The Khalas Tv Blog Punjab ਬਰਿੰਦਰ ਢਿੱਲੋਂ ਖਿਲਾਫ਼ 13 ਕਾਂਗਰਸੀਆਂ ਨੇ ਲਿਖੀ ਚਿੱਠੀ
Punjab

ਬਰਿੰਦਰ ਢਿੱਲੋਂ ਖਿਲਾਫ਼ 13 ਕਾਂਗਰਸੀਆਂ ਨੇ ਲਿਖੀ ਚਿੱਠੀ

ਦ ਖ਼ਾਲਸ ਬਿਊਰੋ : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਖਿਲਾਫ਼ 13 ਕਾਂਗਰਸੀ ਆਗੂਆਂ ਨੇ ਇੱਕ ਚਿੱਠੀ ਲਿਖ ਕੇ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਹੈ।ਹਾਲਾਂਕਿ, ਇਨ੍ਹਾਂ 13 ਆਗੂਆਂ ਨੇ ਆਪਣੇ ਨਾਂ ਚਿੱਠੀ ਵਿੱਚ ਨਹੀਂ ਲਿਖੇ। ਉਨ੍ਹਾਂ ਨੇ ਢਿੱਲੋਂ ਦੇ ਖਿਲਾਫ਼ ਅਨੁਸ਼ਾਸਨਹੀਣਤਾ ਨੂੰ ਲੈ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬਰਿੰਦਰ ਢਿੱਲੋਂ ਉੱਤੇ 7 ਅਪ੍ਰੈਲ ਨੂੰ ਚੰਡੀਗੜ੍ਹ ‘ਚ ਕਾਂਗਰਸ ਦੇ ਮਹਿੰਗਾਈ ਦੇ ਖਿਲਾਫ਼ ਹੋ ਰਹੇ ਪ੍ਰਦਰਸ਼ਨ ਦੌਰਾਨ ਹੰਗਾਮਾ ਕਰਨ ਦਾ ਇਲਜ਼ਾਮ ਲੱਗਾ ਹੈ। ਚਿੱਠੀ ‘ਚ ਲਿਖਿਆ ਹੈ ਕਿ, ਢਿੱਲੋਂ ਨੇ ਸਾਬਕਾ PPCC ਪ੍ਰਧਾਨ, MLAs, ਸਾਬਕਾ MLAs ਤੇ ਸੰਸਦ ਮੈਂਬਰ ਸਾਹਮਣੇ ਅਨੁਸ਼ਾਸਨਹੀਣਤਾ ਪੈਦਾ ਕੀਤੀ ਹੈ।

ਬਰਿੰਦਰ ਢਿੱਲੋਂ ਨੇ ਕਿਹਾ ਕਿ ਇਹ ਸਭ ਸਿਆਸੀ ਗੱਲਾਂ ਹਨ ਅਤੇ ਚਿੱਠੀ ਕੋਈ ਵੀ ਲਿਖ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁੱਦਾ ਕੁੱਝ ਹੋਰ ਹੈ ਅਤੇ ਗੱਲਾਂ ਕੁੱਝ ਹੋਰ ਕਰਨ ਕਾਰਨ ਸਾਡਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇ ਹਾਈਕਮਾਨ ਮੇਰੇ ਤੋਂ ਕੁੱਝ ਪੁੱਛਦੀ ਹੈ ਤਾਂ ਮੈਂ ਜਵਾਬ ਦਵਾਂਗਾ। ਉਨ੍ਹਾਂ ਨੇ ਕਿਹਾ ਕਿ ਪ੍ਰਦਰਸ਼ਨ ਵਿੱਚ ਮੁੱਦਾ ਮਹਿੰਗਾਈ ਦਾ ਸੀ ਪਰ ਗੱਲ ਕਿਤੇ ਹੋਰ ਹੋ ਰਹੀ ਸੀ।

Exit mobile version