The Khalas Tv Blog Punjab ਰਾਜਾ ਵੜਿੰਗ ‘ਤੇ 160 ਗੁਣਾ ਕਿਰਾਇਆ ਭਰਨ ਦਾ ਖ਼ਤਰਾ! ਸਿਰਫ਼ 9 ਦਿਨ ਬਚੇ
Punjab

ਰਾਜਾ ਵੜਿੰਗ ‘ਤੇ 160 ਗੁਣਾ ਕਿਰਾਇਆ ਭਰਨ ਦਾ ਖ਼ਤਰਾ! ਸਿਰਫ਼ 9 ਦਿਨ ਬਚੇ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਰਕਾਰੀ ਫਲੈਟ ਖ਼ਾਲੀ ਕਰਨ ਲਈ ਵਿਧਾਨ ਸਭਾ ਵੱਲੋਂ ਆਖ਼ਰੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਨੋਟਿਸ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਉਹ ਸਰਕਾਰੀ ਫਲੈਟ ਖਾਲੀ ਨਹੀਂ ਕਰ ਰਹੇ ਹਨ।

ਵਿਧਾਨ ਸਭਾ ਦੇ ਤੈਅ ਨਿਯਮਾਂ ਮੁਤਾਬਕ ਰਾਜਾ ਵੜਿੰਗ ਨੇ 29 ਜੂਨ ਤੱਕ ਸਰਕਾਰੀ ਮਕਾਨ ਖ਼ਾਲੀ ਕਰਨਾ ਸੀ ਪਰ 4 ਜੁਲਾਈ ਬੀਤਣ ਤੱਕ ਵੀ ਇਨ੍ਹਾਂ ਵੱਲੋਂ ਮਕਾਨ ਖਾਲੀ ਨਹੀਂ ਕੀਤਾ ਗਿਆ। ਹੁਣ ਜੇ ਆਖ਼ਰੀ ਨੋਟਿਸ ਜਾਰੀ ਹੋਣ ਤੋਂ ਬਾਅਦ 14 ਜੁਲਾਈ ਤੱਕ ਰਾਜਾ ਵੜਿੰਗ ਵੱਲੋਂ ਸਰਕਾਰੀ ਫਲੈਟ ਖ਼ਾਲੀ ਨਹੀਂ ਕੀਤਾ ਗਿਆ ਤਾਂ ਵਿਧਾਨ ਸਭਾ ਵੱਲੋਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੂੰ 160 ਗੁਣਾ ਜ਼ਿਆਦਾ ਕਿਰਾਏ ਦਾ ਭੁਗਤਾਨ ਕਰਨਾ ਪਵੇਗਾ। ਇੱਕ ਵਿਧਾਇਕ ਨੂੰ 240 ਰੁਪਏ ਦਾ ਕਿਫਾਇਤੀ ਕਿਰਾਇਆ ਦੇਣਾ ਹੁੰਦਾ ਹੈ ਤੇ ਇਸ ਦੇ 160 ਗੁਣਾ ਅਨੁਸਾਰ ਹੁਣ ਤੋਂ ਬਾਅਦ 240 ਰੁਪਏ ਦੀ ਥਾਂ ’ਤੇ 38 ਹਜ਼ਾਰ 400 ਰੁਪਏ ਕਿਰਾਇਆ ਦੇਣਾ ਪਏਗਾ।

Exit mobile version