The Khalas Tv Blog India ਫੋਟੋਆਂ ਖਿੱਚਵਾ ਰਹੀ ਸੀ ਮਾਡਲ, ਪਿੱਛਿਓਂ ਆ ਗਿਆ ਚੀਤਾ, ਤੇ ਫਿਰ ਦੇਖੋ ਉਹਨੇ ਕੀ ਕੀਤਾ
India Khalas Tv Special

ਫੋਟੋਆਂ ਖਿੱਚਵਾ ਰਹੀ ਸੀ ਮਾਡਲ, ਪਿੱਛਿਓਂ ਆ ਗਿਆ ਚੀਤਾ, ਤੇ ਫਿਰ ਦੇਖੋ ਉਹਨੇ ਕੀ ਕੀਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸ਼ੇਰ ਜਾਂ ਚੀਤੇ ਦੇ ਵਾੜੇ ਅੰਦਰ ਵੜਨ ਦੀ ਗਲਤੀ ਆਮ ਹੀ ਲੋਕ ਕਰ ਜਾਂਦੇ ਹਨ। ਕਈ ਵਾਰ ਜਾਨਵਰਾਂ ਨਾਲ ਦੋਸਤਾਨਾ ਵਾਲਾ ਵਰਤਾਓ ਵੀ ਮਹਿੰਗਾ ਪੈ ਜਾਂਦਾ ਤੇ ਕਈ ਵਾਰ ਸਾਡੀ ਮਾੜੀ ਜਿਹੀ ਬੇਪਰਵਾਹੀ ਸਾਡੇ ਲਈ ਖਤਰਾ ਖੜ੍ਹਾ ਕਰ ਦਿੰਦੀ ਹੈ।

ਜਰਮਨੀ ਵਿੱਚ ਇੱਕ ਫੋਟੋਸ਼ੂਟ ਦੌਰਾਨ ਚੀਤੇ ਨੇ ਇਕ 36 ਸਾਲ ਦੀ ਮਾਡਲ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਇਸ ਮਾਡਲ ਦੀ ਪਛਾਣ ਜੈਸਿਕਾ ਡੀਲਾਫ ਦੇ ਰੂਪ ਵਿੱਚ ਹੋਈ ਹੈ।ਇਹ ਮਾਡਲ ਆਪਣੀ ਮਰਜ਼ੀ ਨਾਲ ਟ੍ਰਾਏ ਤੇ ਪੇਰਿਸ ਨਾਂ ਦੇ ਚੀਤੇ ਦੇ ਵਾੜੇ ਅੰਦਰ ਚਲੀ ਗਈ ਤੇ ਫੋਟੋਸ਼ੂਟ ਵਿੱਚ ਇੰਨੀ ਰੁੱਝ ਗਈ ਕਿ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਚੀਤੇ ਨੇ ਹਮਲਾ ਕਰ ਦਿੱਤਾ।ਇਸ ਚੀਤੇ ਨੇ ਜੈਸਿਕਾ ਦੇ ਕੰਨਾਂ, ਗੱਲਾਂ ਤੇ ਸਿਰ ਉੱਪਰ ਬੁਰੀ ਤਰ੍ਹਾਂ ਚੱਕ ਮਾਰੇ ਹਨ ਤੇ ਗੰਭੀਰ ਜ਼ਖਮੀ ਕਰਕੇ ਛੱਡ ਦਿੱਤਾ।

ਹਾਲਾਂਕਿ ਜੈਸਿਕਾ ਪਸ਼ੂ ਪ੍ਰੇਮੀ ਹੈ ਪਰ ਤੇ ਉਸਨੇ ਆਪਣੀ ਵੈਬਸਾਇਟ ਉੱਤੇ ਇਸਦਾ ਉਲੇਖ ਵੀ ਕੀਤਾ ਹੈ। ਉਸਦੇ ਕੋਲ ਘੋੜਾ, ਬਿੱਲੀ ਤੇ ਕਬੂਤਰ-ਤੋਤੇ ਵੀ ਹਨ।ਇਸ ਮਾਮਲੇ ਦੀ ਸਥਾਨਕ ਅਧਿਕਾਰੀ ਜਾਂਚ ਵੀ ਕਰ ਰਹੇ ਹਨ।ਇਹ ਜ਼ਰੂਰ ਕਿਹਾ ਗਿਆ ਹੈ ਕਿ ਇਨ੍ਹਾਂ ਚੀਤਿਆਂ ਤੋਂ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ।ਜਿਸ ਵਾੜੇ ਵਿੱਚ ਇਹ ਹਮਲਾ ਹੋਇਆ ਹੈ ਉਹ 48 ਸਾਲ ਦੇ ਬਿਰਗਿਚ ਸਟੈਚ ਦਾ ਹੈ, ਜਿਸਨੇ ਇਸ ਹਮਲੇ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਉਸਨੇ ਆਪਣੀ ਵੈਬਸਾਇਟ ਉੱਤੇ ਲਿਖਿਆ ਹੈ ਕਿ ਉਹ ਪਸ਼ੂਆਂ ਨੂੰ ਸਿਖਲਾਈ ਦਿੰਦਾ ਹੈ ਤੇ ਇਨ੍ਹਾਂ ਨੂੰ ਇਸ਼ਤਿਹਾਰਾਂ ਵਿੱਚ ਦਿਖਾਉਂਦਾ ਹੈ।ਇਸ ਮਾਮਲੇ ਦੀ ਪੁਲਿਸ ਵੀ ਜਾਂਚ ਕਰ ਰਹੀ ਹੈ।

Exit mobile version