The Khalas Tv Blog India ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਸਸਪੈਂਡ, ਕਿਸਾਨ ਆਗੂ ਨੇ ਦਿੱਤਾ ਅਹਿਮ ਬਿਆਨ
India Punjab

ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਸਸਪੈਂਡ, ਕਿਸਾਨ ਆਗੂ ਨੇ ਦਿੱਤਾ ਅਹਿਮ ਬਿਆਨ

ਚੰਡੀਗੜ੍ਹ ਹਵਾਈ ਅੱਡੇ (Chandigarh Airport) ‘ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਕੁਲਵਿੰਦਰ ਕੌਰ (Kulwinder kaur) ਚੰਡੀਗੜ੍ਹ ਏਅਰਪੋਰਟ ‘ਤੇ ਤਾਇਨਾਤ ਸੀ। ਉਸ ਨੂੰ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਕੁਝ ਘੰਟੇ ਪਹਿਲਾਂ ਹੀ ਚੰਡੀਗੜ੍ਹ ਹਵਾਈ ਅੱਡੇ ‘ਤੇ ਕੰਗਨਾ ਨੂੰ ਥੱਪੜ ਮਾਰਿਆ ਗਿਆ ਸੀ। ਕੰਗਨਾ ਰਣੌਤ ਹਿਮਾਚਲ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਹੈ।

ਕੰਗਨਾ ਨੂੰ ਥੱਪੜ ਮਾਰਨ ਦੇ ਮਾਮਲੇ ‘ਚ ਕਿਸਾਨ ਆਗੂ ਦਾ ਬਿਆਨ

ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਟਵੀਟ ਕਰਦਿਆਂ ਲਿਖਿਆ ਕਿ  ‘ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ,ਸਾਡੀਆਂ ਮਾਂਵਾਂ 100 -100 ਲਈ ਧਰਨੇ ਤੇ ਨਹੀਂ ਜਾਂਦੀਆਂ , ਸਗੋਂ ਆਪਣੇ ਹੱਕਾਂ ਲਈ ਲੱੜ ਰਹੇ ਆਪਣੇ ਪੁੱਤਰਾਂ ਦਾ ਸਾਥ ਦੇਣ ਜਾਂਦੀਆਂ। ਸਲਾਮ ਸਾਰੀਆਂ ਮਾਂਵਾਂ ਨੂੰ

ਇਹ ਵੀ ਪੜ੍ਹੋ –  ਕੰਗਨਾ ਦੇ ਚਪੇੜ ਮਾਮਲੇ ‘ਚ ਕੁਲਵਿੰਦਰ ਕੌਰ ਦੇ ਨਵੇਂ ਵੀਡੀਓ ‘ਚ ਵੱਡਾ ਖ਼ੁਲਾਸਾ! ਕੰਗਨਾ ਦਾ ਮੁੜ ਵਿਵਾਦਿਤ ਬਿਆਨ “ਪੰਜਾਬ ’ਚ ਅੱਤਵਾਦ ਵਧ ਰਿਹਾ!”

 

Exit mobile version