The Khalas Tv Blog India ਲਾਲੂ ਯਾਦਵ ਚਾਰਾ ਘੁਟਾਲੇ ਮਾਮਲੇ ‘ਚ ਦੋਸ਼ੀ ਕਰਾਰ
India

ਲਾਲੂ ਯਾਦਵ ਚਾਰਾ ਘੁਟਾਲੇ ਮਾਮਲੇ ‘ਚ ਦੋਸ਼ੀ ਕਰਾਰ

ਦ ਖ਼ਾਲਸ ਬਿਊਰੋ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 139 ਕਰੋ ੜ ਰੁ ਪਏ ਦੇ ਚਾਰਾ ਘਪ ਲੇ ਦੇ ਮਾ ਮਲੇ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਦੋ ਸ਼ੀ ਕਰਾਰ ਦਿੱਤਾ ਹੈ। ਅਦਾਲਤ 21 ਫਰਵਰੀ ਨੂੰ ਸ ਜ਼ਾ ਦਾ ਐਲਾਨ ਕਰੇਗੀ ਅਤੇ ਉਸ ਦਿਨ ਲਾਲੂ ਯਾਦਵ ਨੂੰ ਅਦਾ ਲਤ ਵਿੱਚ ਹਾਜ਼ਰ ਹੋਣਾ ਹੋਵੇਗਾ। ਚਾਰਾ ਘੁਟਾ ਲੇ ਦੇ ਚਾਰ ਹੋਰ ਮਾਮ ਲਿਆਂ ਵਿੱਚ ਲਾਲੂ ਯਾਦਵ ਨੂੰ ਪਹਿਲਾਂ ਹੀ ਦੋ ਸ਼ੀ ਠਹਿਰਾਇਆ ਜਾ ਚੁੱਕਾ ਹੈ।

ਇਹ ਮਾਮਲਾ ਕਰੀਬ ਤਿੰਨ ਦਹਾਕੇ ਪੁਰਾਣਾ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ 64 ਕੇਸ ਦਰਜ ਕੀਤੇ ਸਨ ਅਤੇ ਇਨ੍ਹਾਂ ਵਿੱਚੋਂ ਛੇ ਕੇ ਸਾਂ ਵਿੱਚ ਲਾਲੂ ਯਾਦਵ ਦਾ ਨਾਂ ਸੀ। ਇਸ ਤੋਂ ਪਹਿਲਾਂ ਲਾਲੂ ਯਾਦਵ ਨੂੰ ਝਾਰਖੰਡ ਦੀ ਸੀਬੀਆਈ ਅਦਾਲਤ ਵਿੱਚ ਚਾਰੋਂ ਕੇਸਾਂ ਵਿੱਚ ਦੋ ਸ਼ੀ ਕਰਾਰ ਦਿੱਤਾ ਗਿਆ ਸੀ। ਸੀਬੀਆਈ ਅਦਾਲਤ ਨੇ ਅੱਜ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ।
ਮਈ 2017 ‘ਚ ਸੁਪਰੀਮ ਕੋਰਟ ਨੇ ਸੀਬੀਆਈ ਦੀ ਅਪੀਲ ‘ਤੇ ਚਾਰਾ ਘੁਟਾਲੇ ਨਾਲ ਜੁੜੇ ਵੱਖ-ਵੱਖ ਮਾਮਲਿਆਂ ‘ਚ ਲਾਲੂ ਪ੍ਰਸਾਦ ਯਾਦਵ ‘ਤੇ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਸੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਹਰ ਜੁ ਰਮ ਲਈ ਵੱਖਰੀ ਸੁਣਵਾਈ ਹੋਣੀ ਚਾਹੀਦੀ ਹੈ।

Exit mobile version