The Khalas Tv Blog Punjab ਹੁਣ ਨਹੀਂ ਪੰਜਾਬ ਦੀ ਜੇਲ੍ਹ ‘ਚ ਆਏਗਾ ਲਾਰੈਂਸ ਬਿਸ਼ਨੋਈ ! ਕੇਂਦਰ ਨੇ ਇਸ ਧਾਰਾ ਅਧੀਨ ਲਗਾਈ ਰੋਕ !
Punjab

ਹੁਣ ਨਹੀਂ ਪੰਜਾਬ ਦੀ ਜੇਲ੍ਹ ‘ਚ ਆਏਗਾ ਲਾਰੈਂਸ ਬਿਸ਼ਨੋਈ ! ਕੇਂਦਰ ਨੇ ਇਸ ਧਾਰਾ ਅਧੀਨ ਲਗਾਈ ਰੋਕ !

ਬਿਉਰੋ ਰਿਪੋਰਟ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਾਰ-ਵਾਰ ਹਰ ਪੇਸ਼ੀ ‘ਤੇ ਪੁੱਤਰ ਦੇ ਕਾਤਲ ਗੈਂਗਸਟਰਾਂ ਦੇ ਨਿੱਜੀ ਤੌਰ ‘ਤੇ ਪੇਸ਼ ਨਾ ਹੋਣ ਨੂੰ ਲੈਕੇ ਸਵਾਲ ਚੁੱਕ ਰਹੇ ਹਨ। ਹੁਣ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ ਮਾਸਟਰ ਮਾਇੰਡ ਦੀ ਪੋਸ਼ੀ ਨੂੰ ਲੈਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਹੈ । ਲਾਰੈਂਸ ਦੀ ਸੁਰੱਖਿਆ ਨੂੰ ਵੇਖ ਦੇ ਹੋਏ ਸਰਕਾਰ ਨੇ ਉਸ ‘ਤੇ CRPC ਦੀ ਧਾਰਾ 268 ਲੱਗਾ ਦਿੱਤੀ ਹੈ । ਯਾਨੀ ਜਿਸ ਵੀ ਸੂਬੇ ਵਿੱਚ ਲਾਰੈਂਸ ਦੀ ਪੇਸ਼ੀ ਹੋਈ ਉਸ ਨੂੰ ਵੀਡੀਓ ਕਾਂਫਰੈਂਸ ਦੇ ਜ਼ਰੀਏ ਪੇਸ਼ ਕੀਤੀ ਜਾਵੇਗਾ । ਇਸ ਨਾਲ ਸਿੱਧੂ ਮੂਸੇਵਾਲਾ ਦਾ ਕੇਸ ਹੋਰ ਲਟਕੇਗਾ,ਕਿਉਂਕਿ ਪਿਛਲੀ ਕਈ ਸੁਣਵਾਈ ਦੇ ਦੌਰਾਨ ਲਾਰੈਂਸ ਅਦਾਲਤ ਵਿੱਚ ਕਿਸੇ ਨਾ ਕਿਸੇ ਕਾਰਨ ਪੇਸ਼ ਨਹੀਂ ਹੋ ਰਿਹਾ ਸੀ ।

ਕੇਂਦਰ ਸਰਕਾਰ ਵੱਲੋਂ ਲਾਰੈਂਸ ਨੂੰ ਵੀਡੀਓ ਕਾਂਫਰੈਂਸਿਗ ਦੇ ਜ਼ਰੀਏ ਪੇਸ਼ ਕਰਨ ਦੇ ਨਿਰਦੇਸ਼ ਉਸ ਵੇਲੇ ਪਤਾ ਚੱਲਿਆ ਜਦੋਂ ਨਸ਼ਾ ਸਮੱਗਲਿੰਗ ਦੇ ਕੇਸ ਵਿੱਚ ਉਸ ਨੂੰ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ । ਲਾਰੈਂਸ ਇਸ ਵੇਲੇ ਗੁਜਰਾਤ ਦੀ ਜੇਲ੍ਹ ਵਿੱਚ ਹੈ ਅਤੇ ਉਸ ਦੀ ਪੋਸ਼ੀ ਨੂੰ ਲੈਕੇ ਜੇਲ੍ਹ ਵਿਭਾਗ ਨੇ ਇੱਕ E-MAIL ਦੇ ਜ਼ਰੀਏ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਹੈ ।

ਦਰਅਸਲ NDPS ਨਾਲ ਜੁੜੇ ਮਾਮਲੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਨੇ ਬਠਿੰਡਾ ਜੇਲ੍ਹ ਨੂੰ ਸੰਮਨ ਜਾਰੀ ਕਰਕੇ ਲਾਰੈਂਸ ਨੂੰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ । ਬਠਿੰਡਾ ਅਥਾਰਿਟੀ ਨੇ ਇਹ ਹੁਕਮ ਅਹਿਮਦਾਬਾਦ ਜੇਲ੍ਹ ਅਥਾਰਿਟੀ ਨੂੰ ਭੇਜੇ । ਜਿਸ ਤੋਂ ਬਾਅਦ ਅਦਾਲਤ ਨੂੰ ਜਾਣਕਰੀ ਦਿੱਤੀ ਗਈ ਸੀ ਕਿ ਕੇਂਦਰੀ ਗ੍ਰਹਿ ਮੰਤਰਾਲਾ ਦੇ ਵੱਲੋਂ ਲਾਰੈਂਸ ਦੇ ਖਿਲਾਫ਼ CRPC 268 ਲੱਗਾ ਦਿੱਤੀ ਗਈ ਹੈ ਇਸ ਲਈ ਉਸ ਨੂੰ ਨਿੱਜੀ ਤੌਰ ‘ਤੇ ਪੇਸ਼ ਨਹੀਂ ਕੀਤਾ ਜਾ ਸਕਦਾ ਹੈ । ਤਿੰਨ ਮਹੀਨੇ ਪਹਿਲਾਂ ਲਾਰੈਂਸ ਨੂੰ 23 ਅਗਸਤ ਨੂੰ ਸੈਟਰਲ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਸੀ । ਉਸ ਦੇ ਖਿਲਾਫ ਨਸ਼ੇ ਦੀ ਤਸਕਰੀ ਦਾ ਕੇਸ ਦਰਜ ਸੀ ਉਸ ਨੂੰ ਜਹਾਜ ਦੇ ਜਰੀਏ ਪਹੁੰਚਾਇਆ ਗਿਆ ਸੀ ।

ਇਸ ਹਾਲਾਤ ਵਿੱਚ ਜਾਰੀ ਹੁੰਦਾ ਹੈ ਨੋਟਿਫਿਕੇਸ਼ਨ

ਜਦੋਂ ਕਿਸੇ ਸੂਬੇ ਜਾ ਕੇਂਦਰ ਸਰਕਾਰ ਵੱਲੋਂ 1973 ਵਿੱਚ ਬਣੀ 268 ਧਾਰਾ ਦੀ ਵਰਤੋਂ ਹੁੰਦੀ ਹੈ ਤਾਂ ਇਸ ਦੀ ਤਿੰਨ ਵਜ੍ਹਾ ਹੁੰਦੀ ਹੈ । ਇੱਕ ਤਾਂ ਇਹ ਹੈ ਕਿ ਵਿਅਕਤੀ ਜੇਲ੍ਹ ਵਿੱਚ ਬੰਦ ਹੈ । ਜਿਸ ਨੇ ਕੋਈ ਵੱਡਾ ਅਪਰਾਧ ਕੀਤਾ ਹੋਵੇ। ਉਸ ਦੇ ਬਾਹਰ ਆਉਣ ਨਾਲ ਹਮਲਾ ਹੋ ਸਕਦਾ ਹੈ। ਦੂਜਾ ਉਹ ਵਿਅਕਤੀ ਜਿਸ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸ਼ਾਂਤੀ ਭੰਗ ਹੋਵੇ। ਜੇਕਰ ਸੂਬਾ ਜਾਂ ਫਿਰ ਕੇਦਰ ਸਰਕਾਰ ਨੂੰ ਲੱਗੇ ਕਿ ਉਸ ਦੇ ਬਾਹਰ ਆਉਣ ਦੇ ਨਾਲ ਉਸ ਦੀ ਕਿਡਨੈਪਿੰਗ ਹੋ ਸਕਦੀ ਹੈ ।

Exit mobile version