The Khalas Tv Blog Punjab ਮਹਾਂਡਿਬੇਟ ਤੋਂ ਪਹਿਲਾਂ ਲੱਖਾ ਸਿਧਾਣਾ ਨਜ਼ਰ ਬੰਦ !
Punjab

ਮਹਾਂਡਿਬੇਟ ਤੋਂ ਪਹਿਲਾਂ ਲੱਖਾ ਸਿਧਾਣਾ ਨਜ਼ਰ ਬੰਦ !

ਬਿਉਰੋ ਰਿਪੋਰਟ : ਪੰਜਾਬ ਯੂਨੀਵਰਸਿਟੀ ਵਿੱਚ SYL ਦੀ ਡਿਬੇਟ ਦੌਰਾਨ ਲੱਖਾ ਸਿਧਾਣਾ ਨੇ 1 ਨਵੰਬਰ ਦੀ ਡਿਬੇਟ ਵਿੱਚ ਹਿੱਸਾ ਲੈਣ ਦਾ ਦਾਅਵਾ ਕੀਤਾ ਸੀ । ਇਸ ਤੋਂ ਪਹਿਲਾਂ ਹੀ ਹੁਣ ਖਬਰ ਆ ਰਹੀ ਕਿ ਉਸ ਨੂੰ ਬਠਿੰਡਾ ਵਿੱਚ ਨਜ਼ਰਬੰਦ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਘਰ ਬਾਹਰ ਪੁਲਿਸ ਦੀਆਂ 2 ਗੱਡੀਆਂ ਤਾਇਨਾਤ ਹਨ । ਮਾਨ ਸਰਕਾਰ ਨੂੰ ਡਰ ਹੈ ਕਿ ਲੱਖਾ ਸਿਧਾਣਾ ਅਤੇ ਹੋਰ ਯੂਨੀਅਨ ਦੇ ਆਗੂ ਡਿਬੇਟ ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਵਿਰੋਧ ਪ੍ਰਦਰਸ਼ਨ ਨਾ ਕਰਨ । ਚੰਡੀਗੜ੍ਹ ਵਿੱਚ ਡਿਬੇਟ ਦੌਰਾਨ ਲੱਖਾ ਸਿਧਾਣਾ ਨੇ SYL ਨਹਿਰ ਨੂੰ ਲੈਕੇ ਬਲਵਿੰਦਰ ਸਿੰਘ ਜਟਾਨਾ ਦੇ ਪਰਿਵਾਰ ਦੀ ਗੱਲ ਨਾ ਕਰਨ ‘ਤੇ ਵਿਰੋਧ ਜ਼ਾਹਿਰ ਕੀਤਾ ਸੀ ਅਤੇ ਡਿਬੇਟ ਵਿੱਚ ਮੌਜੂਦਾ ਕਾਂਗਰਸ,ਅਕਾਲੀ ਦਲ ਨੂੰ ਪੰਜਾਬ ਖਿਲਾਫ ਲਏ ਗਏ ਫੈਸਲਿਆਂ ਦੀ ਜਨਤਕ ਮੁਆਫੀ ਮੰਗਣ ਦੀ ਮੰਗ ਕੀਤੀ ਸੀ।


ਨਜ਼ਰਬੰਦ ਕਰਨ ‘ਤੇ ਸੁਨੀਲ ਜਾਖੜ ਦਾ ਸਵਾਲ

ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਬਹਿਸ ਤੋਂ ਪਹਿਲਾਂ ਕਈ ਆਗੂਆਂ ਨਜ਼ਰਬੰਦ ਕਰਨ ਤੇ ਸਵਾਲ ਚੁੱਕ ਦੇ ਹੋਏ ਲਿਖਿਆ ‘ਆਗੂਆਂ ਨੂੰ ਬਹਿਸ ਦਾ, ਤੇ ਪੰਜਾਬੀਆਂ ਨੂੰ ਭਾਗ ਲੈਣ ਦਾ ਸੱਦਾ ਦੇ ਕੇ ਹੁਣ ਪੰਜਾਬ ਸਰਕਾਰ ਪੁਲਿਸ ਦੇ ਸਹਾਰੇ ਲੋਕਾਂ ਨੂੰ ਪਹੁੰਚਣ ਤੋਂ ਰੋਕਣ ‘ਤੇ ਲੱਗੀ ਹੈ,ਤਾਂ ਜੋ ਕੋਈ ਲੁਧਿਆਣੇ ਆ ਕੇ ਝੂਠ ਦੀ ਬੁਨਿਆਦ ‘ਤੇ ਟਿਕੀ ਅਤੇ ਇਸ਼ਤਿਹਾਰਬਾਜੀ ਦੇ ਪਰਦੇ ਪਿੱਛੇ ਲੁਕੀ ਸਰਕਾਰ ਦੀਆਂ ਨਾਕਾਮੀਆਂ ਉਜਾਗਰ ਨਾ ਕਰ ਦੇਵੇ। ਇਸ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ ਹੈ।
ਕੀ ਭਗਵੰਤ ਮਾਨ ਜੀ ਸੱਚ ਦਾ ਸਾਹਮਣਾ ਕਰਨ ਤੋਂ ਘਬਰਾ ਰਹੇ ਹਨ’ ?

ਕਿਸਾਨ ਜਥੇਬੰਦੀਆਂ ਵੀ ਕਰ ਚੁੱਕੀਆਂ ਹਨ ਐਲਾਨ

ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਦੇ ਖਿਲਾਫ ਅੰਦੋਲਨ ਕਰ ਰਹੀਆਂ ਮੁਲਾਜ਼ਮ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੀ ਡਿਬੇਟ ਦੌਰਾਨ ਵਿਰੋਧ ਦਾ ਐਲਾਨ ਕਰ ਚੁੱਕਿਆ ਹਨ । ਅਜਿਹੇ ਵਿੱਚ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਚਾਹੁੰਦੇ ਹਨ ਕਿ ਡਿਬੇਟ ਦੇ ਦੌਰਾਨ ਕਿਸੇ ਤਰ੍ਹਾਂ ਕੋਈ ਪ੍ਰਦਰਸ਼ਨ ਹੋਵੇ ਇਸੇ ਲਈ ਕੀਰਤੀ ਕਿਸਾਨ ਯੂਨੀਅਨ,ਆਸ਼ਾ ਵਰਕਰ ਯੂਨੀਅਨ,ਆਂਗਨਵਾੜੀ ਮੁਲਾਜ਼ਮ ਯੂਨੀਅਨ,ਜਲ ਸਪਲਾਈ ਅਤੇ ਸੈਨਿਟੇਸ਼ਨ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੂੰ ਨਜ਼ਰਬੰਦ ਕਰਨ ਦੀਆਂ ਖਬਰਾਂ ਆ ਰਹੀਆਂ ਹਨ ।

ਲੱਖਾ ਸਿਧਾਣਾ ਨਜ਼ਰਬੰਦ ! ਜਾਖੜ ਨੇ ਕੀਤਾ ਸਵਾਲ

‘ਆਗੂਆਂ ਨੂੰ ਬਹਿਸ ਦਾ, ਤੇ ਪੰਜਾਬੀਆਂ ਨੂੰ ਭਾਗ ਲੈਣ ਦਾ ਸੱਦਾ ਦੇ ਕੇ ਹੁਣ ਪੰਜਾਬ ਸਰਕਾਰ ਪੁਲਿਸ ਦੇ ਸਹਾਰੇ ਲੋਕਾਂ ਨੂੰ ਪਹੁੰਚਣ ਤੋਂ ਰੋਕਣ ‘ਤੇ ਲੱਗੀ ਹੈ,ਤਾਂ ਜੋ ਕੋਈ ਲੁਧਿਆਣੇ ਆ ਕੇ ਝੂਠ ਦੀ ਬੁਨਿਆਦ ‘ਤੇ ਟਿਕੀ ਅਤੇ ਇਸ਼ਤਿਹਾਰਬਾਜੀ ਦੇ ਪਰਦੇ ਪਿੱਛੇ ਲੁਕੀ ਸਰਕਾਰ ਦੀਆਂ ਨਾਕਾਮੀਆਂ ਉਜਾਗਰ ਨਾ ਕਰ ਦੇਵੇ। ਇਸ ਲਈ ਲੋਕਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕੀਤਾ ਜਾ ਰਿਹਾ ਹੈ। ਕੀ ਭਗਵੰਤ ਮਾਨ ਜੀ ਸੱਚ ਦਾ ਸਾਹਮਣਾ ਕਰਨ ਤੋਂ ਘਬਰਾ ਰਹੇ ਹਨ’ ?

 

 

Exit mobile version