The Khalas Tv Blog Punjab ਚੰਡੀਗੜ੍ਹ ਵਿੱਚ ਹੋਈ ਸ਼ਰਾਬ ਸਸਤੀ,ਠੇਕਿਆਂ ਦੀ ਨਿਲਾਮੀ ਤੋਂ ਪਹਿਲਾਂ ਰੇਟ ਘਟੇ
Punjab

ਚੰਡੀਗੜ੍ਹ ਵਿੱਚ ਹੋਈ ਸ਼ਰਾਬ ਸਸਤੀ,ਠੇਕਿਆਂ ਦੀ ਨਿਲਾਮੀ ਤੋਂ ਪਹਿਲਾਂ ਰੇਟ ਘਟੇ

‘ਦ ਖ਼ਾਲਸ ਬਿਊਰੋ :ਵਿੱਤੀ ਸਾਲ ਖਤਮ ਹੋਣ ਦੇ ਨੇੜੇ ਆਉਦਿਆਂ ਹੀ ਚੰਡੀਗੜ੍ਹ ਦੇ ਸ਼ਰਾਬ ਦੀਆਂ ਮੌਜਾਂ ਲੱਗ ਗਈਆਂ ਹਨ।ਠੇਕੇ ਟੁਟਣ ਤੋਂ ਕੁਝ ਦਿਨ ਪਹਿਲਾਂ ਸ਼ਰਾਬ ਸਸਤੀ ਹੋ ਗਈ ਹੈ।ਪੰਜਾਬ ਦੀ ਰਾਜਧਾਨੀ ਵਿੱਖੇ ਠੇਕਿਆਂ ਦੀ ਨਿਲਾਮੀ ਦਾ ਐਲਾਨ ਹੋਣ ਮਗਰੋਂ ਸ਼ਰਾਬ ਦੀਆਂ ਬੋਤਲਾਂ ਦੀਆਂ ਕੀਮਤਾਂ ਵਿੱਚ 30 ਤੋਂ 40 ਫ਼ੀਸਦੀ ਤੱਕ ਛੋਟ ਦੇ ਦਿੱਤੀ ਗਈ ਹੈ।ਠੇਕਾ ਖਰੀਦਣ ਦੇ ਚਾਹਵਾਨ 21 ਮਾਰਚ ਤੱਕ ਆਪਣੀ ਵਿੱਤੀ ਬੋਲੀ ਜਮਾ ਕਰਵਾ ਸਕਦੇ ਹਨ । ਵਿੱਤੀ ਬੋਲੀ 22 ਮਾਰਚ ਨੂੰ ਸਵੇਰੇ 10 ਵਜੇ ਪਾਰਕ ਵਿਊ ਹੋਟਲ ਵਿੱਖੇ ਖੋਲੀ ਜਾਵੇਗੀ ।ਸ਼ਰਾਬ ਦੇ ਠੇਕੇਦਾਰ ਹਰ ਤਰਾਂ ਦੀ ਸਸਤੀ ਤੇ ਮਹਿੰਗੀ ਸ਼ਰਾਬ ਤੇ ਕਾਫ਼ੀ ਰਿਆਇਤ ਦੇ ਰਹੇ ਹਨ ਤਾਂ ਜੋ ਨਿਲਾਮੀ ਤੋਂ ਪਹਿਲਾਂ ਸਾਰਾ ਸਟਾਕ ਕਲੀਅਰ ਕੀਤਾ ਜਾ ਸਕੇ ।

Exit mobile version