The Khalas Tv Blog India ਢਾਬੇ ‘ਤੇ ਇੱਕ ਸ਼ਖਸ ਦੇ ਦੋਵੇ ਹੱਥ ਲਿਜਾਉਣ ਵਾਲੇ ਖਿਲਾਫ ਵੱਡਾ ਐਕਸ਼ਨ ! ਹੁਣ ਹੋਵੇਗਾ ਪੂਰਾ ਹਿਸਾਬ
India

ਢਾਬੇ ‘ਤੇ ਇੱਕ ਸ਼ਖਸ ਦੇ ਦੋਵੇ ਹੱਥ ਲਿਜਾਉਣ ਵਾਲੇ ਖਿਲਾਫ ਵੱਡਾ ਐਕਸ਼ਨ ! ਹੁਣ ਹੋਵੇਗਾ ਪੂਰਾ ਹਿਸਾਬ

kurushetra dhaba fight hand cutt case

ਪੀੜਤ ਮਹਿਲਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਚਿੱਠੀ ਲਿੱਖ ਕੇ ਸ਼ਿਕਾਇਤ ਕੀਤੀ ਸੀ

ਬਿਊਰੋ ਰਿਪੋਰਟ : ਕੁਰੂਸ਼ੇਤਰ ਵਿੱਚ ਢਾਬੇ ‘ਤੇ ਬੈਠੇ ਇੱਕ ਸ਼ਖ਼ਸ ਦੇ ਦੋਵੇ ਹੱਥ ਕੱਟ ‘ਤੇ ਲਿਜਾਉਣ ਵਾਲਿਆਂ ਖਿਲਾਫ਼ ਹੁਣ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ । ਪੁਲਿਸ ਨੇ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਵਾਲੇ ਵਾਲੇ ਨੂੰ 1 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ । 9 ਜਨਵਰੀ ਨੂੰ ਜਦੋਂ ਜੁਗਨੂੰ ਨਾਂ ਦਾ ਸ਼ਖਸ ਢਾਬੇ ‘ਤੇ ਰੋਟੀ ਖਾ ਰਿਹਾ ਸੀ ਤਾਂ 2 ਗੱਡੀਆਂ ਵਿੱਚ 10 ਬਦਮਾਸ਼ ਢਾਂਬੇ ‘ਤੇ ਆਏ ਅਤੇ ਉਸ ਦੇ ਦੋਵੇ ਹੱਥ ਵੱਢ ਕੇ ਲੈ ਗਏ ਸਨ । ਇਸ ਮਾਮਲੇ ਵਿੱਚ ਅੰਕੁਸ਼ ਕਮਾਲਪੁਰੀਆ ਦਾ ਨਾਂ ਸਾਹਮਣੇ ਆਇਆ ਸੀ ਜੋ ਜੇਲ੍ਹ ਵਿੱਚ ਬੰਦ ਹੈ । ਦੱਸਿਆ ਜਾ ਰਿਹਾ ਹੈ ਕਿ ਅੰਕੁਸ਼ ਹਰਿਆਣਾ ਦਾ ਗੈਂਗਸਟਰ ਹੈ ਅਤੇ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਲਈ ਕੰਮ ਕਰਦਾ ਸੀ । ਪੁਲਿਸ ਨੇ ਇਸ ਨੂੰ ਗੈਂਗਵਾਰ ਦੱਸਿਆ ਸੀ । ਪੁਲਿਸ ਹੁਣ ਅੰਕੁਸ਼ ਦੇ ਇਸ਼ਾਰੇ ‘ਤੇ ਜੁਗਨੂੰ ਦੀ ਬਾਹ ਵੱਢਣ ਵਾਲੇ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ। ਉਨ੍ਹਾਂ ਦੀ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਦਾ ਇਨਾਮ ਦੇਣ ਦਾ ਫੈਸਲਾ ਲਿਆ ਗਿਆ ਹੈ।

ਜੁਗਨੂੰ ਦਾ ਕੁਰੂਸ਼ੇਤਰ ਦੇ ਸਿਵਲ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਗੈਂਗਸਟਰ ਅੰਕੁਸ਼ ਨਾਲ ਪੁਰਾਣੀ ਦੁਸ਼ਮਣੀ ਸੀ ਇਸੇ ਦਾ ਬਦਲਾ ਲੈਣ ਦੇ ਲਈ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੰਜਾਬ ਵਾਂਗ ਹਰਿਆਣਾ ਵਿੱਚ ਗੈਂਗਵਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ । ਪਰ ਜਿਸ ਤਰ੍ਹਾਂ ਨਾਲ 9 ਜਨਵਰੀ ਨੂੰ ਬਦਲਾ ਲੈਣ ਦੇ ਲਈ ਜੁਗਨੂੰ ਨਾਂ ਦੇ ਸ਼ਖਸ ਦੇ ਦੋਵੇ ਹੱਥ ਕੱਟ ਦਿੱਤੇ ਗਏ ਉਹ ਬਹੁਤ ਹੀ ਭਿਆਨਕ ਮੰਜ਼ਰ ਸੀ । ਢਾਬੇ ਦੇ ਮੌਜੂਦ ਜਿਸ ਵੀ ਸ਼ਖਸ ਨੇ ਇਹ ਵਾਰਦਾਤ ਵੇਖੀ ਉਸ ਦਾ ਦਿਲ ਕੰਬ ਗਿਆ ।

ਪੰਜਾਬ ਤੋਂ ਵੱਧ ਹਰਿਆਣਾ ਵਿੱਚ ਗੈਂਗਸਟਰ ਸਰਗਰਮ

2022 ਵਿੱਚ ਪੰਜਾਬ ਵਿੱਚ ਜਿੰਨੀ ਵਾਰਦਾਤ ਹੋਇਆ ਹਨ ਉਸ ਵਿੱਚ ਹਰਿਆਣਾ ਦੇ ਗੈਂਗਸਟਰਾਂ ਦਾ ਵੱਡਾ ਹੱਥ ਰਿਹਾ ਹੈ । ਉਹ ਭਾਵੇਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਮਲਾ ਹੋਵੇ। ਜਿੰਨਾਂ ਸ਼ੂਟਰਾਂ ਨੇ ਮੂਸੇਵਾਲਾ ‘ਤੇ ਗੋਲੀਆਂ ਚਲਾਈਆਂ ਸਨ ਉਸ ਵਿੱਚੋਂ 4 ਸ਼ੂਟਰ ਹਰਿਆਣਾ ਦੇ ਸਨ। ਇਸ ਤੋਂ ਇਲਾਵਾ ਫਰੀਦਕੋਟ ਵਿੱਚ ਜਿਹੜੇ ਡੇਰਾ ਪ੍ਰੇਮੀ ਦਾ ਕਤਲ ਹੋਇਆ ਸੀ ਉਸ ਵਿੱਚ ਵੀ ਫੜੇ ਗਏ ਸ਼ੂਟਰ ਹਰਿਆਣਾ ਤੋਂ ਹੀ ਸਨ । ਦਰਅਸਲ ਇੰਨਾਂ ਸਾਰੀਆਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਕੰਟਰੋਲ ਕਰਦਾ ਹੈ । ਜਿਸ ਦਾ ਨੈੱਟਵਰਕ ਰਾਜਸਥਾਨ,ਹਰਿਆਣਾ ਅਤੇ ਪੰਜਾਬ ਵਿੱਚ ਹੈ। iਗੈਂਗਸਟਰਾਂ ਦੇ ਲਗਾਮ ਲਗਾਉਣ ਦੇ ਲਈ ਸਿਰਫ਼ ਇੱਕ ਸੂਬੇ ਦੀ ਪੁਲਿਸ ਨਹੀਂ ਬਲਕਿ ਹਰਿਆਣਾ,ਪੰਜਾਬ,ਦਿੱਲੀ,ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ । ਕਿਉਂਕਿ ਉੱਤਰ ਭਾਰਤ ਦੇ ਇੰਨਾਂ ਸੂਬਿਆਂ ਦੇ ਗੈਂਗਸਟਰਾਂ ਦਾ ਨੈੱਕਸਸ ਸਿਰਫ਼ ਇੱਕ ਸੂਬੇ ਨੂੰ ਨਹੀਂ ਬਲਕਿ ਸਾਰਿਆਂ ਸੂਬਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ । ਕੇਂਦਰ ਸਰਕਾਰ ਦਾ ਇਨਪੁਟ ਇਸ ਵਿੱਚ ਵੱਡੀ ਮਦਦ ਕਰ ਸਕਦਾ ਹੈ ।

2 ਮਹੀਨੇ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਸੁਰੱਖਿਆ ਏਜੰਸੀ NIA ਵੀ ਗੈਂਗਸਟਰਾਂ ਨੂੰ ਲੈ ਕੇ ਸਰਗਰਮ ਹੋ ਗਈ ਹੈ । ਕਿਉਂਕਿ ਗੈਂਗਸਟਰਾਂ ਅਤੇ ਪਾਕਿਸਤਾਨ ਵਿੱਚ ਬੈਠੀ ਦੇਸ਼ ਵਿਰੋਧੀ ਤਾਕਤਾਂ ਦੇ ਗਠਜੋੜ ਦੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜੋ ਨਾ ਸਿਰਫ ਸੂਬੇ ਲਈ ਬਲਕਿ ਦੇਸ਼ ਲਈ ਵੀ ਖਤਰ ਨਾਕ ਸਾਬਿਤ ਹੋ ਸਕਦਾ ਹੈ ।

Exit mobile version