The Khalas Tv Blog India 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ; ਤੀਜੇ ਨੰਬਰ ‘ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਚੌਥੇ ’ਤੇ CM ਭਗਵੰਤ ਮਾਨ…
India International Poetry Punjab

100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ; ਤੀਜੇ ਨੰਬਰ ‘ਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਚੌਥੇ ’ਤੇ CM ਭਗਵੰਤ ਮਾਨ…

List of 100 influential Sikhs released; SGPC president Harjinder Singh Dhami on the third and CM Bhagwant Mann on the fourth...

ਚੰਡੀਗੜ੍ਹ : ਯੂਕੇ (UK) ਦੀ ਸਿੱਖ ਸੰਸਥਾ ‘ਦਿ ਸਿੱਖ ਗਰੁੱਪ’ ਵੱਲੋਂ ਜਾਰੀ ‘ਦਿ ਸਿੱਖਸ 100’ ਸੂਚੀ ਦੇ ਤਾਜ਼ਾ 11ਵੇਂ ਅਡੀਸ਼ਨ ਵਿੱਚ ਸੰਸਾਰ ਦੇ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਖ਼ਾਸ ਗੱਲ ਹੈ ਕਿ ਇਸ ਲਿਸਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਨਾਂ ਵੀ ਦਰਜ ਕੀਤਾ ਗਿਆ ਹੈ।

ਸੰਸਥਾ ਵੱਲੋਂ ਸਾਲ 2022 ਦੀ ਜਾਰੀ ਕੀਤੀ ਸੂਚੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ 2022 ਵਿੱਚ ਵਿਸ਼ਵ ਪੱਧਰ ’ਤੇ ਪ੍ਰਭਾਵਸ਼ਾਲੀ 100 ਸਿੱਖਾਂ ’ਚੋਂ ਤੀਜੇ ਸਥਾਨ ’ਤੇ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੌਥੇ ਸਥਾਨ ’ਤੇ ਹਨ ।

ਇਸ ਸੂਚੀ ’ਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਪਹਿਲੇ ਸਥਾਨ ’ਤੇ ਹਨ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ’ਤੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਨਾਂ ਦਰਜ ਹੈ। ਲੰਡਨ ਤੋਂ ‘ਦਿ ਸਿੱਖ ਗਰੁੱਪ’ ਦੇ ਸੰਸਥਾਪਕ ਨਵਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਸੂਚੀ ਵਿੱਚ 2.6 ਕਰੋੜ ਸਿੱਖਾਂ ’ਚੋਂ ਵਿਸ਼ਵ ਦੇ 100 ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤਾਂ ਨੂੰ ਚੁਣਿਆ ਗਿਆ ਹੈ।

ਇਸ ਸੂਚੀ ਵਿੱਚ ਥਾਂ ਪਾਉਣ ਵਾਲੇ ਹੋਰਾਂ ਸਿੱਖਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕੇਂਦਰੀ ਮੰਤਰੀ ਹਰਦੀਪ ਪੁਰੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੈਨੇਡਾ ਦੇ ਰੱਖਿਆ ਮੰਤਰੀ ਅਤੇ ਸੰਸਦ ਮੈਂਬਰ ਹਰਜੀਤ ਸਿੰਘ ਸੱਜਣ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਖਾਲਸਾ ਏਡ ਦੇ ਆਗੂ ਰਵੀ ਸਿੰਘ, ਪੰਜਾਬੀ ਗਾਇਕ ਦਿਲਜੀਤ ਦੁਸਾਂਝ ਆਦਿ ਦੇ ਨਾਂ ਸ਼ਾਮਲ ਹਨ।

ਵੇਰਵਿਆਂ ਅਨੁਸਾਰ ਸਿੱਖ ਜੱਥੇਬੰਦੀ ਵੱਲੋਂ ਸਾਲਾਨਾ ਸਿੱਖ 100 ਦਾ 11ਵਾਂ ਐਡੀਸ਼ਨ ਜਾਰੀ ਕੀਤਾ ਗਿਆ। ਹਰ ਸਾਲ, ਦੁਨੀਆ ਦੇ 27 ਮਿਲੀਅਨ ਸਿੱਖਾਂ ਵਿੱਚੋਂ 100 ਨੂੰ ਕਾਰੋਬਾਰ, ਸਿੱਖਿਆ, ਰਾਜਨੀਤੀ, ਮੀਡੀਆ, ਮਨੋਰੰਜਨ, ਖੇਡਾਂ ਅਤੇ ਚੈਰਿਟੀ ਸਮੇਤ ਜੀਵਨ ਦੇ ਸਾਰੇ ਖੇਤਰਾਂ ਤੋਂ 100 ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਸਮਕਾਲੀ ਸ਼ਖ਼ਸ਼ੀਅਤਾਂ ਵਜੋਂ ਸ਼ਾਮਲ ਕੀਤਾ ਜਾਂਦਾ ਹੈ।

Exit mobile version