The Khalas Tv Blog Punjab ਕਿਸਾਨਾਂ ਦੇ ਸੱਦੇ ‘ਤੇ ਪੀਐਸਈਬੀ ਦੇ ਦਫ਼ਤਰ ਅੱਗੇ ਭਰਵਾਂ ਇੱਕਠ
Punjab

ਕਿਸਾਨਾਂ ਦੇ ਸੱਦੇ ‘ਤੇ ਪੀਐਸਈਬੀ ਦੇ ਦਫ਼ਤਰ ਅੱਗੇ ਭਰਵਾਂ ਇੱਕਠ

‘ਦ ਖ਼ਾਲਸ ਬਿਊਰੋ :ਪੰਜਾਬ ਸਕੂਲ ਸਿੱਖਿਆ ਬੋਰਡ,ਮੁਹਾਲੀ ਦੇ ਦਫ਼ਤਰ ਅੱਗੇ ਲੱਗੇ ਧਰਨੇ ਦੇ 37ਵੇਂ ਦਿਨ ਵਿੱਚ ਦਾਖਲ ਹੋਣ ਦੇ ਨਾਲ ਹੀ ਉਥੇ ਅੱਜ ਇੱਕ ਭਰਵਾਂ ਇੱਕਠ ਕੀਤਾ ਗਿਆ। ਸਿੱਖ ਗੁਰੂਆਂ ਤੇ ਸ਼ਹੀਦਾਂ ਲਈ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ ਘਟੀਆ ਸ਼ਬਦਾਵਲੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕਰਵਾਏ ਗਏ ਇਸ ਇੱਕਠ ਵਿੱਚ ਆਮ ਸੰਗਤ ਦੇ ਨਾਲ-ਨਾਲ ਕਿਸਾਨ ਆਗੂਆਂ ਤੇ ਹੋਰ ਜਥੇਬੰਦੀਆਂ ਨੇ ਸ਼ਿਰਕਤ ਕੀਤੀ । ਸ਼੍ਰੀ ਆਨੰਦ ਸਾਹਿਬ ਦੇ ਪਾਠ ਮਗਰੋਂ ਅਰਦਾਸ ਕਰਕੇ ਸ਼ੁਰੂ ਕੀਤੀ ਗਈ ਇਸ ਰੈਲੀ ਵਿੱਚ ਅੱਲਗ-ਅੱਲਗ ਜਗਾ ਤੋਂ ਆਏ ਬੁਲਾਰਿਆਂ ਨੇ ਸੰਬੋਧਨ ਕੀਤਾ।

ਦਸਵੀਂ,ਬਾਹਰਵੀਂ ‘ਤੇ ਗ੍ਰੈਜੁਏਸ਼ਨ ਪੱਧਰ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ ਸਿੱਖ ਗੁਰੂਆਂ ਤੇ ਸ਼ਹੀਦਾਂ ਬਾਰੇ ਬਹੁਤ ਹੀ ਗੱਲਤ ਤੇ ਇਤਰਾਜ਼ਯੋਗ ਸ਼ਬਦਾਵਲੀ ਦਰਜ ਹੈ, ਜਿਸ ਕਾਰਣ ਕਿਸਾਨ ਜਥੇਬੰਦੀਆਂ ਵੱਲੋਂ ਆਮ ਸੰਗਤ ਦੇ ਸਹਿਯੋਗ ਨਾਲ ਜਥੇਦਾਰ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਅੱਗੇ 7 ਫ਼ਰਵਰੀ ਤੋਂ ਲਗਾਤਾਰ ਧਰਨਾ ਜਾਰੀ ਹੈ ਤੇ ਅੱਜ ਹੋਈ ਰੈਲੀ ਦੌਰਾਨ ਆਮ ਸੰਗਤ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ।  

Exit mobile version