The Khalas Tv Blog India ‘ਲਾਰੈਂਸ ਬਿਸ਼ਨੋਈ ਨੂੰ 24 ਘੰਟੇ ਖਤਮ ਕਰ ਦੇਵਾਂਗਾ’! ‘ਕੀ ਇਹ ਦੇਸ਼ ਹੈ ਹਿੱਜੜਿਆਂ ਦੀ ਫੌਜ ਹੈ’!
India Punjab

‘ਲਾਰੈਂਸ ਬਿਸ਼ਨੋਈ ਨੂੰ 24 ਘੰਟੇ ਖਤਮ ਕਰ ਦੇਵਾਂਗਾ’! ‘ਕੀ ਇਹ ਦੇਸ਼ ਹੈ ਹਿੱਜੜਿਆਂ ਦੀ ਫੌਜ ਹੈ’!

ਬਿਉਰੋ ਰਿਪੋਰਟ – ਪਹਿਲਾਂ ਧਮਕੀ ਫਿਰ ਕਤਲ ਨੂੰ ਅੰਜਾਮ ਦੇਣ ਵਾਲਾ ਲਾਰੈਂਸ ਬਿਸ਼ਨੋਈ (Lawrence Bishnohi) ਨੂੰ 24 ਘੰਟੇ ਅੰਦਰ ਹੀ ਪੂਰੀ ਤਰ੍ਹਾਂ ਨਾਲ ਖਤਮ ਕਰਨ ਦੀ ਧਮਕੀ ਮਿਲੀ ਹੈ । ਇਹ ਧਮਕੀ ਕਿਸੇ ਹੋਰ ਨੇ ਨਹੀਂ ਇਸ ਸਮੇਂ ਆਪ ਬਾਹੁਬਲੀ ਅਤੇ 3 ਵਾਰ ਦੇ ਐੱਪਮੀ ਪੱਪੂ ਯਾਦਵ (Papu Yadav) ਨੇ ਦਿੱਤੀ ਹੈ ।

ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ (Baba siddique) ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਬਿਸ਼ਨੋਈ ਨੂੰ ਪੁੱਪੂ ਯਾਦਵ ਖੁੱਲ੍ਹੀ ਚੁਣੌਤੀ ਦਿੱਤੀ ਹੈ ਉਨ੍ਹਾਂ ਕਿਹਾ ਜੇਕਰ ਕਾਨੂੰਨ ਇਜਾਜ਼ਤ ਦਿੰਦਾ ਹੈ ਤਾਂ ਉਹ ਲਾਰੈਂਸ ਬਿਸ਼ਨੋਈ ਵਰਗੇ ਦੋ ਟਕੇ ਦੇ ਅਪਰਾਧੀ ਦੇ ਪੂਰੇ ਨੈੱਟਵਰਕ ਨੂੰ 24 ਘੰਟਿਆਂ ‘ਚ ਖ਼ਤਮ ਕਰ ਦੇਣਗੇ।

ਪੁਰਨੀਆ ਤੋਂ ਅਜ਼ਾਦ ਐੱਮਪੀ ਬਣੇ ਪੁੱਪੂ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘x’ ‘ਤੇ ਲਿਖਿਆ ਕਿ ਇਹ ਦੇਸ਼ ਹੈ ਹਿੱਜੜਿਆਂ ਦੀ ਫੌਜ ਹੈ। ਇੱਕ ਅਪਰਾਧੀ ਜੇਲ੍ਹ ਵਿੱਚ ਬੈਠ ਕੇ ਲਲਕਾਰ ਰਿਹਾ ਹੈ,ਲੋਕਾਂ ਦਾ ਕਤਲ ਕਰ ਰਿਹਾ ਹੈ, ਪਰ ਹਰ ਕੋਈ ਚੁੱਪ-ਚਾਪ ਬੈਠਾ ਹੋਇਆ ਹੈ। ਲਾਰੈਂਸ ਬਿਸ਼ਨੋਈ ਨੇ ਕਦੇ ਮੂਸੇਵਾਲਾ ਨੂੰ ਮਾਰਦਾ ਹੈ ਅਤੇ ਹੁਣ ਇੱਕ ਸਿਆਸਤਦਾਨ ਨੂੰ ਮਾਰ ਦਿੱਤਾ।

ਪੱਪੂ ਯਾਦਵ ਨੇ ਲਾਰੈਂਸ ਬਿਸ਼ਨੋਈ ਨੂੰ ਦੋ ਕੋੜੀ ਦਾ ਮੁਲਜ਼ਮ ਦੱਸਿਆ ਹੈ। ਉਨ੍ਹਾਂ ਨੇ ਗੈਂਗਸਟਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਕਾਨੂੰਨ ਇਜਾਜ਼ਤ ਦਿੰਦਾ ਹੈ ਤਾਂ ਮੈਂ 24 ਘੰਟਿਆਂ ਦੇ ਅੰਦਰ-ਅੰਦਰ ਲਾਰੈਂਸ ਬਿਸ਼ਨੋਈ ਵਰਗੇ ਛੋਟੇ-ਮੋਟੇ ਅਪਰਾਧੀ ਦੇ ਪੂਰੇ ਨੈੱਟਵਰਕ ਨੂੰ ਖ਼ਤਮ ਕਰ ਦੇਵਾਂਗਾ।

 

Exit mobile version