The Khalas Tv Blog India ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ‘ਤੇ ਭਾਰੀ ਮਾਤਰਾ ਵਿੱਚ ਨਸ਼ੀ ਲੇ ਪਦਾਰਥ ਬਰਾਮਦ
India

ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ‘ਤੇ ਭਾਰੀ ਮਾਤਰਾ ਵਿੱਚ ਨਸ਼ੀ ਲੇ ਪਦਾਰਥ ਬਰਾਮਦ

‘ਦ ਖ਼ਾਲਸ ਬਿਊਰੋ : ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ 62 ਕਿਲੋ ਹੈਰੋ ਇਨ ਬਰਾਮਦ ਕੀਤੀ ਗਈ।ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡੇ ਦੇ ਕਾਰਗੋ ਕੰਪਲੈਕਸ ਤੋਂ 434 ਕਰੋੜ ਰੁਪਏ ਦੀ ਹੈਰੋ ਇਨ ਬਰਾਮਦ ਕੀਤੀ ਗਈ ਹੈ। ਇਹ ਹੈਰੋ ਇਨ 126 ਟਰਾਲੀ ਬੈਗਾਂ ਵਿੱਚ ਛੁਪਾ ਕੇ ਭਾਰਤ ਲਿਆਂਦੀ ਗਈ ਸੀ। ਖਾਸ ਗੱਲ ਇਹ ਹੈ ਕਿ ਇਹ ਏਅਰ ਡਾਇਵਰਸ਼ਨ ਰਾਹੀਂ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਬਰਾਮਦਗੀ ਹੈ। ਡੀਆਰਆਈ ਨੂੰ ਨ ਸ਼ਿਆਂ ਦੀ ਇਸ ਖੇਪ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਟੀਮ ਨੇ 10 ਮਈ ਨੂੰ ਆਪ੍ਰੇਸ਼ਨ ਸ਼ੁਰੂ ਕੀਤਾ, ਇਸ ਆਪਰੇਸ਼ਨ ਨੂੰ ‘ਬਲੈਕ ਐਂਡ ਵ੍ਹਾਈਟ’ ਦਾ ਨਾਂ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਜਦੋਂ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਲਈ ਤਾਂ ਇਕ ਕਾਰਗੋ ‘ਚ ਰੱਖੇ ਟਰਾਲੀ ਬੈਗ ‘ਚੋਂ 55 ਕਿਲੋ ਹੈਰੋਇਨ ਬਰਾਮਦ ਹੋਈ। ਇਹ ਨਸ਼ੀਲੇ ਪਦਾਰਥ ਯੂਗਾਂਡਾ ਤੋਂ ਦੁਬਈ ਦੇ ਰਸਤੇ ਦਿੱਲੀ ਲਿਆਂਦੇ ਗਏ ਸਨ। ਡੀਆਰਆਈ ਦੀ ਟੀਮ ਨੇ ਹੈਰੋਇਨ ਬਰਾਮਦ ਕਰਕੇ ਇੱਕ ਮੁਲ ਜ਼ਮ ਨੂੰ ਮੌਕੇ ਤੋਂ ਹਿਰਾਸਤ ਵਿੱਚ ਵੀ ਲਿਆ ਹੈ। ਮੁਲ ਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਟੀਮ ਨੇ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੀ ਕੀਤੀ, ਜਿਸ ਵਿੱਚ 7 ਕਿਲੋ ਹੈਰੋਇਨ ਅਤੇ 50 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ।

Exit mobile version