The Khalas Tv Blog Punjab ਡੀਜੀਪੀ ਇੰਟੈਲੀਜੈਂਸ ਅਤੇ ਪੁਲਿਸ ਕਮਿਸ਼ਨਰ  ਦੀ ਨਿਯੁਕਤੀ ‘ਤੇ ਕੁੰਵਰ ਵਿਜੇ ਪ੍ਰਤਾਪ ਨੇ ਜਤਾਇਆ ਇਤਰਾਜ਼
Punjab

ਡੀਜੀਪੀ ਇੰਟੈਲੀਜੈਂਸ ਅਤੇ ਪੁਲਿਸ ਕਮਿਸ਼ਨਰ  ਦੀ ਨਿਯੁਕਤੀ ‘ਤੇ ਕੁੰਵਰ ਵਿਜੇ ਪ੍ਰਤਾਪ ਨੇ ਜਤਾਇਆ ਇਤਰਾਜ਼

ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉੱਤਰੀ ਤੋਂ ਐਮ ਐਲ਼ ਏ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋ ਲੀ ਕਾਂ ਡ ਵਿੱਚ ਪੜਤਾਲੀਆ ਅਫਸਰ ਰਹੇ ਕੁੰਵਰ ਵਿਜੇ ਪ੍ਰਤਾਪ ਨੇ ਪੁਲਿਸ ਅਫਸਰ ਪ੍ਰਬੋਧ ਕੁਮਾਰ ਦੀ ਡੀਜੀਪੀ ਇੰਟੈਲੀਜੈਂਸ ਅਤੇ ਅਰੁਣਪਾਲ ਸਿੰਘ ਦੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਜੋ ਨਿਯੁਕਤੀ ਉਤੇ ਇਤਰਾਜ਼ ਜਤਾਇਆ ਹੈ।

ਕੁੰਵਰ ਵਿਜੇ ਪ੍ਰਤਾਪ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਦੋ ਪੁਲਿਸ ਅਫਸਰਾਂ, ਪ੍ਰਬੋਧ ਕੁਮਾਰ ਦੀ ਇੰਟੈਲੀਜੈਂਸ ਡੀਜੀਪੀ ਅਤੇ ਅਰੁਣਪਾਲ ਸਿੰਘ ਦੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵਜੋਂ ਨਿਯੁਕਤੀਆਂ ਉਤੇ ਇਤਰਾਜ ਹੈ। ਕੁੰਵਰ ਵਿਜੈ ਪ੍ਰਤਾਪ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਅਫਸਰਾਂ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਕਾਂ ਡ ਵਿੱਚ ਦੋ ਵੱਡੇ ਸਿਆਸੀ ਪਰਿਵਾਰਾਂ ਨੂੰ ਬਚਾਉਣ ਵਾਸਤੇ ਪੂਰਾ ਜੋਰ ਲਗਾਇਆ ਸੀ।

ਕੁੰਵਰ ਵਿਜੇ ਪ੍ਰਤਾਪ ਨੇ ਮੰਗ ਕੀਤੀ ਹੈ ਕਿ ਇਹਨਾਂ ਨਿਯੁਕਤੀਆਂ ’ਤੇ  ਪੁਨਰ-ਵਿਚਾਰ ਕਰਨ ਦੀ ਲੋੜ ਹੈ ਤਾਂਕਿ ਸਰਕਾਰ ਦੀ ਮੰਸ਼ਾ ’ਤੇ ਸਵਾਲ ਨਾ ਚੁੱਕੇ ਜਾਣ। ਉਨਾ ਕਿਹਾ ਹੈ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਗੋ ਲੀ ਕਾਂ ਡ ਦੀ ਸਹੀ ਜਾਂਚ ਨਾ ਹੋਣ ਦੇ ਰੋਸ ਵਜੋ ਹੀ ਉਨਾ ਨੇ ਆਪਣਾ ਅਸਤੀਫਾ ਦਿੱਤਾ ਸੀ ਤੇ ਜਿਹੜੇ ਅਫਸਰਾ ਨੇ ਸਿਆਸੀ ਪਰਿਵਾਰਾ ਨੂੰ ਬਚਾਇਆ ਸੀ ਅੱਜ ਉਹਨਾਂ ਨੂੰ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ।

Exit mobile version