The Khalas Tv Blog Punjab ਪੰਜਾਬ ਵਿਚ ਅਮਨ ਕਾਨੂੰਨ ਵਿਵਸਥ ਢਹਿ ਢੇਰੀ ਹੋਈ , ਲੋਕਾਂ ਦਾ ਪੰਜਾਬ ਸਰਕਾਰ ਤੋਂ ਉੱਠਿਆ ਵਿਸ਼ਵਾਸ : ਸੁਖਬੀਰ ਬਾਦਲ
Punjab

ਪੰਜਾਬ ਵਿਚ ਅਮਨ ਕਾਨੂੰਨ ਵਿਵਸਥ ਢਹਿ ਢੇਰੀ ਹੋਈ , ਲੋਕਾਂ ਦਾ ਪੰਜਾਬ ਸਰਕਾਰ ਤੋਂ ਉੱਠਿਆ ਵਿਸ਼ਵਾਸ : ਸੁਖਬੀਰ ਬਾਦਲ

Law and order has collapsed in Punjab, people have lost faith in the Punjab government: Sukhbir Badal

ਪੰਜਾਬ ਵਿਚ ਅਮਨ ਕਾਨੂੰਨ ਵਿਵਸਥ ਢਹਿ ਢੇਰੀ ਹੋਈ , ਲੋਕਾਂ ਦਾ ਪੰਜਾਬ ਸਰਕਾਰ ਤੋਂ ਉੱਠਿਆ ਵਿਸ਼ਵਾਸ : ਸੁਖਬੀਰ ਬਾਦਲ

ਮੁਹਾਲੀ : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ( Sukhbir Badal ) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿਸ਼ਾਨਾ ਸਾਧਦਿਆਂ  ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਵਾਗਡੋਰ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਦਿੱਤੀ ਸੀ ਪਰ ਉਹ ਦਿੱਲੀ ਦੇ ਹੱਥ ਕਮਾਂਡ ਦੇ ਕੇ ਆਪ ਗੁਜਰਾਤ ਤੇ ਹਿਮਾਚਲ ਘੁੰਮ ਰਿਹਾ ਹੈ ਤੇ ਪੰਜਾਬ ਕਤਲੇਆਮ ਹੋ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਫਤਵੇ ਦਾ ਅਪਮਾਨ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਬਜਾਏ ਪੰਜਾਬ ਦੀ ਅਮਨ ਸਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਕੰਮ ਕਰਨ ਦੇ ਭਗਵੰਤ ਮਾਨ ਇਸ ਵੇਲੇ ਗੁਜਰਾਤ ਤੇ ਹਿਮਾਚਲ ਪ੍ਰਦੇਸ ਵਿਚ ਆਪ ਦਾ ਪ੍ਰਚਾਰ ਕਰਦੇ ਘੁੰਮ ਰਹੇ ਹਨ ਤੇ ਪੰਜਾਬ ਅੱਗ ਦੀ ਭੱਠੀ ਵਿਚ ਪੈ ਗਿਆ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਲਗਾਤਾਰ ਹੋ ਰਹੇ ਕਤਲਾਂ ਨਾਲ ਅਮਨ ਕਾਨੂੰਨ ਵਿਵਸਥਾਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਉਹਨਾਂ ਕਿਹਾ ਕਿ ਕਤਲਾਂ ਤੋਂ ਇਲਾਵਾ ਗੈਂਗਸਟਰ ਸਰ੍ਹੇਆਮ ਲੋਕਾਂ ਤੋਂ ਫਿਰੌਤੀਆਂ ਮੰਗ ਰਹੇ ਹਨ। ਉਹਨਾਂ ਕਿਹਾ ਕਿ ਮੈਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਕਿ ਸਰ੍ਹੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਲੋਕ ਡਰ ਦੇ ਸਾਏ ਵਿਚ ਹਨ ਅਤੇ ਇਸ ਗੱਲੋਂ ਕੋਈ ਸ਼ਿਕਾਇਤਾਂ ਨਹੀਂ ਕਰਦੇ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤੇ ਪੰਜਾਬ ਵਿਚ ਗੁੰਡਾ ਰਾਜ ਹੈ।  ਸੁਖਬੀਰ ਬਾਦਲ ਨੇ ਕਿਹਾ ਕਿ ਜਿਥੇ ਗੈਂਗਸਟਰਾਂ ਨੇ ਪੰਜਾਬ ਦੇ ਹਾਲਾਤ ਵਿਗਾੜ ਦਿੱਤੇ ਹਨ, ਉਥੇ ਹੀ ਸੱਤਾਧਾਰੀ ਪਾਰਟੀ ਦੇ ਆਗੂ ਭਿ੍ਰਸਟਾਚਾਰ ਵਿਚ ਲੱਗੇ ਹਨ ਪਰ ਮੁੱਖ ਮੰਤਰੀ ਕੋਈ ਕਾਰਵਾਈ ਨਹੀਂ ਕਰ ਰਹੇ।

ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਕਿਹਾ ਕਿ ਜਿੰਨਾ ਝੂਠ ਉਹ ਪੰਜਾਬ ਵਿਚ ਬੋਲ ਕੇ ਗਏ ਸਨ, ਉਸ ਤੋਂ ਦੁੱਗਣੇ ਗੁਜਰਾਤ ਵਿਚ ਬੋਲ ਰਹੇ ਹਨ।

ਉਹਨਾਂ ਕਿਹਾ ਕਿ ਉਹ ਦੇਸ ਦੇ ਸਭ ਤੋਂ ਝੂਠੇ ਸਿਆਸਤਦਾਨ ਸਾਬਤ ਹੋਏ ਹਨ ਜਿਹਨਾਂ ਨੇ ਸਿਆਸਤ ਹੀ ਗੰਧਲੀ ਕਰ ਦਿੱਤੀ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਨਹੀਂ ਰਹੀ। ਲੋਕਾਂ ਨੂੰ ਸ਼ਰੇਆਮ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ

Exit mobile version