The Khalas Tv Blog Punjab ਪਿੰਡ ਦਾ ਵਿਵਾਦਿਤ ਮਤਾ ! ‘ਪ੍ਰਵਾਸੀ ਨੂੰ ਪੱਕੇ ਤੌਰ ‘ਤੇ ਨਹੀਂ ਰਹਿਣ ਦਿੱਤਾ ਜਾਵੇਗਾ,’ਅਧਾਰ ਤੇ ਵੋਟਰ ਕਾਰਡ ਨਹੀਂ ਬਣੇਗਾ’!
Punjab

ਪਿੰਡ ਦਾ ਵਿਵਾਦਿਤ ਮਤਾ ! ‘ਪ੍ਰਵਾਸੀ ਨੂੰ ਪੱਕੇ ਤੌਰ ‘ਤੇ ਨਹੀਂ ਰਹਿਣ ਦਿੱਤਾ ਜਾਵੇਗਾ,’ਅਧਾਰ ਤੇ ਵੋਟਰ ਕਾਰਡ ਨਹੀਂ ਬਣੇਗਾ’!

ਬਿਉਰੋ ਰਿਪੋਰਟ – ਮੁਹਾਲੀ ਦੇ ਨਾਲ ਕੁਰਾਲੀ ਦੇ ਪਿੰਡ ਮੁੰਧੋਂ ਸੰਗਤੀਆਂ ਦੇ ਇਕ ਕਲੱਬ ਵੱਲੋਂ ਪ੍ਰਵਾਸੀਆਂ ਨੂੰ ਲੈਕੇ ਵਿਵਾਦਿਤ ਮਤਾ ਪਾਇਆ ਹੈ । ਜਿਸ ਵਿੱਚ ਕਿਹਾ ਗਿਆ ਹੈ ਕਿ ਪ੍ਰਵਾਸੀਆਂ ਨੂੰ ਪੱਕੇ ਤੌਰ ‘ਤੇ ਨਾ ਰਹਿਣ ਦਿੱਤਾ ਜਾਵੇ । ਕਿਸੇ ਵੀ ਬਾਹਰੀ ਸੂਬੇ ਦੇ ਲੋਕਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ । ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਦਾ ਅਧਾਰ ਕਾਰਡ ਅਤੇ ਵੋਟਰ ਕਾਰਡ ਨਹੀਂ ਬਣੇਗਾ । ਪੁਰਾਣੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਲਈ ਸਮਾਂ ਦਿੱਤਾ ਜਾਵੇ । ਲੱਖਾ ਸਿਧਾਣਾ ਨੇ ਪਿੰਡ ਵਾਲਿਆਂ ਨਾਲ ਮਿਲ ਕੇ ਮਤਾ ਪਾਇਆ ਹੈ ।

ਲੱਖਾ ਸਿਧਾਣਾ ਨੇ ਮੁਕਤਸਰ ਦੀ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਪਿੰਡ ਦੀ ਇਕ ਕੁੜੀ ਨੂੰ ਪ੍ਰਵਾਸੀ ਨਾਲ ਲੈ ਗਏ ਜਦੋਂ ਪੁਲਿਸ ਨੂੰ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ SHO ਨੇ ਕਿਹਾ ਮੁਲਜ਼ਮਾਂ ਦਾ ਕੋਈ ਟਿਕਾਣਾ ਨਹੀਂ ਹੈ ਕਿਸ ਨੂੰ ਫੜਿਆ ਜਾਵੇ । ਇਸ ਤੋਂ ਇਲਾਵਾ ਹਾਏਕੋਟ ਵਿੱਚ ਕਤਲ ਹੋਇਆ ਉੱਥੇ ਵੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਬਾਹਰ ਦਾ ਵਿਅਕਤੀ ਸੀ । ਇਸੇ ਲਈ ਮੰਧੋਂ ਸੰਗਤੀਆਂ ਪਿੰਡ ਨੇ ਮਿਲ ਕੇ ਫੈਸਲਾ ਲਿਆ ਹੈ ਕਿ ਅਸੀਂ ਬਾਹਰ ਦੇ ਕਿਸੇ ਨੂੰ ਰਹਿਣ ਨਹੀਂ ਦੇਣਾ ਹੈ । ਲੱਖਾ ਸਿਧਾਣਾ ਨੇ ਕਿਹਾ ਪਿੰਡ ਵਾਲਿਆਂ ਨੂੰ SHO ਨੇ ਫੋਨ ਕਰਕੇ ਪੁੱਛਿਆ ਹੈ ਕਿ ਤੁਸੀਂ ਕਿਵੇਂ ਇਹ ਮਤਾ ਪਾ ਸਕਦੇ ਹੋ । ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ SHO ਕਿਵੇਂ ਪਿੰਡ ਦੇ ਫੈਸਲੇ ਨੂੰ ਕਿਵੇਂ ਚੁਣੌਤੀ ਦੇ ਸਕਦਾ ਹੈ, ਉਨ੍ਹਾਂ ਦਾ ਕੀ ਅਧਿਕਾਰੀ ਹੈ ? ਲੱਖਾ ਸਿਧਾਣਾ ਨੇ ਕਿਹਾ ਮੈਂ ਪਿੰਡ ਵਾਲਿਆਂ ਨੂੰ ਭਰੋਸਾ ਦੇਣ ਆਇਆ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਉਧਰ ਪਿੰਡ ਦੇ ਸਰਪੰਚ ਦਾ ਵੀ ਬਿਆਨ ਸਾਹਮਣੇ ਆਇਆ ਹੈ ।

ਪਿੰਡ ਦੇ ਸਰਪੰਚ ਸਤਪਾਲ ਸਿੰਘ ਨੇ ਕਿਹਾ ਇਹ ਮਤਾ ਪੰਚਾਇਤ ਵੱਲੋਂ ਨਹੀਂ ਪਾਇਆ ਗਿਆ ਹੈ । ਪੰਚਾਇਤਾਂ ਪਹਿਲਾਂ ਹੀ ਭੰਗ ਹੋ ਚੁੱਕਿਆਂ ਹਨ, ਇਸ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ,ਪਿੰਡ ਵਿੱਚ ਕੋਈ ਕਲੱਬ ਬਣਿਆ ਹੈ ਉਸ ਨੇ ਪਾਇਆ ਹੈ । ਸਤਪਾਲ ਸਿੰਘ ਨੇ ਕਿਹਾ ਜਿਹੜੇ ਲੋਕ ਮਾੜਾ ਕੰਮ ਕਰਦੇ ਹਨ ਉਨ੍ਹਾਂ ਨੂੰ ਕੱਢਣਾ ਚਾਹੀਦਾ ਹੈ,ਸਾਨੂੰ ਇਸ ਬਾਰੇ ਤਾਂ ਪਤਾ ਹੀ ਨਹੀਂ ਹੈ,ਪ੍ਰਸ਼ਾਸਨ ਆਪਣੇ ਵੱਲੋਂ ਜਿਹੜੀ ਕਾਰਵਾਈ ਕਰਨਾ ਚਾਹੁੰਦਾ ਹੈ ਉਹ ਕਰੇ ।

Exit mobile version