The Khalas Tv Blog International ਬੇਰੂਤ ਧਮਾਕਿਆ ਤੋਂ ਬਾਅਦ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧੀ, ਸਿਹਤ ਮੰਤਰੀ ਵੱਲੋਂ ਦੋ ਹਫ਼ਤਿਆ ਦਾ ਲਾਕਡਾਊਣ ਐਲਾਨ
International

ਬੇਰੂਤ ਧਮਾਕਿਆ ਤੋਂ ਬਾਅਦ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧੀ, ਸਿਹਤ ਮੰਤਰੀ ਵੱਲੋਂ ਦੋ ਹਫ਼ਤਿਆ ਦਾ ਲਾਕਡਾਊਣ ਐਲਾਨ

‘ਦ ਖ਼ਾਲਸ ਬਿਊਰੋ :- ਬੇਰੂਤ ‘ਚ 4 ਅਗਸਤ ਨੂੰ ਹੋਏ ਧਮਾਕੇ ਤੋਂ ਬਾਅਦ ਲੇਬਨਾਨ ਦੇ ਸਿਹਤ ਮੰਤਰੀ ਹਮਦ ਹਸਨ ਨੇ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ‘ਚ ਵਾਧਾ ਵੇਖਦੇ ਹੋਏ ਦੋ ਹਫ਼ਤਿਆਂ ਲਈ ਲਾਕਡਾਊਣ ਕਰਨ ਦਾ ਐਲਾਨ ਕੀਤਾ ਹੈ।”

ਹਸਨ ਨੇ ਵਾਇਸ ਆਫ਼ ਲੇਬਨਾਨ ਰੇਡੀਓ ਨੂੰ ਦੱਸਿਆ ਕਿ, “ਅੱਜ ਸਾਨੂੰ ਦੇਸ਼ ‘ਚ ਲਾਕਡਾਊਣ ਲਗਾਉਣ ਦਾ ਸਖ਼ਤ ਫੈਸਲਾ ਲੈਣਾ ਪਿਆ ਹੈ।” ਉਨ੍ਹਾਂ ਲੈਬਨਾਨ ਦੀ ਇੱਕ ਅਖਬਾਰ ਏਜੰਸੀ ‘ਐਨ ਨਾਹਰ’ ਨੂੰ ਕਿਹਾ, “ਕਿ ਲਾਕਡਾਊਣ ਦੌਰਾਨ ਦੋ ਹਫਤਿਆਂ ਲਈ ਡਾਕਟਰੀ ਸਹੂਲਤਾਂ ਜਾਰੀ ਰਹਿਣਗੀਆਂ। ਜਦਕਿ ਬੇਰੂਤ ਧਮਾਕਿਆ ਤੋਂ ਬਾਅਦ 6,000 ਤੋਂ ਵੱਧ ਲੋਕ ਜ਼ਖਮੀ ਹੋਏ ਸਨ, ਜਿਸ ਕਾਰਨ ਬੇਰੂਤ ਦੇ ਹਸਪਤਾਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਲੇਬਨਾਨ ‘ਚ ਸਿਹਤ ਮੰਤਰਾਲੇ ਵੱਲੋਂ 16 ਅਗਸਤ ਨੂੰ ਕੋਵਿਡ -19 ਦੇ 439 ਨਵੇਂ ਕੇਸ ਸਾਹਮਣੇ ਆਏ ਹਨ, ਤੇ ਛੇ ਮੌਤਾਂ ਹੋਈਆਂ ਹਨ।

Exit mobile version