ਬਿਉਰੋ ਰਿਪੋਰਟ – ਕਥਿਤ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਮੁਸ਼ਕਿਲ ਵੱਧ ਗਈ ਹੈ। ਉਨ੍ਹਾਂ ਖਿਲਾਫ਼ ਇਕ ਹੋਰ ਜਾਂਚ ਖੁੱਲਣ ਜਾ ਰਹੀ ਹੈ। ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ‘ਸਿੱਖਸ ਫਾਰ ਜਸਟਿਸ'(SFJ) ਤੋਂ ਫੰਡਿਗ ਲੈਣ ਦੇ ਇਲਜ਼ਾਮ ‘ਚ ਕੌਮੀ ਜਾਂਚ ਏਜੰਸੀ (NIA) ਜਾਂਚ ਦੀ ਸਿਫ਼ਾਰਸ਼ ਕੀਤੀ ਹੈ।
1 ਮਈ ਨੂੰ ਵਰਲਡ ਹਿੰਦੂ ਫੈਡਰੇਸ਼ਨ ਇੰਡੀਆ ਦੇ ਕੌਮੀ ਜਨਰਲ ਸਕੱਤਰ ਆਸ਼ੂ ਮੋਂਗੀਆ ਨੇ ਐਲਜੀ ਨੂੰ ਸ਼ਿਕਾਇਤ ਭੇਜੀ ਸੀ। ਉੱਪ ਰਾਜਪਾਲ ਸਕਸੈਨਾ ਨੇ ਇਹ ਕਾਰਵਾਈ ਉਸ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਹੈ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਖਾਲਿਸਤਾਨ ਪੱਖੀ ਸਮੂਹ ਤੋਂ 16 ਮਿਲੀਅਨ ਡਾਲਰ (133.60 ਕਰੋੜ ਰੁਪਏ) ਮਿਲੇ ਸਨ। ਇਹ ਪੈਸੇ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਅਤੇ ਖਾਲਿਸਤਾਨ ਪੱਖੀ ਭਾਵਨਾਵਾਂ ਦਾ ਸਮਰਥਨ ਕਰਨ ਲਈ ਦਿੱਤੇ ਗਏ ਸਨ। ਜਿਸ ਦੀ ਉੱਪ ਰਾਜਪਾਲ ਸਕਸੈਨਾ ਵੱਲੋਂ ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਹੈ।
ਕੁਝ ਦਿਨ ਪਹਿਲਾਂ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੁੱਲਰ ਨੂੰ ਛੱਡਣ ਦੇ ਫੰਡਿੰਗ ਕੀਤੀ ਸੀ ।
ਇਹ ਵੀ ਪੜ੍ਹੋ – ਕੈਨੇਡਾ ਤੋਂ ਮੋਹ ਭੰਗ! ਦੇਸ਼ ਛੱਡਣ ਵਾਲਿਆਂ ’ਤੇ ਤਗੜਾ ਜੁਰਮਾਨਾ! ਤੁਹਾਡੀ ਸੋਚ ਤੋਂ ਪਰ੍ਹੇ!