The Khalas Tv Blog India ‘ਪੰਜਾਬ ਦੀ ਜੇਲ੍ਹ ਵਿੱਚ ਹੀ ਹੋਇਆ ਸੀ ਲਾਰੈਂਸ ਦਾ ਇੰਟਰਵਿਊ’! SIT ਦੇ ਮੁੱਖੀ ਨੇ ਹਾਈਕੋਰਟ ਨੂੰ ਸੌਂਪੀ ਰਿਪੋਰਟ !
India Punjab

‘ਪੰਜਾਬ ਦੀ ਜੇਲ੍ਹ ਵਿੱਚ ਹੀ ਹੋਇਆ ਸੀ ਲਾਰੈਂਸ ਦਾ ਇੰਟਰਵਿਊ’! SIT ਦੇ ਮੁੱਖੀ ਨੇ ਹਾਈਕੋਰਟ ਨੂੰ ਸੌਂਪੀ ਰਿਪੋਰਟ !

ਬਿਉਰੋ ਰਿਪੋਰਟ – ਲਾਰੈਂਸ ਦੇ ਜੇਲ੍ਹ ਇੰਟਰਵਿਊ ਨੂੰ ਲੈਕੇ ਹਾਈਕੋਰਟ ਵੱਲੋਂ ਜਾਂਚ ਲਈ ਜਿਹੜੀ SIT ਬਣਾਈ ਗਈ ਸੀ ਉਸ ਦੇ ਮੁੱਖੀ ਨੇ ਵੱਡਾ ਦਾਅਵਾ ਕੀਤਾ ਹੈ,ਜੋ ਪੰਜਾਬ ਸਰਕਾਰ ਦੀ ਪਹਿਲੀ SIT ਤੋਂ ਬਿਲਕੁਲ ਉਲਟ ਹੈ । ਪੰਜਾਬ ਹਰਿਆਣਾ ਹਾਈਕੋਰਟ ਵਿੱਚ ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਗੌਰਵ ਭਇਆ ਨੇ ਦਾਅਵਾ ਕੀਤਾ ਹੈ ਕਿ ਲਾਰੈਂਸ ਦਾ ਟੀਵੀ ਚੈਨਲ ਨੂੰ ਦਿੱਤਾ ਗਿਆ ਪਹਿਲਾਂ ਇੰਟਰਵਿਊ ਪੰਜਾਬ ਦੀ ਹੱਦ ਵਿੱਚ ਹੀ ਹੋਇਆ ਸੀ । ਵਕੀਲ ਨੇ ਦਾਅਵਾ ਕੀਤਾ ਹੈ ਕਿ SIT ਦੇ ਮੁੱਖੀ DGP ਹੂਮੈਨ ਰਾਈਟਸ ਪ੍ਰਬੋਧ ਕੁਮਾਰ ਨੇ ਹਾਈਕੋਰਟ ਵਿੱਚ ਸੌਂਪੀ ਆਪਣੀ ਰਿਪੋਰਟ ਵਿੱਚ ਮੰਨਿਆ ਹੈ ਕਿ ਲਾਰੈਂਸ ਦਾ ਇੰਟਰਵਿਊ ਪੰਜਾਬ ਵਿੱਚ ਹੀ ਹੋਇਆ ਸੀ । ਵਕੀਲ ਦਾ ਦਾਅਵਾ ਹੈ ਕਿਉਂਕਿ SIT ਦਾ ਗਠਨ ਆਪ ਪੰਜਾਬ ਹਰਿਆਣਾ ਹਾਈਕੋਰਟ ਨੇ ਕੀਤਾ ਸੀ ਇਸ ਲਈ ਬਿਨਾਂ ਕਿਸੇ ਦਬਾਅ ਦੇ ਜਾਂਚ ਕੀਤੀ ਗਈ ਹੈ ਅਤੇ ਰਿਪੋਰਟ ਸਰਕਾਰ ਨੂੰ ਸੌਂਪਣ ਦੀ ਥਾਂ ਅਦਾਲਤ ਨੂੰ ਦਿੱਤੀ ਗਈ ਹੈ ।

SIT ਦੇ ਚੀਫ ਦੀ ਰਿਪੋਰਟ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਪੰਜਾਬ ਸਰਕਾਰ ਦੇ ਬਿਲਕੁਲ ਉਲਟ ਹੈ ਜੋ ਵਾਰ-ਵਾਰ ਇਹ ਦਾਅਵਾ ਕਰ ਰਹੇ ਸਨ ਕਿ ਟੀਵੀ ਚੈਨਲ ਨੂੰ ਦਿੱਤੇ ਗਏ ਲਾਰੈਂਸ ਦੇ ਇੰਟਰਵਿਊ ਪੰਜਾਬ ਵਿੱਚ ਨਹੀਂ ਹੋਏ ਹਨ । ਸਾਫ ਹੈ ਵਿਰੋਧੀ ਧਿਰ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਨਗੇ । ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਵਾਰ-ਵਾਰ ਲਾਰੈਂਸ ਦੇ ਜੇਲ੍ਹ ਇੰਟਰਵਿਊ ਦਾ ਮੁੱਦਾ ਚੁੱਕਿਆ ਸੀ ।

ਇਸ ਤਰ੍ਹਾਂ ਜਾਂਚ SIT ਨੂੰ ਸੌਂਪੀ ਗਈ

ਹਾਈਕੋਰਟ ਜਦੋਂ ਕੁਝ ਮਹੀਨੇ ਪਹਿਲਾਂ ਜੇਲ੍ਹ ਵਿੱਚ ਮੋਬਾਈਲ ਫੋਨ ਪਹੁੰਚਣ ਦੇ ਇੱਕ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ ਤਾਂ ਉਸ ਨੇ ਸਿੱਧੂ ਮੂਸੇਵਾਲਾ ਦੇ ਜੇਲ੍ਹ ਇੰਟਰਵਿਊ ‘ਤੇ ਪੰਜਾਬ ਸਰਕਾਰ ਕੋਲੋ ਜਵਾਬ ਮੰਗਿਆ । ਇਸ ‘ਤੇ ਪੰਜਾਬ ਸਰਕਾਰ ਨੇ ਕਿਹਾ ਕਿ ਇਸ ਦੀ ਜਾਂਚ SIT ਕਰ ਰਹੀ ਹੈ । ਤਾਂ ਅਦਾਲਤ ਨੇ ਸਰਕਾਰ ਕੋਲੋ 2 ਘੰਟੇ ਦੇ ਅੰਦਰ ਜਾਂਚ ਰਿਪੋਰਟ ਮੰਗ ਲਈ ਤਾਂ ਮਾਨ ਸਰਕਾਰ ਵੱਲੋਂ ਬਣਾਇਆ ਗਈ SIT ਦੇ ਮੁੱਖੀ ਏ. ਡੀ. ਜੀ. ਪੀ. ਅਰੁਣਪਾਲ ਸਿੰਘ ਨੇ ਕਿਹਾ ਸੀ ਕਿ ਐੱਸ. ਆਈ. ਟੀ. ਨੂੰ ਪੰਜਾਬ ਦੀ ਜੇਲ੍ਹ ਜਾਂ ਜੇਲ੍ਹ ਤੋਂ ਬਾਹਰ ਪੂਰੇ ਪੰਜਾਬ ਵਿਚ ਕਿਤੇ ਵੀ ਲਾਰੈਂਸ ਦੀ ਇੰਟਰਵਿਊ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇਹ ਇਟਰਵਿਊ ਪੰਜਾਬ ਵਿਚ ਨਹੀਂ ਲਏ ਗਏ ਹਨ। ਹਾਈਕੋਰਟ ਨੇ ਅਰੁਣਪਾਲ ਸਿੰਘ ਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਅਤੇ ਪੰਜਾਬ ਸਰਕਾਰ ਕੋਲ ਨਵੀਂ SIT ਲਈ DGP ਪੱਧਰ ਦੇ ਅਫਸਰਾਂ ਦੇ ਨਾਂ ਮੰਗੇ । ਜਿਸ ਤੋਂ ਬਾਅਦ DGP ਹੂਮੈਨ ਰਾਈਟਸ ਪ੍ਰਬੋਧ ਕੁਮਾਰ ਨੂੰ ਜਾਂਚ ਸੌਂਪੀ ਗਈ ਜਿਸ ਵਿੱਚ ਪਹਿਲਾਂ ਇੰਟਰਵਿਊ ਜੇਲ੍ਹ ਵਿੱਚ ਹੋਣ ਦਾ ਦਾਅਵਾ ਕੀਤਾ ਗਿਆ ਹੈ । ਯਾਨੀ ਪੰਜਾਬ ਦੇ 2 ਅਫ਼ਸਰਾਂ ਦੀ ਰਿਪੋਰਟ ਬਿਲਕੁਲ ਵੱਖ ਹੈ ।

DGP ਪ੍ਰਬੋਧ ਕੁਮਾਰ CBI ਵਿੱਚ ਵੀ ਅਹਿਮ ਅਹੁਦੇ ਤੇ ਕੰਮ ਕਰ ਚੁੱਕੇ ਹਨ । 2017 ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੋਲੀਕਾਂਡ ਦੀ ਜਾਂਚ ਲਈ ਬਣੀ SIT ਦਾ ਮੁੱਖੀ ਪ੍ਰਬੋਧ ਕੁਮਾਰ ਨੂੰ ਹੀ ਬਣਾਇਆ ਸੀ ਪਰ ਬਾਅਦ ਵਿੱਚੋਂ ਪ੍ਰਬੋਧ ਕੁਮਾਰ ਪਿੱਛੇ ਹੱਟ ਅਤੇ ਕੁੰਵਰ ਵਿਜੇ ਪ੍ਰਤਾਪ ਨੂੰ ਜਾਂਚ ਸੌਂਪ ਦਿੱਤੀ ਗਈ ਸੀ ।

Exit mobile version