The Khalas Tv Blog India LAC ‘ਤੇ ਚੱਲ ਰਹੇ ਤਣਾਅ ਦਰਮਿਆਨ ਭਾਰਤ-ਜਪਾਨ ਨੇ ਇੱਕ-ਦੂਜੇ ਨੂੰ ਨਵੀਆਂ ਸੇਵਾਵਾਂ ਦੇਣ ਦਾ ਕੀਤਾ ਸਮਝੌਤਾ
India

LAC ‘ਤੇ ਚੱਲ ਰਹੇ ਤਣਾਅ ਦਰਮਿਆਨ ਭਾਰਤ-ਜਪਾਨ ਨੇ ਇੱਕ-ਦੂਜੇ ਨੂੰ ਨਵੀਆਂ ਸੇਵਾਵਾਂ ਦੇਣ ਦਾ ਕੀਤਾ ਸਮਝੌਤਾ

‘ਦ ਖ਼ਾਲਸ ਬਿਊਰੋ :- ਲੱਦਾਖ ‘ਚ ਚੱਲ ਰਹੇ ਭਾਰਤ-ਚੀਨ ਦੇ ਚਲਦੇ ਰੌਲੇ ਦੇ ਬਾਵਜੂਦ ਵੀ ਕੱਲ੍ਹ 10 ਸਤੰਬਰ ਨੂੰ ਭਾਰਤ ਤੇ ਜਪਾਨ ਨੇ ਇੱਕ-ਦੂਜੇ ਦੇ ਫ਼ੌਜੀ ਟਿਕਾਣਿਆਂ ਤੱਕ ਸਪਲਾਈ ਤੇ ਹੋਰ ਸੇਵਾਵਾਂ ਮੁਹੱਈਆ ਕਰਾਉਣ ਸਬੰਧੀ ਸਹਿਯੋਗ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਲੱਦਾਖ ’ਚ LAC ’ਤੇ ਚੱਲ ਰਹੇ ਤਣਾਅ ਦਰਮਿਆਨ ਇਹ ਅਹਿਮ ਸਮਝੌਤਾ ਹੋਇਆ ਹੈ।

ਭਾਰਤੀ ਰੱਖਿਆ ਮੰਤਰਾਲੇ ਦੇ ਤਰਜਮਾਨ ਨੇ ਦੱਸਿਆ ਕਿ ਇਸ ਸਮਝੌਤੇ ’ਤੇ ਰੱਖਿਆ ਸਕੱਤਰ ਅਜੈ ਕੁਮਾਰ ਤੇ ਜਪਾਨੀ ਸਫ਼ੀਰ ਸੁਜ਼ੂਕੀ ਸਾਤੋਸ਼ੀ ਨੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਮੁਤਾਬਿਕ ਭਾਰਤ ਤੇ ਜਪਾਨ ਦੇ ਹਥਿਆਰਬੰਦ ਬਲਾਂ ਵਿਚਾਲੇ ਆਦਾਨ-ਪ੍ਰਦਾਨ ਵੀ ਵਧੇਗਾ, ਅਤੇ ਇਸ ਦੇ ਨਾਲ ਦੋਵੇਂ ਮੁਲਕ ਇੱਕ ਦੂਜੇ ਦੇ ਅੱਡਿਆਂ ਤੇ ਸਹੂਲਤਾਂ ਦੀ ਵਰਤੋਂ, ਮੁਰੰਮਤ ਤੇ ਸਪਲਾਈ ਦੀ ਪੂਰਤੀ ਲਈ ਕਰ ਸਕਣਗੇ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਸ਼ਿੰਜ਼ੋ ਐਬੇ ਨੇ ਪਹਿਲੇ ਦਿਨ ਵੇਲੇ ਫੋਨ ’ਤੇ ਗੱਲਬਾਤ ਕੀਤੀ ਅਤੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ। ਜਪਾਨੀ ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਸਮਝੌਤੇ ਮਗਰੋਂ ਦੋਵੇਂ ਮੁਲਕ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ’ਚ ਵੀ ਸਰਗਰਮੀ ਨਾਲ ਯੋਗਦਾਨ ਪਾ ਸਕਣਗੇ। ਜੂਨ ’ਚ ਭਾਰਤ ਤੇ ਆਸਟਰੇਲੀਆ ਵਿਚਕਾਰ ਅਜਿਹਾ ਹੀ ਸਮਝੌਤਾ ਹੋਇਆ ਸੀ। ਇਸ ਤੋਂ ਪਹਿਲਾਂ ਅਮਰੀਕਾ, ਫਰਾਂਸ ਤੇ ਸਿੰਗਾਪੁਰ ਨਾਲ ਇਹ ਸਮਝੌਤੇ ਕੀਤੇ ਜਾ ਚੁੱਕੇ ਹਨ।

Exit mobile version