The Khalas Tv Blog Punjab ਸ਼ਰਾਬੀਆਂ ਦੀਆਂ ਆਸਾਂ ‘ਤੇ ਫਿਰਿਆ ਪਾਣੀ, CM ਕੈਪਟਨ ਦੀ ਨਿਰਾਸ਼, ਅੱਜ ਤੋਂ ਮੁੜ ਬੰਦ ਹੋਏ ਠੇਕੇ
Punjab

ਸ਼ਰਾਬੀਆਂ ਦੀਆਂ ਆਸਾਂ ‘ਤੇ ਫਿਰਿਆ ਪਾਣੀ, CM ਕੈਪਟਨ ਦੀ ਨਿਰਾਸ਼, ਅੱਜ ਤੋਂ ਮੁੜ ਬੰਦ ਹੋਏ ਠੇਕੇ

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਸ਼ਰਾਬ ਦੇ ਠੇਕੇ ਫਿਲਹਾਲ ਬੰਦ ਰਹਿਣਗੇ, ਕਿਉਂਕਿ ਅੱਜ ਸ਼ਨੀਵਾਰ ਨੂੰ ਸਰਕਾਰ ਅਤੇ ਆਬਕਾਰੀ ਅਧਿਕਾਰੀਆਂ ਦਰਮਿਆਨ ਹੋਈ ਬੈਠਕ ਬਿਨ੍ਹਾਂ ਕਿਸੇ ਨਿਚੋੜ ਰਹੀ। ਇਹ ਬੈਠਕ ਆਬਕਾਰੀ ਨੀਤੀ ਵਿੱਚ ਸੁਝਾਏ ਗਏ ਬਦਲਾਅ ਬਾਰੇ ਵਿਚਾਰ-ਵਟਾਂਦਰੇ ਤੇ ਹੋਈ ਸੀ। ਇਸ ਦੌਰਾਨ ਨਵੀਂ ਆਬਕਾਰੀ ਨੀਤੀ ਵਿੱਚ ਕੋਈ ਸਿਹਮਤੀ ਨਹੀਂ ਹੋਈ। ਹੁਣ ਮੁੱਖ ਮੰਤਰੀ ਨੇ 11 ਅਪ੍ਰੈਲ ਸੋਮਵਾਰ ਨੂੰ ਕੈਬਨਿਟ ਮੀਟਿੰਗ ਬੁਲਾਈ ਹੈ।

ਆਬਕਾਰੀ ਨੀਤੀ, 2020-21, ਹੁਣ ਸੋਮਵਾਰ ਨੂੰ ਮੰਤਰੀ ਮੰਡਲ ਦੇ ਸਾਹਮਣੇ ਹੋਵੇਗੀ। ਮੰਤਰੀਆਂ ਨੇ ਆਬਕਾਰੀ ਨੀਤੀ ਵਿੱਚ ਸੁਝਾਏ ਗਏ ਬਦਲਾਵਾਂ ਬਾਰੇ ਵਿਚਾਰ-ਵਟਾਂਦਰੇ ਲਈ ਸ਼ਨੀਵਾਰ ਨੂੰ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਵਿਚਾਰ-ਵਟਾਂਦਰਾ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ। ਇਸ ਲਈ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਹੈ ਉਹ ਹਫ਼ਤੇ ਦੇ ਅੰਤ ਤੱਕ ਆਪਣੇ ਵਿਚਾਰ-ਵਟਾਂਦਰੇ ਨੂੰ ਪੂਰਾ ਕਰ ਲੈਣ ਅਤੇ ਆਪਣੇ ਵਿਚਾਰ ਸੋਮਵਾਰ ਨੂੰ ਹੋਣ ਵਾਲੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਦੱਸਣ। ਹੁਣ ਇਸ ਨੀਤੀ ‘ਚ ਕੀ-ਕੀ ਬਦਲਾਅ ਹੁੰਦੇ ਹਨ ਇਸ ‘ਤੇ ਸੋਮਵਾਰ ਹੀ ਫੈਸਲਾ ਹੋਵੇਗਾ।

Exit mobile version