The Khalas Tv Blog Punjab ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ
Punjab

ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਅੱਜ

ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਰਾਜਵੀਰ ਜਵੰਦਾ ਨੂੰ ਅੱਜ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ ਦਾ ਸਮਾਗਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੌਣਾ (ਤਹਿਸੀਲ ਜਗਰਾਉਂ, ਲੁਧਿਆਣਾ) ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰੱਖਿਆ ਗਿਆ ਹੈ। ਇਸ ਧਾਰਮਿਕ ਸਮਾਗਮ ਵਿੱਚ ਪੰਜਾਬੀ ਸੰਗੀਤ ਅਤੇ ਫ਼ਿਲਮ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ 35 ਸਾਲਾਂ ਦੇ ਰਾਜਵੀਰ ਜਵੰਦਾ 27 ਸਤੰਬਰ 2025 ਨੂੰ ਪੰਚਕੂਲਾ ਦੇ ਪਿੰਜੌਰ ਨੇੜੇ ਇੱਕ ਦਰਦਨਾਕ ਬਾਈਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਸਨ। ਉਹ ਸ਼ਿਮਲਾ ਜਾਂਦੇ ਸਮੇਂ ਸੜਕ ‘ਤੇ ਅਚਾਨਕ ਇੱਕ ਗਾਂ ਆਉਣ ਕਾਰਨ ਬਲੰਸ ਗੁਆ ਬੈਠੇ ਅਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ, ਜਿੱਥੇ ਉਹ 11 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਲੜਦੇ ਰਹੇ। ਤਮਾਮ ਯਤਨਾਂ ਬਾਵਜੂਦ 8 ਅਕਤੂਬਰ 2025 ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ।

ਇਸ ਦੌਰਾਨ, ਪੰਚਕੂਲਾ ਪੁਲਿਸ ਨੇ ਜਵੰਦਾ ਦੀ ਮੌਤ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ‘ਤੇ ਪੂਰੀ ਰੋਕ ਲਗਾ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਦੀ ਬਾਈਕ ਨੂੰ ਇੱਕ ਬੋਲੈਰੋ ਗੱਡੀ ਨੇ ਟੱਕਰ ਮਾਰੀ ਸੀ, ਪਰ ਚਸ਼ਮਦੀਦਾਂ ਦੇ ਬਿਆਨਾਂ ਅਤੇ ਜਾਂਚ ਅਧਿਕਾਰੀਆਂ ਅਨੁਸਾਰ ਇਹ ਪੂਰੀ ਤਰ੍ਹਾਂ ਗਲਤ ਹੈ। ਘਟਨਾ ਸਮੇਂ ਉੱਥੇ ਕੋਈ ਬੋਲੈਰੋ ਮੌਜੂਦ ਨਹੀਂ ਸੀ ਅਤੇ ਹਾਦਸਾ ਸਿਰਫ਼ ਬਾਈਕ ਸਾਹਮਣੇ ਗਾਂ ਆਉਣ ਕਾਰਨ ਹੋਇਆ। ਪੁਲਿਸ ਨੇ ਇਸ ਨੂੰ ਅਵਾਰਾ ਪਸ਼ੂਆਂ ਨਾਲ ਜੋੜਦਿਆਂ ਹਾਈ ਕੋਰਟ ਵਿੱਚ ਵੀ ਮਾਮਲਾ ਉਠਾਇਆ ਗਿਆ ਹੈ, ਜਿੱਥੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਯੋਗਤਾ ਦੀ ਮੰਗ ਕੀਤੀ ਗਈ ਹੈ।

 

Exit mobile version