ਬਿਉਰੋ ਰਿਪੋਰਟ: ਮੁਹਾਲੀ ਦੇ ਪਿੰਡ ਕੁੰਭੜਾ ਵਿਖੇ ਹੋਏ ਕਤਲ ਕਾਂਡ ਮਾਮਲੇ ’ਚ ਪਰਿਵਾਰ ਤੇ ਪ੍ਰਸ਼ਾਸਨ ਵਿੱਚ ਸਹਿਮਤੀ ਹੋਣ ਤੋਂ ਬਾਅਦ ਮ੍ਰਿਤਕ ਦਮਨਪ੍ਰੀਤ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਸਾਰੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤੇ ਜਾਣ ਬਾਅਜ ਹੀ ਮ੍ਰਿਤਕ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਹੈ।
ਮੁਹਾਲੀ ਦੇ ਡੀਸੀ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਮੁਹਾਲੀ ਏਅਰਪੋਰਟ ਰੋਡ ਤੋਂ ਧਰਨਾ ਚੁੱਕ ਲਿਆ ਗਿਆ ਅਤੇ ਪਰਿਵਾਰਕ ਮੈਂਬਰ ਮ੍ਰਿਤਕ ਦਾ ਸੰਸਕਾਰ ਕਰਨ ਨੂੰ ਲੈ ਕੇ ਰਾਜ਼ੀ ਹੋ ਗਏ। ਜਾਣਕਾਰੀ ਮੁਤਾਬਕ ਜ਼ਖ਼ਮੀ ਹੋਏ ਨਾਬਾਲਗ ਲੜਕੇ ਦੀ ਮਾਂ ਹੁਣ ਵੀ ਧਰਨੇ ਉੱਤੇ ਬੈਠੀ ਹੋਈ ਹੈ।