The Khalas Tv Blog India ਲਖੀਮਪੁਰ ਘਟਨਾ : ਕੱਲ੍ਹ ਪੇਸ਼ ਹੋਵੇਗਾ ਅਜੇ ਮਿਸ਼ਰਾ ਦਾ ਬੇਟਾ
India Punjab

ਲਖੀਮਪੁਰ ਘਟਨਾ : ਕੱਲ੍ਹ ਪੇਸ਼ ਹੋਵੇਗਾ ਅਜੇ ਮਿਸ਼ਰਾ ਦਾ ਬੇਟਾ

‘ਦ ਖ਼ਾਲਸ ਬਿਊਰੋ :- ਕੇਂਦਰੀ ਰਾਜ ਮੰਤਰੀ ਅਜ ਮਿਸ਼ਰਾ ਟੇਨੀ ਦਾ ਸੁਪਰੀਮ ਕੋਰਟ ਦੀ ਯੂਪੀ ਸਰਕਾਰ ਨੂੰ ਫਿਟਕਾਰ ਤੋਂ ਬਾਅਦ ਵੱਡਾ ਬਿਆਨ ਸਾਹਮਣੇ ਆਇਆ ਹੈ। ਅਜੇ ਮਿਸ਼ਰਾ ਨੇ ਕਿਹਾ ਕਿ ਮੇਰਾ ਬੇਟਾ ਕੱਲ੍ਹ (ਸ਼ਨੀਵਾਰ) ਨੂੰ ਪੇਸ਼ ਹੋਵੇਗਾ ਅਤੇ ਇਸ ਮਾਮਲੇ ਵਿੱਚ ਪੁਲਿਸ ਨੂੰ ਸਹਿਯੋਗ ਵੀ ਦੇਵੇਗਾ। ਉਹ ਕਿਤੇ ਨਹੀਂ ਭੱਜਿਆ। ਉਹ ਨਿਰਦੋਸ਼ ਹੈ, ਅੱਜ ਉਸ ਦੀ ਸਿਹਤ ਠੀਕ ਨਹੀਂ ਸੀ, ਕੱਲ੍ਹ ਉਹ ਜਾਂਚ ਏਜੰਸੀ ਸਾਹਮਣੇ ਸਬੂਤਾਂ ਸਮੇਤ ਪੇਸ਼ ਹੋਵੇਗਾ। ਜਾਂਚ ਹੋਣ ਦੇਵੋ, ਸੱਚ ਸਭ ਦੇ ਸਾਹਮਣੇ ਆ ਜਾਵੇਗਾ। ਇਸ ਤੋਂ ਇਲਾਵਾ ਅਸਤੀਫੇ ਦੀ ਮੰਗ ਬਾਰੇ ਅਜੇ ਮਿਸ਼ਰਾ ਨੇ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਅਸਤੀਫੇ ਦੀ ਮੰਗ ਕਰਨਾ ਹੈ। ਅਜੇ ਮਿਸ਼ਰਾ ਨੇ ਕਿਹਾ ਕਿ ਮੇਰਾ ਬੇਟਾ ਉਸ ਘਟਨਾ ਵਿੱਚ ਸ਼ਾਮਿਲ ਨਹੀਂ ਸੀ।

ਕਿਸੇ ਵੀ ਵੀਡੀਓ ਵਿੱਚ ਉਸ ਦਾ ਜ਼ਿਕਰ ਨਹੀਂ ਹੈ। ਉਹ ਦੰਗਲ ਚਲਾ ਰਿਹਾ ਸੀ। ਅਜੇ ਮਿਸ਼ਰਾ ਨੇ ਕਿਹਾ ਕਿ ਮੇਰਾ ਬੇਟਾ ਅਜੇ ਵੀ ਘਰ ਬੈਠਾ ਹੈ। ਜੋ ਵੀ ਮਿਲਣਾ ਚਾਹੁੰਦਾ ਹੈ, ਜਾ ਕੇ ਮਿਲੇ। ਅਸੀਂ ਪ੍ਰਾਪਤ ਹੋਏ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਭਵਿੱਖ ਵਿੱਚ ਜੋ ਵੀ ਪ੍ਰਕਿਰਿਆ ਹੋਵੇਗੀ, ਉਸ ਵਿੱਚ ਪੂਰਾ ਸਹਿਯੋਗ ਰਹੇਗਾ। ਮੇਰੇ ਮੰਤਰੀ ਹੋਣ ਦੇ ਬਾਵਜੂਦ ਮੇਰੇ ਪੁੱਤਰ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਭਾਜਪਾ ਸਰਕਾਰ ਵਿੱਚ ਨਿਆਂ ਹੁੰਦਾ ਹੈ। ਮੈਂ ਜਿੰਨੇ ਉੱਚੇ ਅਹੁਦੇ ‘ਤੇ ਹਾਂ, ਜੇ ਉੱਥੇ ਕੋਈ ਹੋਰ ਹੁੰਦਾ ਤਾਂ ਕੇਸ ਵੀ ਦਰਜ ਨਾ ਹੁੰਦਾ। ਇਹ ਭਾਜਪਾ ਦੀ ਸਰਕਾਰ ਹੈ, ਸਾਰਿਆਂ ਲਈ ਇੱਕੋ ਜਿਹਾ ਕਾਨੂੰਨ ਹੈ। ਅਸੀਂ ਨਿਰਪੱਖ ਜਾਂਚ ਕਰ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਅਖਿਲੇਸ਼ ਯਾਦਵ ਅਤੇ ਪ੍ਰਿਯੰਕਾ ਗਾਂਧੀ ਦੀ ਤਰਫੋਂ ਕੀਤੇ ਗਏ ਹਮਲਿਆਂ ‘ਤੇ ਕਿਹਾ ਕਿ ਇਹ ਲੋਕ ਸਿਆਸੀ ਫਾਇਦਾ ਲੈਣ ਲਈ ਇਹ ਸਭ ਕਰ ਰਹੇ ਹਨ।

Exit mobile version