵਾਲ (AAP) -8249
ਕੁਲਦੀਪ ਸਿੰਘ ਢਿੱਲੋਂ (CONG) -9437
ਕੇਵਲ ਸਿੰਘ ਢਿੱਲੋਂ (BJP) - 7948
ਗੁਰਦੀਪ ਸਿੰਘ ਬਾਠ -ਅਜ਼ਾਦ - 7068
ਗੋਬਿੰਦ ਸਿੰਘ ਸੰਧੂ- SAD (A) 3101

Nov 23, 2024
10:15 am
ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ 1295 ਵੋਟਾਂ ਨਾਲ ਅੱਗੇ 

ਡੇਰਾ ਬਾਬਾ ਨਾਨਕ ਤੋਂ ਕਾਂਗਰਸ ਉਮੀਦਵਾਰ ਜਤਿੰਦਰ ਕੌਰ 5ਵੇਂ ਗੇੜ ਵਿੱਚ 1295 ਵੋਟਾਂ ਨਾਲ ਅੱਗੇ ਹੈ। ਜਤਿੰਦਰ ਕੌਰ ਨੂੰ 17825 ਵੋਟਾਂ ਮਿਲੀਆਂ ਹਨ। ਜਦਕਿ ‘ਆਪ’ ਦੇ ਗੁਰਦੀਪ ਸਿੰਘ ਢਿੱਲੋਂ ਨੂੰ 16,530 ਅਤੇ ਭਾਜਪਾ ਦੇ ਰਵੀਕਰਨ ਸਿੰਘ ਨੂੰ 2062 ਵੋਟਾਂ ਮਿਲੀਆਂ।

Nov 23, 2024
10:10 am
ਡੇਰਾ ਬਾਬਾ ਨਾਨਕ ROUND - 4

ਡੇਰਾ ਬਾਬਾ ਨਾਨਕ ਤੋਂ ਹੁਣ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ 421 ਵੋਟਾਂ ਨਾਲ ਅੱਗੇ

ਗੁਰਦੀਪ ਸਿੰਘ ਰੰਧਾਵਾ (AAP) -13542
ਜਤਿੰਦਰ ਕੌਰ ਰੰਧਾਵਾ (CONG) - 13963
ਰਵੀਨਕਰਨ ਸਿੰਘ ਕਾਹਲੋਂ(BJP) -1875
ਲਵਪ੍ਰੀਤ ਸਿੰਘ ਤੂਫਾਨ-( SAD A) 262

Nov 23, 2024
10:09 am
ਚੱਬੇਵਾਲ ROUND - 4

ਇਸ਼ਾਂਤ ਚੱਬੇਵਾਲ ਵੱਡੇ ਫਰਕ ਨਾਲ ਅੱਗੇ

 

ਇਸ਼ਾਂਕ ਚੱਬੇਵਾਲ (AAP) - 14558
ਰੁਣਜੀਤ ਕੁਮਾਰ (CONG)- 8634
ਸੋਹਣ ਸਿੰਘ ਠੰਡਲ (BJP) 1538
ਚੱਬੇਵਾਲ ਵਿੱਚ AAP ਉਮੀਦਵਾਰ ਇਸ਼ਾਂਕ ਚੱਬੇਵਾਲ ਦੀ 5924 ਵੋਟਾਂ ਨਾਲ ਲੀਡ

Nov 23, 2024
10:08 am
ਬਰਨਾਲਾ ROUND - 5

ਪੰਜਵੇਂ ਰਾਉਂਡ ਤੋਂ ਬਾਅਦ ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ- 687 ਨਾਲ ਅੱਗੇ

 

ਹਰਿੰਦਰ ਸਿੰਘ ਧਾਲੀਵਾਲ (AAP) -7348
ਕੁਲਦੀਪ ਸਿੰਘ ਢਿੱਲੋਂ (CONG) -8035
ਕੇਵਲ ਸਿੰਘ ਢਿੱਲੋਂ (BJP) - 6113
ਗੁਰਦੀਪ ਸਿੰਘ ਬਾਠ -ਅਜ਼ਾਦ - 5805
ਗੋਬਿੰਦ ਸਿੰਘ ਸੰਧੂ- SAD (A) 2884

Nov 23, 2024
10:08 am
ਗਿੱਦੜਬਾਹਾ ROUND - 2

ਗਿੱਦੜਬਾਹਾ ਤੋਂ ਦੂਜੇ ਰਾਊਂਡ ਤੋਂ ਬਾਅਦ ਆਪ ਉਮੀਦਵਾਰ ਡਿੰਪੀ 1699 ਵੋਟਾਂ ਨਾਲ ਲੀਡ

ਡਿੰਪੀ ਢਿੱਲੋਂ (AAP) - 10702
ਅਮ੍ਰਿਤਾ ਵੜਿੰਗ (CONG) - 9003
ਮਨਪ੍ਰੀਤ ਸਿੰਘ ਬਾਦਲ (BJP) -2481
ਸੁਖਰਾਜ ਸਿੰਘ (SAD A) 115

Nov 23, 2024
10:06 am
ਡੇਰਾ ਬਾਬਾ ਨਾਨਕ ROUND - 3

ਡੇਰਾ ਬਾਬਾ ਨਾਨਕ ਤੋਂ ਹੁਣ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ 449 ਵੋਟਾਂ ਨਾਲ ਅੱਗੇ

ਗੁਰਦੀਪ ਸਿੰਘ ਰੰਧਾਵਾ (AAP) -9967
ਜਤਿੰਦਰ ਕੌਰ ਰੰਧਾਵਾ (CONG) - 10416
ਰਵੀਨਕਰਨ ਸਿੰਘ ਕਾਹਲੋਂ(BJP) -1433
ਲਵਪ੍ਰੀਤ ਸਿੰਘ ਤੂਫਾਨ-( SAD A) 162
ਡੇਰਾ ਬਾਬਾ ਨਾਨਕ ਤੋਂ ਹੁਣ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ 4495 ਵੋਟਾਂ ਨਾਲ ਅੱਗੇ

Nov 23, 2024
09:55 am
ਚੱਬੇਵਾਲ ROUND - 3

ਇਸ਼ਾਂਕ ਚੱਬੇਵਾਲ (AAP) - 10870
ਰੁਣਜੀਤ ਕੁਮਾਰ (CONG)- 6476
ਸੋਹਣ ਸਿੰਘ ਠੰਡਲ (BJP) 1280
ਚੱਬੇਵਾਲ ਵਿੱਚ AAP ਉਮੀਦਵਾਰ 4394 ਵੋਟਾਂ ਨਾਲ ਲੀਡ

Nov 23, 2024
09:47 am
ਡੇਰਾ ਬਾਬਾ ਨਾਨਕ ROUND - 2

ਡੇਰਾ ਬਾਬਾ ਨਾਨਕ ਤੋਂ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 265 ਵੋਟਾਂ ਨਾਲ ਅੱਗੇ

ਗੁਰਦੀਪ ਸਿੰਘ ਰੰਧਾਵਾ (AAP) -6744
ਜਤਿੰਦਰ ਕੌਰ ਰੰਧਾਵਾ (CONG) - 6479
ਰਵੀਨਕਰਨ ਸਿੰਘ ਕਾਹਲੋਂ(BJP) -798

ਡੇਰਾ ਬਾਬਾ ਨਾਨਕ ਤੋਂ ਆਪ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 265 ਵੋਟਾਂ ਨਾਲ ਅੱਗੇ

Nov 23, 2024
09:445 am
ਬਰਨਾਲਾ ROUND - 4

ਬਰਨਾਲਾ ਵਿੱਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ- 360 ਨਾਲ ਅੱਗੇ

 

ਹਰਿੰਦਰ ਸਿੰਘ ਧਾਲੀਵਾਲ (AAP) - 5100
ਕੁਲਦੀਪ ਸਿੰਘ ਢਿੱਲੋਂ (CONG) -6008
ਕੇਵਲ ਸਿੰਘ ਢਿੱਲੋਂ (BJP) - 4772
ਗੁਰਦੀਪ ਸਿੰਘ ਬਾਠ -ਅਜ਼ਾਦ - 4511
ਗੋਬਿੰਦ ਸਿੰਘ ਸੰਧੂ- SAD (A) 2292

Nov 23, 2024
09:43 am
ਗਿੱਦੜਬਾਹਾ ROUND - 1

ਡਿੰਪੀ ਢਿੱਲੋਂ (AAP) - 5536
ਅਮ੍ਰਿਤਾ ਵਰਿੰਗ (CONG) - 4492
ਮਨਪ੍ਰੀਤ ਸਿੰਘ ਬਾਦਲ (BJP) - 1015
ਆਪ ਉਮੀਦਵਾਰ ਡਿੰਪੀ ਢਿੱਲੋਂ - 1044 ਵੋਟਾਂ ਨਾਲ ਅੱਗੇ

Nov 23, 2024
09:40 am
ਚੱਬੇਵਾਲ ROUND - 2

ਇਸ਼ਾਂਕ ਚੱਬੇਵਾਲ (AAP) - 7578
ਰੁਣਜੀਤ ਕੁਮਾਰ (CONG)- 4270
ਸੋਹਣ ਸਿੰਘ ਠੰਡਲ (BJP) -1000
ਚੱਬੇਵਾਲ ਵਿੱਚ AAP ਉਮੀਦਵਾਰ 3308 ਵੋਟਾਂ ਨਾਲ ਲੀਡ

Nov 23, 2024
09:34 am
ਬਰਨਾਲਾ ਚੋਣ ਰੁਝਾਨ

ROUND - 2

ਹਰਿੰਦਰ ਸਿੰਘ ਧਾਲੀਵਾਲ (AAP) - 3844
ਕੁਲਦੀਪ ਸਿੰਘ ਢਿੱਲੋਂ (CONG) - 2998
ਕੇਵਲ ਸਿੰਘ ਢਿੱਲੋਂ (BJP) - 2092
ਗੁਰਦੀਪ ਸਿੰਘ ਬਾਠ -ਅਜ਼ਾਦ - 2384
ਗੋਬਿੰਦ ਸਿੰਘ ਸੰਧੂ- SAD (A) 1514

Nov 23, 2024
09:33 am
ਡੇਰਾ ਬਾਬਾ ਨਾਨਕ ਤੋਂ ਬੀਜੇਪੀ ਰੇਸ ਤੋਂ ਬਾਹਰ

ਫਸਵਾਂ ਮੁਕਾਬਲਾ ਆਪ ਤੇ ਕਾਂਗਰਸ ਵਿਚਕਾਰ
ਵਾਰ -ਵਾਰ ਬਦਲ ਰਹੇ ਨੇ ਅੰਕੜੇ
ਬਰਾਨਾਲਾ ਦਾ ਚੌਥਾ ਰਾਊਂਡ ਸ਼ੁਰੂ

Nov 23, 2024
09:05 am
ਬਰਨਾਲਾ ਤੋਂ ਆਪ ਦੇ ਹਰਿੰਦਰ ਸਿੰਘ ਧਾਲੀਵਾਲ ਅੱਗੇ

ROUND - 1

ਹਰਿੰਦਰ ਸਿੰਘ ਧਾਲੀਵਾਲ (AAP) - 2184
ਕੁਲਦੀਪ ਸਿੰਘ ਢਿੱਲੋਂ (CONG) - 1550
ਕੇਵਲ ਸਿੰਘ ਢਿੱਲੋਂ (BJP) - 1301
ਗੁਰਦੀਪ ਸਿੰਘ ਬਾਠ -ਅਜ਼ਾਦ -  815

Nov 23, 2024
09:01 am
ਗਿੱਦੜਬਾਹਾ ਸੀਟ ਤੋਂ ਡਿੰਪੀ ਢਿੱਲੋਂ 646 ਵੋਟਾਂ ਨਾਲ ਚਲ ਰਹੇ ਨੇ ਅੱਗੇ

ਗਿੱਦੜਬਾਹਾ ਵਿੱਚ ਆਪ ਉਮੀਦਵਾਰ ਡਿੰਪੀ 646 ਵੋਟਾਂ ਨਾਲ ਲੀਡ
ਆਮ ਆਦਮੀ ਪਾਰਟੀ 3 ਸੀਟਾਂ ’ਤੇ ਅੱਗੇ
ਬੀਜੇਪੀ ਚੱਲ ਰਹੀ ਹੈ ਸਭ ਤੋਂ ਪਿੱ

Nov 23, 2024
015 : 45 PM
ਡੇਰਾ ਬਾਬਾ ਨਾਨਕ ਤੋਂ AAP ਦੇ ਗੁਰਦੀਪ ਰੰਧਾਵਾ ਜਿੱਤੇ

ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ 5722 ਵੋਟਾਂ ਨਾਲ ਜਿੱਤੇ ਹਾਸਲ ਕੀਤੀ।

 
Nov 23, 2024
01:42 pm
CM ਭਗਵੰਤ ਮਾਨ ਦਾ ਟਵੀਟ

ਜ਼ਿਮਨੀ ਚੋਣਾਂ 'ਚ ਸ਼ਾਨਦਾਰ ਜਿੱਤ ਲਈ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ।
@ArvindKejriwal
ਜੀ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਦਿਨ-ਬ-ਦਿਨ ਬੁਲੰਦੀਆਂ ਛੂਹ ਰਹੀ ਹੈ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਹਾਂ। ਜ਼ਿਮਨੀ ਚੋਣਾਂ ਦੌਰਾਨ ਪੰਜਾਬੀਆਂ ਨਾਲ ਕੀਤੇ ਹਰ ਵਾਅਦੇ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਪੂਰਾ ਕਰਾਂਗੇ। ਸਭ ਨੂੰ ਬਹੁਤ-ਬਹੁਤ ਮੁਬਾਰਕਾਂ।

Nov 23, 2024
01:54 pm
ਚੱਬੇਵਾਲ ਤੋਂ 'ਆਪ' ਦੇ ਇਸ਼ਾਂਕ ਕੁਮਾਰ ਜਿੱਤੇ

ਚੱਬੇਵਾਲ ਤੋਂ 'ਆਪ' ਦੇ ਇਸ਼ਾਂਕ ਕੁਮਾਰ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ 28,690 ਵੋਟਾਂ ਨਾਲ ਹਰਾਇਆ।

Nov 23, 2024
01:56 pm
ਕੁਲਦੀਪ ਸਿੰਘ ਢਿੱਲੋਂ ਨੇ ਜਿੱਤ ਕੀਤੀ ਹਾਸਲ

ਬਰਨਾਲਾ ਤੋਂ ਇੱਕ ਸੀਟ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤੀ। ਕੁਲਦੀਪ ਸਿੰਘ ਧਾਲੀਵਾਲ 2,175 ਵੋਟਾਂ ਨਾਲ ਜਿੱਤੇ

ਕਾਲਾ ਢਿੱਲੋ ਨੂੰ 28226, ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ 26079, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋ 17937, ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਨੂੰ 16893 ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੂੰ 7896 ਵੋਟਾਂ ਮਿਲੀਆਂ ਹਨ।

Nov 23, 2024
02:05 pm
ਪੰਜਾਬ ਜ਼ਿਮਨੀ ਚੋਣਾਂ 'ਚ 'ਆਪ' ਨੇ 3, ਕਾਂਗਰਸ ਨੇ 1 ਸੀਟ ਜਿੱਤੀ

ਪੰਜਾਬ ਜ਼ਿਮਨੀ ਚੋਣਾਂ 'ਚ 'ਆਪ' ਨੇ 3, ਕਾਂਗਰਸ ਨੇ 1 ਸੀਟ ਜਿੱਤੀ ਹੈ

ਪੰਜਾਬ ਦੀਆਂ ਚਾਰੋਂ ਵਿਧਾਨ ਸਭਾ ਸੀਟਾਂ ਦੇ ਨਤੀਜੇ ਆ ਗਏ ਹਨ। 'ਆਪ' ਨੇ 3 ਸੀਟਾਂ ਜਿੱਤੀਆਂ ਹਨ। ਇਨ੍ਹਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਤੋਂ ਇਸ਼ਾਂਕ ਕੁਮਾਰ, ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਅਤੇ ਮੁਕਤਸਰ ਦੀ ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤੂ ਰਹੇ।

ਬਰਨਾਲਾ ਤੋਂ ਇੱਕ ਸੀਟ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤੀ। ਕਾਂਗਰਸ ਦੇ ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਨੂੰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਗੁਰਦਾਸਪੁਰ ਤੋਂ ਸੰਸਦ ਮੈਂਬਰ ਜਤਿੰਦਰ ਕੌਰ ਨੂੰ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਨੇ ਹਰਾਇਆ ਸੀ। ਜਦਕਿ ਗਿੱਦੜਬਾਹਾ ਤੋਂ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਹਰਾਇਆ।

ਚੱਬੇਵਾਲ ਤੋਂ 'ਆਪ' ਦੇ ਇਸ਼ਾਂਕ ਕੁਮਾਰ ਨੇ ਕਾਂਗਰਸ ਦੇ ਰਣਜੀਤ ਕੁਮਾਰ ਨੂੰ 28,690 ਵੋਟਾਂ ਨਾਲ ਹਰਾਇਆ। ਚਾਰ ਸੀਟਾਂ ਵਿੱਚੋਂ ਇਹ ਸਭ ਤੋਂ ਵੱਡੀ ਜਿੱਤ ਹੈ। ਇਸ਼ਾਂਕ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਡਾ: ਰਾਜਕੁਮਾਰ ਚੱਬੇਵਾਲ ਦਾ ਪੁੱਤਰ ਹੈ।

Nov 23, 2024
01:42 pm
ਅਕਾਲੀ ਦਲ ਕਾਰਨ ਹੋਇਆ ਨੁਕਸਾਨ- ਬਾਜਵਾ

ਕਾਂਗਰਸੀ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਮਨੀ ਚੋਣਾਂ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦੇ ਜ਼ਿਮਨੀ ਚੋਣਾਂ ਨਾ ਲੜਣ ਕਾਰਨ ਕਾਂਗਰਸ ਨੂੰ ਨੁਕਸਾਨ ਹੋਇਆ।

Nov 23, 2024
02: 22 pm
ਭਾਜਪਾ ਨੂੰ ਝਟਕਾ, ਮੁਕਾਬਲੇ 'ਚ ਕਿਤੇ ਵੀ ਨਜ਼ਰ ਨਹੀਂ ਆਈ

ਚਾਰੋਂ ਜ਼ਿਮਨੀ ਚੋਣਾਂ 'ਤੇ ਭਾਜਪਾ ਨੂੰ ਝਟਕਾ ਲੱਗਾ ਹੈ। ਉਹ ਕਿਸੇ ਵੀ ਸੀਟ 'ਤੇ ਦੂਜੇ ਨੰਬਰ 'ਤੇ ਵੀ ਨਹੀਂ ਆ ਸਕੀ। ਦੋ ਵਾਰ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਗਿੱਦੜਬਾਹਾ ਸੀਟ ਤੋਂ ਤੀਜੇ ਨੰਬਰ 'ਤੇ ਰਹੇ। ਉਨ੍ਹਾਂ ਨੂੰ ਵੀ ਬਾਦਲ ਪਰਿਵਾਰ ਦੀ ਵਿਰਾਸਤ ਦਾ ਲਾਭ ਨਹੀਂ ਮਿਲਿਆ। ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਕੇਵਲ ਢਿੱਲੋਂ ਵੀ ਹਾਰ ਗਏ ਹਨ। ਉਹ ਤੀਜੇ ਸਥਾਨ 'ਤੇ ਰਿਹਾ। ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਵੀ ਭਾਜਪਾ ਬੁਰੀ ਤਰ੍ਹਾਂ ਪਛੜ ਗਈ।

Nov 23, 2024
02: 30 pm
ਗਿੱਦੜਬਾਹਾ ਜ਼ਿਮਨੀ ਚੋਣ 'ਚ 'ਆਪ' ਦੀ ਜਿੱਤ: ਕਾਂਗਰਸੀ ਸੰਸਦ ਮੈਂਬਰ ਦੀ ਪਤਨੀ ਹਾਰੀ

ਗਿੱਦੜਬਾਹਾ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। 'ਆਪ' ਦੀ ਜਿੱਤ 'ਤੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਹੁਣ ਜੋ ਜਿੱਤ ਉਨ੍ਹਾਂ ਨੂੰ ਮਿਲੀ ਹੈ, ਉਹ ਇਕੱਲੇ ਦੀ ਨਹੀਂ ਸਗੋਂ ਸਾਰੇ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ। ਵਰਕਰਾਂ ਦੀ ਮਿਹਨਤ ਸਦਕਾ ਹੀ ਇਹ ਸੰਭਵ ਹੋਇਆ ਹੈ।

ਉਨ੍ਹਾਂ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਹਰਾਇਆ। ਜਦ ਕਿ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿੱਤ ਮੰਤਰੀ ਪੰਜਾਬ ਤੀਜੇ ਨੰਬਰ ’ਤੇ ਰਹੇ। ਇਸ ਵਾਰ ਆਮ ਆਦਮੀ ਪਾਰਟੀ ਕਾਂਗਰਸ ਦਾ ਗੜ੍ਹ ਤੋੜਨ ਵਿਚ ਸਫ਼ਲ ਰਹੀ, ਕਿਉਂਕਿ ਆਮ ਆਦਮੀ ਪਾਰਟੀ ਨੂੰ ਮਜਬੂਤ ਰੂਪ ਵਿਚ ਹਰਦੀਪ ਸਿੰਘ ਡਿੰਪੀ ਢਿੱਲੋਂ ਉਮੀਦਵਾਰ ਮਿਲਿਆ। ਡਿੰਪੀ ਢਿੱਲੋਂ ਦੇ ਸਮਰਥਕਾਂ ਵਲੋਂ ਖੁਸ਼ੀ ਵਿਚ ਜਸ਼ਨ ਮਨਾਏ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਨੂੰ 69179, ਇੰਡੀਅਨ ਨੈਸ਼ਨਲ ਕਾਂਗਰਸ ਨੂੰ 48117‌ ਅਤੇ ਭਾਜਪਾ ਦੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 12052 ਵੋਟਾਂ ਪ੍ਰਾਪਤ ਹੋਈਆਂ। 

Nov 23, 2024
3: 55 pm
ਰਵਨੀਤ ਬਿੱਟੂ ਦਾ ਵੱਡਾ ਬਿਆਨ

 ਭਾਜਪਾ ਦੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੈ ਤਾਂ ਗਿੱਦੜਬਾਹਾ ਵਿਚ ਰਾਜੇ ਦੀ ਰਾਣੀ ਨੂੰ ਹਰਾਉਣ ਲਈ ਆਇਆ ਸੀ।

ਦਰਅਸਲ ਜਦੋਂ ਭਾਜਪਾ ਦੀ ਗਿੱਦੜਬਾਹਾ ਵਿਚ ਹਾਰ ਦਾ ਕਾਰਨ ਪੁੱਛਿਆ ਤਾਂ ਇਸ ਉੱਤੇ ਰਵਨੀਤ ਬਿੱਟੂ ਨੇ ਜਵਾਬ ਦਿੱਤਾ ਕਿ ਮੈ ਤਾਂ ਗਿੱਦੜਬਾਹਾ ਵਿਚ ਰਾਜੇ ਦੀ ਰਾਣੀ ਨੂੰ ਹਰਾਉਣ ਆਇਆ ਸੀ, ਮਤਲਬ ਕਿ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਹਰਾਉਣ ਆਇਆ ਸੀ।

Nov 23, 2024
01:42 pm
ਕੇਜਰੀਵਾਲ, ਰਾਘਵ ਚੱਡਾ ਤੇ ਅਮਨ ਅਰੋੜਾ ਨੇ ਦਿੱਤੀ ਵਧਾਈ

ਪੰਜਾਬ ਵਿਚ ਜ਼ਿਮਨੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਚਾਰ ਵਿਚੋਂ 3 ਸੀਟਾਂ ਜਿੱਤ ਲਈਆਂ ਹਨ ਇਸ ਉਤੇ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਚਾਰ ਤੋਂ ਤਿੰਨ ਸੀਟਾਂ ਦੇਣ ਵਾਲੇ ਫਿਰ ਤੋਂ ਆਮ ਆਦਮੀ ਪਾਰਟੀ ਦਾ ਵਿਚਾਰਧਾਰਾ ਅਤੇ ਸਾਡੀ ਸਰਕਾਰ ਦੇ ਕੰਮ 'ਤੇ ਵਿਸ਼ਵਾਸ ਜਤਾਇਆ ਹੈ। ਪੰਜਾਬ ਦੇ ਲੋਕਾਂ ਦਾ ਬਹੁਤ-ਬਹੁਤ ਸ਼ੁਕਰੀਆ ਅਤੇ ਸੱਭ ਨੂੰ ਬਹੁਤ-ਬਹੁਤ ਮੁਬਾਰਕ।

ਅਮਨ ਅਰੋੜਾ ਨੇ ਵੀ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸੱਭ ਨੂੰ ਦਿਲੋਂ ਵਧਾਈਆਂ, 4 'ਚੋਂ 3 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਿਸ ਨਾਲ ਕੁੱਲ 94 ਵਿਧਾਇਕ ਹੋ ਗਏ ਹਨ। ਸਰਕਾਰ ਅਤੇ ਵੋਟਰਾਂ ਅਤੇ ਸਾਡੇ ਸਾਰੇ ਵਲੰਟੀਅਰਾਂ, ਅਹੁਦੇਦਾਰਾਂ ਅਤੇ ਨੇਤਾਵਾਂ ਦਾ ਉਹਨਾਂ ਦੀ ਸਖਤ ਮਿਹਨਤ ਲਈ ਬਹੁਤ ਧੰਨਵਾਦ

ਰਾਘਵ ਚੱਢਾ ਨੇ ਕਿਹਾ ਕਿ 'ਆਪ' ਪੰਜਾਬ ਦੇ ਸਾਰੇ ਵਲੰਟੀਅਰਾਂ ਅਤੇ ਸਮਰਥਕਾਂ ਨੂੰ ਵਿਧਾਨ ਸਭਾ ਉਪ ਚੋਣਾਂ 'ਚ 3 ਸੀਟਾਂ 'ਤੇ ਜਿੱਤ ਹਾਸਲ ਕਰਨ 'ਤੇ ਹਾਰਦਿਕ ਵਧਾਈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਵਿੱਚ ਸਾਡੀਆਂ ਲੋਕ ਭਲਾਈ ਨੀਤੀਆਂ ਅਤੇ ਇਮਾਨਦਾਰ ਰਾਜਨੀਤੀ ਵਿੱਚ ਲੋਕਾਂ ਦਾ ਭਰੋਸਾ ਹੋਰ ਵੀ ਮਜਬੂਤ ਹੋ ਰਿਹਾ ਹੈ। 

Exit mobile version