The Khalas Tv Blog India ਪੰਜਾਬ ਦੇ ਹੋਰ ਮਾਮਲਿਆਂ ਵਾਂਗ ਹੈਲੀਕਾਪਟਰ ‘ਤੇ ਵੀ ਭਗਵੰਤ ਮਾਨ ਦਾ ਕੰਟਰੋਲ ਨਹੀਂ : ਖਹਿਰਾ
India Punjab

ਪੰਜਾਬ ਦੇ ਹੋਰ ਮਾਮਲਿਆਂ ਵਾਂਗ ਹੈਲੀਕਾਪਟਰ ‘ਤੇ ਵੀ ਭਗਵੰਤ ਮਾਨ ਦਾ ਕੰਟਰੋਲ ਨਹੀਂ : ਖਹਿਰਾ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਮੁੱਖ ਮੰਤਰੀ ਦੇ ਹੈਲੀਕਾਪਟਰ ‘ਤੇ ਸਿਆਸਤ ਇੱਕ ਵਾਰ ਮੁੜ ਤੋਂ ਗਰਮਾ ਗਈ ਹੈ ਪਰ ਇਸ ਵਾਰ ਸੀਐੱਮ ਦੇ ਬੇਹਿਸਾਬ ਵਰਤਨ ਨੂੰ ਲੈਕੇ ਸਵਾਲ ਨਹੀਂ ਚੁੱਕੇ ਜਾ ਰਹੇ ਹਨ। ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਅੰਤ ਚੌਟਾਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੈਲੀਕਾਪਟਰ ਵਰਤਣ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦੁਸ਼ਅੰਤ ਚੌਟਾਲਾ ਪੰਜਾਬ ਦਾ ਹੈਲੀਕਾਪਟਰ ਕਿਉਂ ਵਰਤ ਰਿਹਾ ਹੈ? ਇੰਜ ਜਾਪਦਾ ਹੈ ਕਿ ਪੰਜਾਬ ਦੇ ਹੋਰ ਮਾਮਲਿਆਂ ਵਾਂਗ ਸਾਡੇ ਹੈਲੀਕਾਪਟਰ ‘ਤੇ ਵੀ ਭਗਵੰਤ ਮਾਨ ਦਾ ਕੰਟਰੋਲ ਨਹੀਂ ਹੈ! ਖਹਿਰਾ ਨੇ ਕਿਹਾ ਕਿ ਅਜਿਹੇ ਮਾਮਲੇ ਦਰਸਾਉਂਦੇ ਹਨ ਕਿ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਤੇ ਉਸ ਦੀ ਟੀਮ ਦਿੱਲੀ ਤੋਂ ਚਲਾਈ ਜਾ ਰਹੀ ਹੈ।

ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਇਸ ਦੀ ਵਰਤੋਂ ਕਰ ਰਹੇ ਹਨ। ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਨੇ ਸਿੱਧੇ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਲਿਆ। ਪੰਜਾਬ ਕਾਂਗਰਸ ਨੇ ਮਾਨ ਨੂੰ ਪੁੱਛਿਆ ਕਿ ਕੀ ਉਹ ਦੱਸਣਗੇ ਕਿ ਹਰਿਆਣਾ ਦੇ ਉਪ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਸੂਬੇ ਦੇ ਹੈਲੀਕਾਪਟਰ ਦੀ ਵਰਤੋਂ ਕਿਉਂ ਕਰ ਰਹੇ ਹਨ।

ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੋਂ ਜਦੋਂ ਪੰਜਾਬ ਦਾ ਹੈਲੀਕਾਪਟਰ ਸ਼ੇਅਰ ਕਰਨ ਵਾਲੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਅਸੀਂ ਇੱਕ ਦੂਜੇ ਦਾ ਹੈਲੀਕਾਪਟਰ ਸ਼ੇਅਰ ਕਰਦੇ ਰਹਿੰਦੇ ਹਾਂ,ਉਨ੍ਹਾਂ ਕਿਹਾ ਇਸ ਨਾਲ ਆਮ ਆਦਮੀ ਪਾਰਟੀ ਨਾਲ ਕਿਸੇ ਤਰ੍ਹਾਂ ਦੀ ਨਜ਼ਦੀਆਂ ਦਾ ਸਵਾਲ ਨਹੀਂ ਉੱਠ ਦਾ ਹੈ। ਉੱਧਰ ਭਗਵੰਤ ਮਾਨ ਸਰਕਾਰ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਜਦੋਂ ਅਹੁਦਾ ਸੰਭਾਲਣ ਤੋਂ ਬਾਅਦ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਹਿਮਾਚਲ ਵਿੱਚ ਪਾਰਟੀ ਦੇ ਪ੍ਰਚਾਰ ਲਈ ਗਏ ਸਨ ਤਾਂ ਵੀ ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ਇਲਜ਼ਾਮ ਲਗਾਇਆ ਸੀ ਕਿ ਸਰਕਾਰ ਪੰਜਾਬ ਦੇ ਪੈਸੇ ਨਾਲ ਦੂਜੇ ਸੂਬਿਆਂ ਵਿੱਚ ਪ੍ਰਚਾਰ ਕਰ ਰਹੀ ਹੈ। ਇਸ ਵਾਰ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੱਲੋਂ ਪੰਜਾਬ ਦਾ ਹੈਲੀਕਾਪਟਰ ਵਰਤਨ ‘ਤੇ ਮਾਨ ਘਿਰ ਗਏ ਨੇ, CM ਮਾਨ ਨੇ ਚੁੱਪੀ ਧਾਰ ਲਈ ਹੈ,ਸਰਕਾਰ ਨੇ RTI ਦੇ ਤਹਿਤ ਜਾਣਕਾਰੀ ਦੇਣ ਤੋਂ ਵੀ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕੁਝ ਚੀਜ਼ਾ ਪ੍ਰਸ਼ਾਸਨਿਕ ਹੁੰਦੀਆਂ ਨੇ ਜਿਸ ਨੂੰ ਬਾਹਰ ਨਹੀਂ ਦੱਸਿਆ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹੈਲੀਕਾਪਟਰ ਦੀ ਵਰਤੋਂ ਕਰਨ ‘ਤੇ ਮਜ਼ਾਕ ਉਡਾਉਂਦੇ ਸਨ।

Exit mobile version