The Khalas Tv Blog Punjab ਲਾਰੈਂਸ ਦੇ ਜੇਲ੍ਹ ਇੰਟਰਵਿਊ ‘ਤੇ SIT ਦੀ ਜਾਂਚ ਰਿਪੋਰਟ ਤਿਆਰ !
Punjab

ਲਾਰੈਂਸ ਦੇ ਜੇਲ੍ਹ ਇੰਟਰਵਿਊ ‘ਤੇ SIT ਦੀ ਜਾਂਚ ਰਿਪੋਰਟ ਤਿਆਰ !

 

ਬਿਉਰੋ ਰਿਪੋਰਟ : ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਨੂੰ ਲੈਕੇ SIT ਆਪਣੀ ਰਿਪੋਰਟ ਵੀਰਵਾਰ ਨੂੰ ਚੀਫ਼ ਸਕੱਤਰ ਨੂੰ ਸੌਂਪ ਰਹੀ ਹੈ। ਇਸ ਰਿਪੋਰਟ ਨੂੰ ਲੈਕੇ ਜਿਹੜਾ ਖੁਲਾਸਾ ਹੋਇਆ ਹੈ ਉਹ ਹੈਰਾਨ ਕਰਨ ਵਾਲਾ ਹੈ । ‘ਦ ਟ੍ਰਿਬਿਊਨ ਅਖ਼ਬਾਰ ਵਿੱਚ ਛੱਪੀ ਸੂਤਰਾਂ ਦੀ ਰਿਪੋਰਟ ਦੇ ਮੁਤਾਬਿਕ SIT ਨੇ ਆਪਣੀ ਜਾਂਚ ਵਿੱਚ ਦਾਅਵਾ ਕੀਤਾ ਹੈ ਕਿ 14 ਤੇ 17 ਮਾਰਚ 2023 ਨੂੰ ਇੱਕ ਨਿੱਜੀ ਟੀਵੀ ਚੈਨਲ ‘ਤੇ ਲਾਰੈਂਸ ਦਾ ਪ੍ਰਸਾਰਤ ਹੋਇਆ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਨਹੀਂ ਲਿਆ ਗਿਆ ਸੀ । SIT ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਸਾਨੂੰ ਅਜਿਹਾ ਕੋਈ ਸੂਬਤ ਨਹੀਂ ਮਿਲਿਆ ਹੈ ਜਿਸ ਨਾਲ ਸਾਬਿਤ ਹੋ ਸਕੇ ਕਿ ਪੰਜਾਬ ਦੀ ਜੇਲ੍ਹ ਵਿੱਚ ਇੰਟਰਵਿਊ ਰਿਕਾਰਡ ਹੋਇਆ ਸੀ । SIT ਦੇ ਮੁਖੀ ਸਪੈਸ਼ਲ ਡੀਜੀਪੀ ਕੁਲਦੀਪ ਸਿੰਘ ਅਤੇ ADGP ਜੇਲ੍ਹ ਅਰੁਣ ਪਾਲ ਸਿੰਘ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਦੱਸਿਆ ਹੈ ਕਿ ਜਾਂਚ ਦੌਰਾਨ ਉਨ੍ਹਾਂ ਨੇ ਕਿਸ-ਕਿਸ ਕੋਲੋ ਪੁੱਛ-ਗਿੱਛ ਕੀਤੀ ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ 2 ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ ਟੀਮ ਨੇ ਜਾਂਚ ਦੌਰਾਨ ਦੱਸਿਆ ਹੈ ਕਿ ਬਠਿੰਡਾ ਦੀ ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਨਹੀਂ ਹੋਇਆ ਹੈ ਜਦੋਂ ਉਹ ਉਥੇ ਬੰਦ ਸੀ । ਜਾਂਚ ਦੇ ਲਈ SIT ਦੀ ਟੀਮ ਆਪ ਬਠਿੰਡਾ ਜੇਲ੍ਹ ਦਾ ਦੌਰਾ ਕਰਨ ਦੇ ਲਈ ਗਈ ਸੀ । ਇਸ ਦੌਰਾਨ 90 ਤੋਂ ਵੱਧ ਪੁਲਿਸ ਅਧਿਕਾਰੀਆਂ ਕੋਲੋ ਸਵਾਲ ਪੁੱਛੇ ਗਏ । ਜਿਸ ਵਿੱਚ ਜੇਲ੍ਹ ਅਧਿਕਾਰੀ ਸ਼ਾਮਲ ਸਨ। ਇਸ ਤੋਂ ਇਲਾਵਾ SIT ਦੀ ਟੀਮ ਖਰੜ ਅਤੇ ਮਾਨਸਾ ਵੀ ਗਈ ਜਿੱਥੇ ਲਾਰੈਂਸ ਬਿਸ਼ਨੋਈ ਦਾ ਇੰਟੈਰੋਗੇਸ਼ਨ ਹੋਇਆ ਸੀ । ਸਿਰਫ਼ ਇੰਨਾ ਹੀ ਨਹੀਂ SIT ਨੇ ਇਸ ਮਾਮਲੇ ਵਿੱਚ ਬਿਸ਼ਨੋਈ ਅਤੇ ਉਸ ਟੀਵੀ ਪੱਤਰਕਾਰ ਕੋਲ ਵੀ ਸਵਾਲ ਕੀਤੇ ਸਨ ਜਿਸ ਨੇ ਇੰਟਰਵਿਊ ਲਿਆ ਸੀ । ਦੋਵਾਂ ਨੂੰ ਪੁੱਛਿਆ ਗਿਆ ਕਿਸ ਥਾਂ ‘ਤੇ ਇੰਟਰਵਿਊ ਹੋਇਆ ਅਤੇ ਕਿਸ ਦੇ ਜ਼ਰੀਏ ਇੰਟਰਵਿਊ ਕੀਤਾ ਗਿਆ ।

ਹਾਈਕੋਰਟ ਵਿੱਚ ਸਰਕਾਰ ਨੂੰ ਦੇਣਾ ਹੈ ਜਵਾਬ

ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ ਮੋਬਾਈਲ ਮਿਲਣ ਦੇ ਮਾਮਲਿਆਂ ਦੀ ਸੁਣਵਾਈ ਦੇ ਦੌਰਾਨ ਪਿਛਲੇ ਮਹੀਨੇ ਪੰਜਾਬ ਹਰਿਆਣਾ ਹਾਈਕੋਰਟ ਨੇ ਲਾਰੈਂਸ ਦੇ ਇੰਟਰਵਿਊ ਨੂੰ ਲੈਕੇ ਪੰਜਾਬ ਸਰਕਾਰ ਕੋਲੋ ਜਵਾਬ ਮੰਗਿਆ ਸੀ । ਅਦਾਲਤ ਨੇ ਆਪ ਇਸ ਦਾ ਨੋਟਿਸ ਲੈਂਦੇ ਹੋਏ ਪੁੱਛਿਆ ਸੀ ਕਿ ਲਾਰੈਂਸ ਦੇ ਇੰਟਰਵਿਊ ਬਾਰੇ ਜਿਹੜੀ SIT ਬਣਾਈ ਸੀ ਉਸ ਦੀ ਜਾਂਚ ਦਾ ਕੀ ਹੋਇਆ । 4 ਘੰਟੇ ਅੰਦਰ ਅਦਾਲਤ ਨੇ ਜਵਾਬ ਮੰਗਿਆ ਜਿਸ ਤੋਂ ਬਾਅਦ ਪਹਿਲਾਂ ਪੰਜਾਬ ਸਰਕਾਰ ਨੇ ਸਮਾਂ ਮੰਗਿਆ ਅਤੇ ਫਿਰ ਅਗਲੀ ਸੁਵਣਾਈ ਦੌਰਾਨ ਦੱਸਿਆ ਕਿ ਜਾਂਚ ਚੱਲ ਰਹੀ ਹੈ । ਹੁਣ ਵੀਰਵਾਰ ਨੂੰ ਇੱਕ ਵਾਰ ਮੁੜ ਤੋਂ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ । ਜਿਸ ਤੋਂ ਠੀਕ ਪਹਿਲਾਂ 14 ਦਸੰਬਰ ਨੂੰ ਹੀ SIT ਆਪਣੀ ਰਿਪੋਰਟ ਚੀਫ਼ ਸਕੱਤਰ ਨੂੰ ਸੌਂਪਣ ਜਾ ਰਹੀ ਹੈ ।

Exit mobile version