The Khalas Tv Blog Punjab ਸ਼੍ਰੋ,ਆ,ਦਲ ਹੋਇਆ ਟੋਟੇ-ਟੋਟੇ, ਬ੍ਰਹਮਪੁਰਾ ਨੂੰ ਛੱਡ ਕੇ ਢੀਂਡਸਾ ਦੇ ਖੇਮੇ ‘ਚ ਪਹੁੰਚੇ ਸੇਖਵਾਂ
Punjab

ਸ਼੍ਰੋ,ਆ,ਦਲ ਹੋਇਆ ਟੋਟੇ-ਟੋਟੇ, ਬ੍ਰਹਮਪੁਰਾ ਨੂੰ ਛੱਡ ਕੇ ਢੀਂਡਸਾ ਦੇ ਖੇਮੇ ‘ਚ ਪਹੁੰਚੇ ਸੇਖਵਾਂ

‘ਦ ਖ਼ਾਲਸ ਬਿਊਰੋ:- ਅਕਾਲੀ ਦਲ ਤੋਂ ਬਾਗ਼ੀ ਹੋਏ ਸੁਖਦੇਵ ਸਿੰਘ ਢੀਂਡਸਾ ਵੱਲੋਂ ਨਵੀਂ ਪਾਰਟੀ ਬਣਾਈ ਗਈ ਹੈ। ਜਿਸ ਵਿੱਚ ਟਕਸਾਲੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾਂ,  ਬੀਰ ਦਵਿੰਦਰ ਅਤੇ ਬੱਬੀ ਬਾਦਲ ਦੇ ਸ਼ਾਮਿਲ ਹੋਣ ‘ਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਬ੍ਰਹਮਪੁਰਾ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ, ਉਹਨਾਂ ਕਿਹਾ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਆਗੂ  ਨੇ ਪਾਰਟੀ ਛੱਡਣ ਤੋਂ ਪਹਿਲਾਂ ਕੋਈ ਸਹਿਮਤੀ ਨਹੀਂ ਲਈ।

 

ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਰਤਨ ਸਿੰਘ ਅਜਨਾਲਾ ਦੇ ਬੇਟੇ ਬੋਨੀ ਅਜਨਾਲਾ ਦੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਚੱਲੇ ਗਏ ਸਨ ਜਿਸ ਤੋਂ ਬਾਅਦ ਰਤਨ ਸਿੰਘ ਅਜਨਾਲਾ ਵੀ ਅਕਾਲੀ ਦਲ ਟਕਸਾਲੀ ਤੋਂ ਬਾਹਰ ਹੋ ਗਏ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਲੁਧਿਆਣਾ ਵਿੱਚ 4 ਬੰਦੇ ਇੱਕਠੇ ਕਰਕੇ ਇੱਕ ਡਰਾਮਾ ਰੱਚਿਆ ਹੈ। ਉਹਨਾਂ ਕਿਹਾ ਕਿ ਢੀਂਡਸਾ ਸ਼ੁਰੂ ਤੋਂ ਹੀ ਅਕਾਲੀ ਦਲ ਦੇ ਪ੍ਰਧਾਨ ਬਣਨਾ ਚਾਉਂਦੇ ਸਨ ਪਰ ਉਨ੍ਹਾਂ ਦੀ ਇਹ ਹਸਰਤ ਪੂਰੀ ਨਹੀਂ ਹੋਈ ਤਾਂ ਉਨ੍ਹਾਂ ਨੇ ਆਪਣੀ ਪਾਰਟੀ ਬਣਾ ਕੇ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਚੀਮਾ ਨੇ ਇਲਜ਼ਾਮ ਲਗਾਇਆ ਕਿ ਇਸੇ ਲਈ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਇਸ ਲਈ ਨਹੀਂ ਹੋਏ ਕਿਉਂਕਿ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਸਨ।

 

ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਦੀ ਇਸ ਬਗ਼ਾਵਤ ਦੇ ਪਿੱਛੇ ਕਾਂਗਰਸ ਦਾ ਹੱਥ ਦੱਸਿਆ ਉਨ੍ਹਾਂ ਕਿਹਾ ਇਸੇ ਲਈ ਆਲ ਪਾਰਟੀ ਮੀਟਿੰਗ ਵਿੱਚ ਵਾਰ-ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁਖਦੇਵ ਸਿੰਘ ਢੀਂਡਸਾ ਨੂੰ ਸੱਦਾ ਦਿੱਤਾ ਗਿਆ ਸੀ।

Exit mobile version