The Khalas Tv Blog India ਮੁਹਾਲੀ ਐੱਸਐੱਸਪੀ ਨੇ ਕੁਰੂਕਸ਼ੇਤਰ ਦੇ ਐਸਐਸਪੀ ਨੂੰ ਲਿਖਿਆ ਪੱਤਰ
India Punjab

ਮੁਹਾਲੀ ਐੱਸਐੱਸਪੀ ਨੇ ਕੁਰੂਕਸ਼ੇਤਰ ਦੇ ਐਸਐਸਪੀ ਨੂੰ ਲਿਖਿਆ ਪੱਤਰ

ਦ ਖ਼ਾਲਸ ਬਿਊਰੋ : ਮੁਹਾਲੀ ਦੇ ਐਸਐਸਪੀ ਵੱਲੋਂ ਭਾਜਪਾ ਆਗੂ ਤਜਿੰਦਰਪਾਲ ਬੱਗਾ ਦੀ ਗ੍ਰਿਫ ਤਾਰੀ ਨੂੰ ਲੈ ਕੇ ਕੁਰੂਕਸ਼ੇਤਰ ਦੇ ਐਸਐਸਪੀ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਮੁਲ ਜ਼ਮ ਤਜਿੰਦਰ ਬੱਗਾ ਨੂੰ ਜਲਦੀ ਰਿਹਾਅ ਕੀਤਾ ਜਾਵੇ। ਫੜੇ ਗਏ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਉਧਰ, ਪੰਜਾਬ ਪੁਲਿਸ ਤਜਿੰਦਰ ਬੱਗਾ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਜਾ ਰਹੀ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਹਰਿਆਣਾ ਪੁਲਿਸ ਜਾਣਬੁੱਝ ਕੇ ਉਨ੍ਹਾਂ ਦੇ ਕੰਮ ਵਿੱਚ ਨਾਜਾ ਇਜ਼ ਵਿਘਨ ਪਾ ਰਹੀ ਹੈ। ਅਦਾਲਤ ਵਿੱਚ 2 ਵਜੇ ਅਰਜ਼ੀ ਦਿੱਤੀ ਜਾ ਸਕਦੀ ਹੈ।

 ਮੁਹਾਲੀ ਪੁਲੀਸ ਵੱਲੋਂ ਮੀਡੀਆ ਨੂੰ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਮੀਡੀਆ ਨੂੰ ਦਿੱਤੇ ਇੰਟਰਵਿਊ ਤੇ ਟਵਿੱਟਰ ਤੇ ਆਪਣੀ ਪੋਸਟਾਂ ਰਾਹੀ ਭੜਕਾਊ, ਝੂਠੇ ਤੇ ਫਿਰਕੂ ਭੜਕਾਊ ਬਿਆਨ ਦੇ ਕੇ, ਉਨ੍ਹਾਂ ਨੂੰ ਪ੍ਰਕਾਸ਼ਿਤ ਕਰਕੇ ਪੂਰਵ ਨਿਰਧਾਰਤ ਤੇ ਤਰਤੀਬੱਧ ਤਰੀਕੇ ਨਾਲ ਠੇਸ ਪਹੁੰਚਾਈ ਗਈ ਸੀ। ਇਸਦੇ ਨਾਲ ਹੀ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਦੀ  ਇਸ ਕਾਰਵਾਈ ਨੂੰ ਕਾਰਵਾਈ ਨੂੰ ਗੈਰਕਾਨੂੰਨੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰੀਆਣਾ ਪੁਲਿਸ ਵੱਲੋਂ ਪੰਜਾਬ ਪੁਲਿਸ ਦੀ ਕਾਰਵਾਈ ‘ਚ ਰੁਕਾਵਟ ਪੈਦਾ ਕੀਤੀ ਜਾ ਰਹੀ ਤੇ ਪੁਲਿਸ ਪਾਰਟੀ ਨੂੰ ਬੱਗਾ ਸਮੇਤ ਜਲਦ ਤੋਂ ਜਲਦ ਛੱਡਿਆ ਜਾਵੇ।

Exit mobile version