The Khalas Tv Blog India ਲਖੀਮਪੁਰ ਖੀਰੀ ਮਾਮਲੇ ਵਿੱਚ ਮੰਤਰੀ ਦੇ ਕਾ ਤਲ ਪੁੱਤ ਖਿਲਾਫ ਦਰਜ ਹੋਈ FIR ਵਿੱਚ ਕਈ ਖੁਲਾਸੇ
India Punjab

ਲਖੀਮਪੁਰ ਖੀਰੀ ਮਾਮਲੇ ਵਿੱਚ ਮੰਤਰੀ ਦੇ ਕਾ ਤਲ ਪੁੱਤ ਖਿਲਾਫ ਦਰਜ ਹੋਈ FIR ਵਿੱਚ ਕਈ ਖੁਲਾਸੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲਖੀਮਪੁਰ ਖੀਰੀ ਮਾਮਲੇ ‘ਚ ਐੱਫਆਈਆਰ ਦਰਜ ਕਰ ਲਈ ਗਈ ਹੈ। ਸਾਡੇ ਕੋਲ ਇਸ ਐਫਆਈਆਰ ਦੀ ਕਾਪੀ ਵੀ ਹੈ, ਜਿਸ ਤੋਂ ਅਸੀਂ ਇਸਦੇ ਪੁਖਤਾ ਹੋਣ ਦਾ ਹੁਣ ਦਾਅਵਾ ਕਰ ਸਕਦੇ ਹਾਂ। ਐਫਆਈਆਰ ਦੀ ਕਾਪੀ ਮੁਤਾਬਿਕ ਇਸ ਵਿਚ ਕਤਲ ਦੀ ਧਾਰਾ 302, 304-ਏ ਸਣੇ 8 ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਮਾਮਲੇ ਵਿਚ ਲਗਾਤਾਰ ਕਿਸਾਨ ਜਥੇਬੰਦੀਆਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਮੰਤਰੀ ਦੇ ਮੁੰਡੇ ਉੱਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਐੱਫਆਈਆਰ ਦੀ ਕਾਪੀ ਦੇ ਮੁਤਾਬਿਕ ਕਿਸਾਨਾਂ ਉੱਤੇ ਗੋਲੀਆਂ ਚਲਾਉਂਦਾ ਹੋਇਆ ਦੋਸ਼ੀ ਅਸ਼ੀਸ਼ ਮਿਸ਼ਰਾ ਭੱਜ ਗਿਆ ਸੀ। ਅਸ਼ੀਸ਼ ਮਿਸ਼ਰਾ ਮੋਨੂੰ ਦੇ ਖਿਲਾਫ ਤਿਕੋਣੀਆ ਪੁਲਿਸ ਸਟੇਸ਼ਨ ਖੀਰੀ ਵਿਚ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵੱਲੋਂ ਸ਼ਹੀਦ ਕਿਸਾਨਾਂ ਨੂੰ ਧਮਕੀਆਂ ਵੀ ਦਿੱਤੀ ਗਈ ਸਨ।

ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਤੇ ਉਨ੍ਹਾਂ ਦੀ ਪੋਸਟਮਾਰਟਮ ਰਿਪੋਰਟ ਵਿਚ ਇਹ ਕਿਹਾ ਲਿਖਿਆ ਗਿਆ ਹੈ ਕਿ ਕਿਸੇ ਕਿਸਾਨ ਦੀ ਮੌਤ ਗੋਲੀ ਲੱਗਣ ਨਾਲ ਨਹੀਂ ਹੋਈ ਹੈ।

ਇਸ ਤੋਂ ਇਲ਼ਾਵਾ ਇਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਵਿਚ ਇਕ ਗੱਡੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਦਰੜਦਿਆਂ ਅੱਗੇ ਜਾ ਰਹੀ ਹੈ। ਇਸਦੇ ਲਪੇਟੇ ਵਿਚ ਕਈ ਕਿਸਾਨ ਆਉਂਦੇ ਦਿਸ ਵੀ ਰਹੇ ਹਨ।

Exit mobile version