The Khalas Tv Blog Punjab ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕੱਲ੍ਹ ਤੋਂ ਹੋਵੇਗਾ ਫਰੀ!
Punjab

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕੱਲ੍ਹ ਤੋਂ ਹੋਵੇਗਾ ਫਰੀ!

ਬਿਉਰੋ ਰਿਪੋਰਟ – ਲਾਡੋਵਾਲ ਟੋਲ ਪਲਾਜ਼ਾ (Ladowal Toll Plaza) ਇਕ ਵਾਰ ਫਿਰ ਤੋਂ ਫਰੀ ਹੋਣ ਜਾ ਰਿਹਾ ਹੈ। ਕੱਲ੍ਹ ਤੋਂ ਇਹ ਟੋਲ ਪਲਾਜ਼ਾ ਫਰੀ ਹੋਵੇਗਾ। ਇਸ ਵਾਰੀ ਕਿਸਾਨਾਂ ਦੀ ਜਗ੍ਹਾ ਟੋਲ ‘ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਟੋਲ ਪਲਾਜ਼ੇ ਨੂੰ ਫਰੀ ਕੀਤਾ ਜਾਵੇਗਾ। ਲਾਡੋਵਾਲ ਟੋਲ ਪਲਾਜ਼ਾ ‘ਤੇ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਹੋਈ ਸੀ, ਜਿਸ ਵਿਚ ਟੋਲ ਪਲਾਜ਼ਾ ‘ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਮੈਂਨਜਮੈਂਟ ਖਿਲਾਫ ਰੋਸ ਜਾਹਿਰ ਕਰਦਿਆਂ ਕਿਹਾ ਕਿ ਪਿਛਲੇ ਕਈ ਮਹਿਨਿਆਂ ਤੋਂ  ਮੈਂਨਜਮੈਂਟ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਹਾਲਾਂਕਿ ਮੁਲਜ਼ਾਮ ਕਈ ਮਹੀਨਿਆਂ ਤੋਂ ਮੈਂਨਜਮੈਂਟ ਨਾਲ ਮੀਟਿੰਗਾਂ ਕਰ ਰਹੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਇਸੇ ਕਾਰਨ ਹੀ ਮੁਲਾਜ਼ਮਾਂ ਵੱਲੋਂ 27 ਸਤੰਬਰ ਤੋਂ ਟੋਲ ਨੂੰ ਫਰੀ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਕਿਸੇ ਵੀ ਵਾਹਨ ਕੋਲੋ ਕੋਈ ਟੋਲ ਨਹੀਂ ਵਸੂਲਿਆ ਜਾਵੇਗਾ।

ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਟੋਲ ਪਾਲਜ਼ੇ ‘ਤੇ ਕੰਮ ਕਰਨ ਵਾਲਿਆਂ ਨੂੰ ਕੋਈ ਵੀ ਸਰਕਾਰੀ ਛੁੱਟੀ ਨਹੀਂ ਦਿੱਤੀ ਜਾਂਦੀ ਅਤੇ ਨਾਂ ਹੀ ਉਨ੍ਹਾਂ ਦਾ ਪ੍ਰਾਈਵੇਟ ਫੰਡ ਕੱਟਿਆ ਜਾ ਰਿਹਾ ਹੈ। ਮੈਂਨਜਮੈਂਟ ਕੋਈ ਵੀ ਸਹੂਲਤ ਮੁਲਾਜ਼ਮਾਂ ਨੂੰ ਨਹੀਂ ਦੇ ਰਹੀ।

ਦੱਸ ਦੇਈਏ ਕਿ ਲਾਡੋਵਾਲ ਟੋਲ ਪਲਾਜ਼ਾ ਲੁਧਿਆਣਾ ਵਿਚ ਪੈਂਦਾ ਹੈ ਅਤੇ ਇਹ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਮੁਲਾਜ਼ਮਾਂ ਤੋਂ ਪਹਿਲਾਂ ਕਿਸਾਨ ਵੀ ਇਸ ਟੋਲ ਪਲਾਜ਼ੇ ਨੂੰ ਵਧ ਰੇਟਾਂ ਕਰਕੇ ਬੰਦ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ –  ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦਾ ਮੁੱਦਾ ਪੰਜਵੇਂ ਦਿਨ ‘ਚ ਦਾਖਲ! ਤਿੰਨ ਨੇ ਦਿੱਤੇ ਅਸਤੀਫੇ

 

Exit mobile version