The Khalas Tv Blog India ਖ਼ਾਸ ਲੇਖ – ਆਓ ਜਾਣੀਏ ਨਿਠਾਰੀ ਹੱਤਿਆ ਕਾਂਡ ਬਾਰੇ, ਉਹ ਕਾਂਡ ਜਿਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ
India Khaas Lekh Khalas Tv Special

ਖ਼ਾਸ ਲੇਖ – ਆਓ ਜਾਣੀਏ ਨਿਠਾਰੀ ਹੱਤਿਆ ਕਾਂਡ ਬਾਰੇ, ਉਹ ਕਾਂਡ ਜਿਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ

ਨੋਇਡਾ : ਨਿਠਾਰੀ ਹੱਤਿਆ ਕਾਂਡ ਉਹ ਕਾਂਡ ਜਿਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੱਜ ਇਸ ਕਾਂਡ ਦੇ ਇੱਕ ਦੋਸ਼ੀ ਸੁਰੇਂਦਰ ਕੋਲੀ ਨੂੰ ਬਰੀ ਕਰਨ ਦੇ ਹੁਕਮਾਂ ਖ਼ਿਲਾਫ਼ ਸੀਬੀਆਈ ਦੀ ਪਟੀਸ਼ਨ ’ਤੇ ਸੁਣਵਾਈ ਲਈ  ਸੁਪਰੀਮ ਕੋਰਟ ਸਹਿਮਤ ਹੋ ਗਿਆ ਹੈ |  ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਮਾਸੂਮ ਬੱਚਿਆਂ ਦੇ ਮਾਪਿਆਂ ਨੂੰ ਥੋੜੀ ਰਾਹਤ ਮਿਲੀ ਹੈ |

ਰਾਹਤ ਇਸ ਲਈ ਕਿਉਂਕਿ ਇਹ ਦੋਸ਼ੀ ਸੁਰੇਂਦਰ ਕੋਲੀ ਆਪਣੇ ਮਾਲਕ ਨਾਲ ਮਿਲ ਕੇ ਮਾਸੂਮ ਬੱਚੀਆਂ ਦਾ ਸ਼ਿਕਾਰ ਕਰਦੇ ਸਨ, ਉਹਨਾਂ ਨਾਲ ਗੰਦੇ ਕੰਮ ਕਰਦੇ ਤੇ ਫੇਰ ਉਹਨਾਂ ਨੂੰ ਸਾਹ ਘੁੱਟ ਕੇ ਮਾਰ ਦਿੰਦੇ ਅਤੇ ਲਾਸ਼ਾਂ ਦੇ ਟੁਕੜੇ ਕਰ ਦਿੰਦੇ ਸਨ | ਇਹ ਬੱਚੇ ਨਿਠਾਰੀ ਵਿੱਚ ਰਹਿੰਦੇ ਸਨ ਅਤੇ ਇਸ ਕਰਕੇ ਹੀ ਇਸ ਮਾਮਲੇ ਨੂੰ ‘ਨਿਠਾਰੀ ਕਾਂਡ’ ਕਿਹਾ ਜਾਂਦਾ ਹੈ।

ਇਹ ਗੱਲ ਹੈ ਸਾਲ 2005 ਦੀ

ਨੋਇਡਾ ਦੇ ਸੈਕਟਰ 31 ਦਾ ਛੋਟਾ ਜਿਹਾ ਪਿੰਡ ਹੈ ਨਿਠਾਰੀ ਜਿੱਥੋਂ ਦੇ ਬੰਗਲਾ ਨੰਬਰ D-5 ‘ਚ ਰਹਿੰਦਾ ਸੀ ਕਰੋੜਪਤੀ ਮੋਨਿੰਦਰ ਸਿੰਘ ਪੰਧੇਰ ਸੀ। ਜਿਸਦਾ ਨੌਕਰ ਸੀ ਸੁਰੇਂਦਰ ਕੋਲੀ ਸੀ। ਇਹੀ ਦੋ ਬੰਦੇ ਨਿਠਾਰੀ ਕਾਂਡ ਦੇ ਮਾਸਟਰਮਾਈਂਡ ਸਨ, ਜਾਂ ਕਹਿ ਲਓ ਕ ਇਨਸਾਨ ਦੇ ਰੂਪ ‘ਚ ਦਰਿੰਦੇ ਸਨ |

ਮੋਨਿੰਦਰ ਸਿੰਘ ਮੂਲ ਰੂਪ ਤੋਂ ਪੰਜਾਬ ਨਾਲ ਸੰਬੰਧ ਰੱਖਦਾ ਸੀ। ਸਾਲ-2000 ‘ਚ ਉਸਨੇ ਇਹ ਬੰਗਲਾ ਖਰੀਦਿਆ ਸੀ। 2003 ਤਕ ਉਸਦਾ ਪਰਿਵਾਰ ਵੀ ਨਾਲ ਰਿਹਾ ਸੀ ਪਰ  ਬਾਅਦ ‘ਚ ਉਹ ਮੋਨਿੰਦਰ ਨੂੰ ਛੱਡ ਕੇ ਪੰਜਾਬ ਚਲੇ ਗਏ। ਮੋਨਿੰਦਰ ਘਰ ਵਿਚ ਇਕੱਲਾ ਰਹਿੰਦਾ ਸੀ | ਆਪਣੇ ਨੌਕਰ ਸੁਰਿੰਦਰ ਕੋਲੀ ਨਾਲ |

ਰਿਪੋਰਟਾਂ ਮੁਤਾਬਕ 2005 ‘ਚ ਇਹਨਾਂ ਦੋਵਾਂ ਨੇ ਮਿਲ ਕੇ ਇਹ ਖੂਨੀ ਖੇਡ ਖੇਡਣੀ ਸ਼ੁਰੂ ਕੀਤੀ| ਮੋਨਿੰਦਰ ਸਿੰਘ ਪੰਧੇਰ ਅਤੇ ਉਸਦਾ ਨੌਕਰ ਸੁਰੇਂਦਰ ਕੋਲੀ ਪਿੰਡ ਦੇ ਭੋਲੀਆਂ ਭਾਲੀਆਂ ਭਾਲੇ ਬੱਚੀਆਂ ਨੂੰ ਮਠਿਆਈਆਂ ਅਤੇ ਚਾਕਲੇਟਾਂ ਦਾ ਲਾਲਚ ਦੇ ਕੇ ਆਪਣੀ ਕੋਠੀ ‘ਚ ਬੁਲਾਉਂਦੇ ਸਨ।

ਕਤਲ ਕਰ ਖਾਂਦੇ ਸਨ ਲਾਸ਼ਾਂ

ਉਥੇ ਉਹਨਾਂ ਨਾਲ ਦੁਸ਼ਕਰਮ ਕਰਦੇ ਅਤੇ ਬਾਅਦ ‘ਚ ਗਲਾ ਘੁੱਟ ਕੇ ਉਹਨਾਂ ਦੀ ਹੱਤਿਆ ਕਰ ਦਿੰਦੇ। ਏਨਾ ਹੀ ਨਹੀਂ ਇਹ ਦਰਿੰਦੇ,  ਬੱਚਿਆਂ ਦੀਆਂ ਲਾਸ਼ਾਂ ਦੇ ਟੁਕੜੇ ਟੁਕੜੇ ਕਰ ਕੇ ਨਾਲੇ ਜਾਂ ਖੇਤਾਂ ‘ਚ ਸੁੱਟ ਦਿੰਦੇ। ਦਰਿੰਦੇ ਸੁਰੇਂਦਰ ਕੋਲੀ ਨੇ ਆਪਣੀ ਇੱਕ ਇੰਟਰਵਿਊ ‘ਚ ਇਹ ਗੱਲ ਵੀ ਮੰਨੀ ਸੀ ਕਿ ਉਹ ਬੱਚੀਆਂ ਦੀ ਲਾਸ਼ ਦੇ ਟੁਕੜਿਆਂ ਨੂੰ ਘਰ ‘ਚ ਹੀ ਪਕਾਉਂਦੇ ਸਨ ਤੇ ਫੇਰ ਖਾਂਦੇ ਵੀ ਸਨ। ਪੁਲਿਸ ਨੇ ਤਾਂ ਇਹ ਵੀ ਕਿਹਾ ਸੀ ਕਿ ਮੋਨਿੰਦਰ ਸਿੰਘ ਪੰਧੇਰ ਲਾਸ਼ਾਂ ਨਾਲ ਵੀ ਬਲਾਤਕਾਰ ਕਰਦਾ ਸੀ |

ਇਹ ਦਰਿੰਦੇ ਇਸ ਹੱਦ ਤੱਕ ਪਹੁੰਚੇ ਹੋਏ ਸਨ ਪਰ ਕਿਸੇ ਦੀ ਨਜ਼ਰ ਇਹਨਾਂ ਦਰਿੰਦਿਆਂ ਤੇ ਨਹੀਂ ਗਈ। ਪਿੰਡ ਦੇ ਲੋਕ ਬਸ ਇਹ ਮੰਨ ਲੈਂਦੇ ਸਨ ਕ ਉਹਨਾਂ ਦੇ ਬੱਚੇ ਅਗਵਾ ਹੋ ਗਏ ਹਨ, ਜਾਂ ਕਿਤੇ ਚਲੇ ਗਏ ਹਨ ਹੁਣ ਵਾਪਸ ਨਹੀਂ ਆਉਣਗੇ। ਡੇਢ ਸਾਲ ਤੱਕ ਹੈਵਾਨੀਅਤ ਦਾ ਇਹ ਸਿਲਸਿਲਾ ਐਦਾਂ ਹੀ ਚਲਦਾ ਰਿਹਾ। ਪਿੰਡ ਚੋਂ ਬੱਚੇ ਗਾਇਬ ਹੁੰਦੇ ਗਏ ਪਰ ਕਿਸੇ ਨੂੰ ਸ਼ੱਕ ਵੀ ਨਹੀਂ ਹੋਇਆ ਕਿ ਇਹ ਕੰਮ ਇਹਨਾਂ ਦੋ ਮਨੁੱਖ ਰੂਪੀ ਜਾਨਵਰਾਂ ਦਾ ਹੈ

ਇਸ ਤਰ੍ਹਾਂ ਹੋਇਆ ਖੁਲਾਸਾ

ਇਸ ਹੱਤਿਆ ਕਾਂਡ ਦਾ ਖੁਲਾਸਾ ਉਦੋਂ ਹੋਇਆ ਜਦੋ ਪਾਇਲ ਨਾਮ ਦੀ ਇੱਕ ਕੁੜੀ ਇਸ D-5 ਬੰਗਲੇ ‘ਚ 12 ਦਸੰਬਰ 2006 ਨੂੰ ਸਫਾਈ ਕਰਨ ਗਈ ਪਰ ਮੁੜ ਕੇ ਵਾਪਸ ਨਹੀਂ ਆਈ | ਪਰਿਵਾਰ ਨੇ ਸ਼ਿਕਾਇਤ ਕੀਤੀ ਕ ਕੁੜੀ ਬੰਗਲੇ ਤੋਂ ਗਾਇਬ ਹੋਈ ਹੈ | ਉਸਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਆਖਰ 29 ਦਸੰਬਰ 2006 ਨੂੰ ਮੋਨਿੰਦਰ ਸਿੰਘ ਪੰਧੇਰ ਦੇ ਬੰਗਲੇ ਨੇੜਿਓਂ ਲੰਘਦੇ ਨਾਲੇ ਵਿੱਚੋਂ ਅੱਠ ਬੱਚਿਆਂ ਦੇ ਪਿੰਜਰ ਮਿਲੇ ਸਨ।  ਇਹ ਪਿੰਜਰ ਬੱਚਿਆਂ ਅਤੇ ਜਵਾਨ ਕੁੜੀਆਂ ਦੇ ਸਨ।

ਪੁਲਿਸ ਨੂੰ ਬੁਲਾਇਆ ਗਿਆ, ਪੁਲਿਸ ਦੀ ਜਾਂਚ ਤੋਂ ਬਾਅਦ ਮੋਨਿੰਦਰ ਸਿੰਘ ਪੰਧੇਰ ਦੇ ਘਰ ਨੇੜਿਓਂ ਹੋਰ ਕਈ ਪਿੰਜਰ ਮਿਲੇ। ਪੁਲਿਸ ਨੇ ਮੋਨਿੰਦਰ ਸਿੰਘ ਪੰਧੇਰ ਅਤੇ ਸੁਰੇਂਦਰ ਕੋਲੀ ਨੂੰ ਗਿਰਫਤਾਰ ਕਰ ਲਿਆ। ਪਰ ਪੁਲਿਸ ਕੋਈ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਨਹੀਂ ਕਰ ਰਹੀ ਸੀ ਫੇਰ 10 ਦਿਨਾਂ ਦੇ ਅੰਦਰ ਹੀ CBI ਨੇ ਸਾਰੀ ਜਾਂਚ ਆਪਣੇ ਹੱਥ ‘ਚ ਲੈ ਲਈ। ਸੀਬੀਆਈ ਨੂੰ ਇਨਸਾਨੀ ਹੱਡੀਆਂ ਅਤੇ 40 ਇਸ ਤਰ੍ਹਾਂ ਦੇ ਪੈਕੇਟ ਮਿਲੇ ਸਨ, ਜਿਹਨਾਂ ‘ਚ ਮਨੁੱਖੀ ਅੰਗਾਂ ਨੂੰ ਭਰਕਰ ਸੁੱਟਿਆ ਗਿਆ ਸੀ। ਕੇਸ ਵਿੱਚ ਲਾਪਰਵਾਹੀ ਵਰਤਣ ਦੇ ਮਾਮਲੇ ਵਿੱਚ ਨੌਏਡਾ ਪੁਲਿਸ ਦੇ 3 ਸੀਨੀਅਰ ਅਫਸਰਾਂ ਸਮੇਤ ਕਈ ਪੁਲਿਸ ਕਰਮਚਾਰੀ ਸਸਪੈਂਡ ਵੀ ਕਰ ਦਿੱਤੇ ਗਏ ਸਨ।

ਮੋਨਿੰਦਰ ਸਿੰਘ ਪੰਧੇਰ ਅਤੇ ਸੁਰੇਂਦਰ ਕੋਲੀ ‘ਤੇ ਕੁੜੀਆਂ ਨੂੰ ਅਗਵਾ ਕਰਨ, ਬਲਾਤਕਾਰ ਕਰਨ ਅਤੇ ਕਤਲ ਕਰਨ ਦੇ ਦੋਸ਼ ਲੱਗੇ । ਇਨ੍ਹਾਂ ਦੋਵਾਂ ਖ਼ਿਲਾਫ਼ ਸਾਲ 2007 ਵਿੱਚ 19 ਕੇਸ ਦਰਜ ਹੋਏ ਸਨ। 3 ਵਿਚ CBI ਨੇ ਸਬੂਤਾਂ ਦੀ ਕਮੀ ਹੋਣ ਕਾਰਨ ਕਲੋਜ਼ਰ ਰਿਪੋਰਟ ਵੀ ਦਾਖਲ ਕੀਤੀ | ਪਰ 16 ਕੇਸਾਂ ‘ਚ ਆਰੋਪ ਤੈਅ ਕਰ ਦਿੱਤੇ ਗਏ | ਗਾਜ਼ੀਆਬਾਦ ਦੀ ਸੀਬੀਆਈ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ |

ਮੋਨਿੰਦਰ ਸਿੰਘ ਪੰਧੇਰ ਅਤੇ ਸੁਰੇਂਦਰ ਕੋਲੀ ਨੂੰ ਜਨਵਰੀ 2007 ਵਿੱਚ ਪੁਲਿਸ ਨਾਰਕੋ ਟੈਸਟ ਕਰਵਾਉਣ ਲਈ ਗਾਂਧੀ ਨਗਰ ਲੈ ਕਰ ਪਹੁੰਚੀ। ਇਸੇ ਮਹੀਨੇ ਦੋਵਾਂ ਨੂੰ ਗਾਜ਼ੀਆਬਾਦ ਦੀ ਇੱਕ ਅਦਾਲਤ ਵਿੱਚ ਲੈ ਜਾਇਆ ਗਿਆ ਜਿਥੇ ਵਕੀਲਾਂ ਨੇ ਇਹਨਾਂ ਨਾਲ ਕੁੱਟਮਾਰ ਵੀ ਕੀਤੀ ।

2009  ‘ਚ ਇਲਾਹਾਬਾਦ ਹਾਈਕੋਰਟ ਨੇ CBI ਦੇ ਫੈਸਲੇ ਨੂੰ ਰੱਦ ਕਰਦਿਆਂ ਮੋਨਿੰਦਰ ਸਿੰਘ ਪੰਧੇਰ ਨੂੰ ਸਾਰੇ ਕੇਸਾਂ ਤੋਂ ਬਰੀ ਕਰ ਦਿੱਤਾ | ਪਰ ਨੌਕਰ ਸੁਰੇਂਦਰ ਕੋਲੀ ਦੀ ਮੌਤ ਦੀ ਸਜ਼ਾ ਬਰਕਰਾਰ ਰਹੀ। 2011 ‘ਚ ਸੁਪਰੀਮ ਕੋਰਟ ਨੇ ਵੀ ਸੁਰੇਂਦਰ ਕੋਲੀ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ। 2014 ‘ਚ ਰਾਸ਼ਟਰਪਤੀ ਨੇ ਸੁਰੇਂਦਰ ਕੋਲੀ ਦੀ ਸਜ਼ਾ ਮੁਆਫ਼ੀ ਦੀ ਅਪੀਲ ਖਾਰਜ ਕਰ ਦਿੱਤੀ।

ਇਹ ਮਾਮਲਾ ਇਸੇ ਤਰੀਕੇ ਸਾਲ ਡਰ ਸਾਲ ਚਲਦਾ ਰਿਹਾ, ਬੱਚਿਆਂ ਦੇ ਮਾਪਿਆਂ ਦਾ ਗੁੱਸਾ ਵਾਰ ਵਾਰ ਫੁਟਦਾ ਰਿਹਾ, ਮੋਨਿੰਦਰ ਦੇ ਬੰਗਲੇ ਤੇ ਪਥਰਾਅ ਵੀ ਕਰਦੇ ਰਹੇ ਲੋਕ | ਅਦਾਲਤਾਂ ਦਾ ਦਰਵਾਜ਼ਾ ਖੜਕਾਉਂਦੇ ਰਹੇ | ਸੁਪਰੀਮ ਕੋਰਟ ‘ਚ ਬੱਚੀਆਂ ਦੇ ਮਾਪੇ ਸਮੇ ਸਮੇਂ ਤੇ ਪਟੀਸ਼ਨਾਂ ਪਾਉਂਦੇ ਰਹੇ |

ਪਿਛਲੇ ਸਾਲ 2023 ‘ਚ ਇਲਾਹਾਬਾਦ ਹਾਈ ਕੋਰਟ ਨੇ ਨਿਠਾਰੀ ਕਾਂਡ ‘ਚ ਮੁੱਖ ਮੁਲਜ਼ਮਾਂ ਮੋਨਿੰਦਰ ਸਿੰਘ ਪੰਧੇਰ ਅਤੇ ਸੁਰੇਂਦਰ ਕੋਲੀ ਨੂੰ ਮੁਕੰਮਲ ਬਰੀ ਕਰ ਦਿੱਤਾ। ਇਲਾਹਾਬਾਦ ਹਾਈ ਕੋਰਟ ਨੇ ਇਹ ਫੈਸਲਾ  ਸਬੂਤਾਂ ਦੀ ਘਾਟ ਕਾਰਨ ਸੁਣਾਇਆ | ਦੋਵੇਂ ਮੁਲਜ਼ਮ ਬਰੀ ਹੋ ਗਏ ਤਾਂ ਪੀੜਤ ਪਰਿਵਾਰ ਸਦਮੇ ‘ਚ ਸਨ।

ਪਰ ਅੱਜ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਸੀਬੀਆਈ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਅਤੇ ਅੱਜ ਸਹਿਮਤੀ ਕਿ ਸੁਰੇਂਦਰ ਕੋਲੀ ਨੂੰ ਬੜੀ ਕਰਨ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਸੁਣਵਾਈ ਕਰਨ ਲਈ ਤਿਆਰ ਹੈ | ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ 16 ਅਕਤੂਬਰ 2023 ਦੇ ਫੈਸਲਾ ਖ਼ਿਲਾਫ਼ ਸੀਬੀਆਈ ਦੀਆਂ ਵੱਖ-ਵੱਖ ਪਟੀਸ਼ਨਾਂ ’ਤੇ ਸੁਰੇਂਦਰ ਕੋਲੀ ਤੋਂ ਜਵਾਬ ਮੰਗਿਆ ਹੈ।

Exit mobile version