The Khalas Tv Blog International ਅਮਰੀਕਾ ਤੋਂ Deport ਹੋਏ ਪੰਜਾਬੀਆਂ ਦੀ ਲਿਸਟ ਆਈ ਸਾਹਮਣੇ, ਸਭ ਤੋਂ ਵੱਧ ਕਪੂਰਥਲਾ ਦੇ 4 ਨੌਜਵਾਨ ਸ਼ਾਮਲ
International Punjab

ਅਮਰੀਕਾ ਤੋਂ Deport ਹੋਏ ਪੰਜਾਬੀਆਂ ਦੀ ਲਿਸਟ ਆਈ ਸਾਹਮਣੇ, ਸਭ ਤੋਂ ਵੱਧ ਕਪੂਰਥਲਾ ਦੇ 4 ਨੌਜਵਾਨ ਸ਼ਾਮਲ

ਅਕਸਰ ਜਦੋਂ ਵਿਦੇਸ਼ ਜਾਣ ਵਾਲੇ ਲੋਕਾਂ ਦੀ ਗੱਲ ਆਉਂਦੀ ਹੈ ਤਾਂ ਪੰਜਾਬੀਆਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਲੋਕ ਖੁਦ ਨੂੰ NRI ਅਖਵਾਉਣ ਵਿੱਚ ਫ਼ਖਰ ਮਹਿਸੂਸ ਕਰਦੇ ਹਨ। ਪਰ ਕਈ ਅਜਿਹੇ ਲੋਕ ਵੀ ਹੁੰਦੇ ਹਨ ਜੋ ਵਿਦੇਸ਼ ਜਾਣ ਦੀ ਲਾਲਸਾ ਵਿੱਚ ਇਹ ਭੁੱਲ ਜਾਂਦੇ ਹਨ ਕਿ ਉਹ ਵਿਦੇਸ਼ ਤਾਂ ਜਾ ਰਹੇ ਹਨ। ਪਰ ਉਹਨਾਂ ਦਾ ਵਿਦੇਸ਼ ਜਾਣ ਦਾ ਤਰੀਕਾ ਸਹੀ ਹੈ ਜਾਂ ਨਹੀਂ। ਕਈ ਲੋਕ ਮਜ਼ਬੂਰੀ ਵਿੱਚ ਜਾਂਦੇ ਹਨ ਪਰ ਕਈ ਇਹਨਾਂ ਸਭ ਚੀਜ਼ਾਂ ਦੀ ਪ੍ਰਵਾਹ ਨਹੀਂ ਕਰਦੇ।

ਬੀਤੇ ਦਿਨ ਅਮਰੀਕਾ ਤੋਂ ਇਕ ਫ਼ੌਜੀ ਜਹਾਜ਼ ਨੇ ਉਡਾਣ ਭਰੀ। ਜਿਸ ਵਿਚ 104 ਉਹ ਭਾਰਤੀ ਸਨ ਜਿਨ੍ਹਾਂ ਨੂੰ ਅਮਰੀਕਾ ਨੇ ਆਪਣੇ ਦੇਸ਼ ਵਿਚੋਂ ਕੱਢ ਦਿੱਤਾ ਹੈ। ਇਹ ਜਹਾਜ਼ ਇਨ੍ਹਾਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਕਰੀਬ ਦੁਪਹਿਰ 1 ਵਜੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਰਾਜਾਸਾਂਸੀ ਅੰਮ੍ਰਿਤਸਰ  ਉਤਰੇਗਾ। ਇਨ੍ਹਾਂ 104 ਮੁਸਾਫ਼ਿਰਾਂ ਵਿਚ 30 ਪੰਜਾਬੀ ਨੌਜਵਾਨ ਵੀ ਸ਼ਾਮਲ ਹਨ। ਜਿਨ੍ਹਾਂ ਦੀ ਅਧਿਕਾਰਤ ਸੂਚੀ ਸਾਹਮਣੇ ਆ ਚੁੱਕੀ ਹੈ। ਇਸ ਸੂਚੀ ਵਿਚ ਸਭ ਤੋਂ ਵੱਧ ਕਪੂਰਥਲਾ ਦੇ 6 ਨੌਜਵਾਨ ਸ਼ਾਮਲ ਹਨ। ਇਸ ਤੋਂ ਇਲਾਵਾ ਤਕਰੀਬਨ ਸਾਰੇ ਜ਼ਿਲ੍ਹਿਆਂ ਨਾਲ ਸਬੰਧਤ ਨੌਜਵਾਨਾਂ ਦੇ ਨਾਂ ਇਸ ਸੂਚੀ ਵਿਚ ਦਰਜ ਹਨ।  ਡਿਪੋਰਟ ਕੀਤੇ ਪੰਜਾਬੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।

  1. ਜ਼ਿਲ੍ਹਾ            ਗਿਣਤੀ
    ਕਪੂਰਥਲਾ              6
    ਅੰਮ੍ਰਿਤਸਰ              5
    ਜਲੰਧਰ                  4
    ਪਟਿਆਲਾ               4
    ਹੁਸ਼ਿਆਰਪੁਰ            2
    ਲੁਧਿਆਣਾ              2
    ਨਵਾਂਸ਼ਹਿਰ             2
    ਗੁਰਦਾਸਪੁਰ           1
    ਤਰਨਤਾਰਨ            1
    ਸੰਗਰੂਰ                1
    ਮੁਹਾਲੀ                 1
    ਫ਼ਤਿਗਗੜ੍ਹ ਸਾਹਿਬ    1
    ਕੁੱਲ                     30

 

Exit mobile version