The Khalas Tv Blog Punjab ਲੱਖਾ ਸਿਧਾਣਾ ਦਿੱਲੀ ਪੁਲਿਸ ਅੱਗੇ ਹੋਇਆ ਪੇਸ਼
Punjab

ਲੱਖਾ ਸਿਧਾਣਾ ਦਿੱਲੀ ਪੁਲਿਸ ਅੱਗੇ ਹੋਇਆ ਪੇਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੱਖਾ ਸਿਧਾਣਾ ਕੱਲ੍ਹ ਦੁਪਹਿਰ ਸਮੇਂ ਦਿੱਲੀ ਪੁਲਿਸ ਅੱਗੇ ਪੇਸ਼ ਹੋਇਆ ਅਤੇ ਜਾਂਚ ਵਿੱਚ ਹਿੱਸਾ ਲਿਆ। ਇਸ ਮੌਕੇ ਲੱਖਾ ਸਿਧਾਣਾ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਮੱਥਾ ਵੀ ਟੇਕਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਕਮੇਟੀ ਦੇ ਲੀਗਲ ਟੀਮ ਦੇ ਮੈਂਬਰ ਉਨ੍ਹਾਂ ਨਾਲ ਮੌਜੂਦ ਰਹੇ। ਲੱਖਾ ਸਿਧਾਣਾ ਨੇ ਕਿਹਾ ਕਿ ਇੱਕ ਮੁਕੱਦਮੇ ਵਿੱਚ ਮੈਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਜਿਸ ਵਿੱਚ ਮੇਰੀ ਪੁੱਛ-ਪੜਤਾਲ ਹੋਈ ਹੈ। ਇੱਕ ਮੁਕੱਦਮੇ ‘ਤੇ ਮੇਰੀ 3 ਜੁਲਾਈ ਦੀ ਤਰੀਕ ਲੱਗੀ ਹੋਈ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਰਾਤ ਨੂੰ 8 ਵਜੇ ਮੈਨੂੰ ਨੋਟਿਸ ਭੇਜਿਆ ਗਿਆ, ਜਿਸ ਕਰਕੇ ਮੈਂ ਪੰਜਾਬ ਵਿੱਚ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦੇ ਸਕਿਆ। ਮੈਨੂੰ ਤੁਰੰਤ ਦਿੱਲੀ ਆਉਣਾ ਪਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੈਨੂੰ ਪੁੱਛਿਆ ਗਿਆ ਕਿ ਮੈਂ 25 ਜਨਵਰੀ ਨੂੰ ਕਿੱਥੇ ਸੀ, 26 ਜਨਵਰੂ ਨੂੰ ਕੀ ਕੀਤਾ। ਮੈਨੂੰ ਜ਼ਮਾਨਤ ਇਸ ਲਈ ਮਿਲੀ ਹੈ ਕਿਉਂਕਿ ਪੁਲਿਸ ਕੋਲ ਮੇਰੇ ਖਿਲਾਫ ਕੋਈ ਪੁਖਤਾ ਸਬੂਤ ਹੀ ਨਹੀਂ ਸਨ, ਜਿਸ ਆਧਾਰ ‘ਤੇ ਮੈਨੂੰ ਉਹ ਦੋਸ਼ੀ ਬਣਾ ਸਕਦੇ। ਲੱਖਾ ਸਿਧਾਣਾ ਨੇ ਅੰਦੋਲਨ ਵਿੱਚ ਜਾਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਇਕੱਠਾ ਕਰਕੇ ਅੰਦੋਲਨ ਵਿੱਚ ਲੈ ਕੇ ਜਾਣਗੇ।

ਲੱਖਾ ਸਿਧਾਣਾ ਨੇ ਸਾਰੇ ਲੋਕਾਂ, ਖ਼ਾਸ ਕਰਕੇ ਬੀਬੀਆਂ ਦਾ ਧੰਨਵਾਦ ਕੀਤਾ। ਲੱਖਾ ਸਿਧਾਣਾ ਨੇ ਸਾਰੇ ਵਕੀਲਾਂ ਦਾ ਵੀ ਧੰਨਵਾਦ ਕੀਤਾ। ਪੁਲਿਸ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨਾਲ ਕੁੱਟਮਾਰ ਕਰਦੀ ਰਹੀ। ਲੱਖਾ ਸਿਧਾਣਾ ਨੇ ਸਿਰਸਾ ਦਾ ਪੱਖ ਰੱਖਦਿਆਂ ਕਿਹਾ ਕਿ ਸਿਰਸਾ ਲਈ ਪਾਰਟੀ ਬਾਅਦ ਵਿੱਚ, ਕੌਮ ਪਹਿਲਾਂ ਹੈ। ਸਿਰਸਾ ਵੱਲੋਂ ਕਿਸਾਨ ਅੰਦੋਲਨ ਵਿੱਚ ਜੋ ਭੂਮਿਕਾ ਨਿਭਾਈ ਗਈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਨੇ ਪਾਰਟੀ ਤੋਂ ਉੱਪਰ ਉੱਠ ਕੇ ਕਿਸਾਨੀ ਅੰਦੋਲਨ ਦਾ ਸਾਥ ਦਿੱਤਾ ਹੈ।

Exit mobile version