The Khalas Tv Blog India ਕੁਲਵਿੰਦਰ ਦੇ ਹੱਕ ‘ਚ ਆਇਆ ਉਸ ਦਾ ਨਗਰ, ਸਰਪੰਚ ਨੇ ਕਿਹਾ ਹੋਈ ਬੇਇਨਸਾਫੀ ਤਾਂ ਕਰਾਂਗੇ ਸੰਘਰਸ਼
India Punjab

ਕੁਲਵਿੰਦਰ ਦੇ ਹੱਕ ‘ਚ ਆਇਆ ਉਸ ਦਾ ਨਗਰ, ਸਰਪੰਚ ਨੇ ਕਿਹਾ ਹੋਈ ਬੇਇਨਸਾਫੀ ਤਾਂ ਕਰਾਂਗੇ ਸੰਘਰਸ਼

ਕੁਲਵਿੰਦਰ ਕੌਰ (Kulwinder Kaur) ਤੇ ਕੰਗਣਾ ਰਣੌਤ (Kangna Ranout) ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਜਿਸ ਤੋਂ  ਬਾਅਦ ਵੱਖ-ਵੱਖ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਕੁਲਵਿੰਦਰ ਕੌਰ ਦੇ ਵੱਡੇ ਭਰਾ ਜਸਪਾਲ ਸਿੰਘ ਪਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਲਵਿੰਦਰ ਵੱਲੋਂ ਕੰਗਣਾ ਨੂੰ ਕਿਹਾ ਸੀ ਕਿ ਉਹ ਆਪਣਾ ਪਰਸ ਅਤੇ ਮੋਬਾਇਲ ਇਕ ਪਾਸੇ ਰੱਖ ਦੇਣ, ਜਿਸ ਨੂੰ ਸਕੈਨ ਕੀਤਾ ਜਾ ਸਕੇ। ਇਹ ਸ਼ਬਦ ਸੁਣਨ ਤੋਂ ਬਾਅਦ ਕੰਗਣਾ ਗੁੱਸੇ ਵਿੱਚ ਆ ਗਈ, ਜਿਸ ਕਾਰਨ ਉਸ ਨੇ ਕੁਲਵਿੰਦਰ ਕੌਰ ‘ਤੇ ਖ਼ਾਲਿਸਤਾਨ ਦਾ ਧੱਬਾ ਲਗਾ ਦਿੱਤਾ ਗਿਆ। ਪਵਾਰ ਨੇ ਕਿਹਾ ਕਿ ਕੰਗਣਾ ਵੱਲੋਂ ਕੁਲਵਿੰਦਰ ਦੀ ਨੇਮ ਪਲੇਟ ਨੂੰ ਦੇਖ ਕੇ ਉਸ ਨੂੰ ਹੋਰ ਗੁੱਸਾ ਆ ਗਿਆ।

ਪਵਾਰ ਨੇ ਕਿਹਾ ਕਿ ਇਹ ਜਦੋਂ ਵੀ ਕਿਸੇ ਸਿੰਘ ਜਾ ਕੌਰ ਨੂੰ ਦੇਖਦੀ ਹੈ ਤਾਂ ਕੰਗਣਾ ਹਮੇਸ਼ਾ ਉਨ੍ਹਾਂ ਨੂੰ ਖ਼ਾਲਿਸਤਾਨੀ, ਵੱਖਵਾਦੀ ਨਾਲ ਸੰਬੋਧਨ ਕਰਦੀ ਹੈ। ਕੰਗਣਾ ਪਹਿਲਾਂ ਵੀ ਪੰਜਾਬ ਅਤੇ ਪੰਜਾਬੀਆਂ ਬਾਰੇ ਗਲਤ ਬਿਆਨ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਵਲ ਕੰਗਣਾ ਨੂੰ ਇਨ੍ਹਾਂ ਹੀ ਕਿਹਾ ਸੀ ਕਿ ਆਪਣਾ ਸਮਾਨ ਰੱਖ ਕੇ ਸਕੈਨ ਕਰਵਾਇਆ ਜਾਵੇ। ਜਿਸ ਕਾਰਨ ਕੰਗਣਾ ਆਪਣਾ ਆਪ ਖੋ ਬੈਠੀ। ਉਨ੍ਹਾਂ ਕਿਹਾ ਕਿ ਕੰਗਣਾ ਨੂੰ ਮਾਰੀ ਚਪੇੜ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਇਸ ਦਾ ਕਿਸੇ ਕੋਲ ਕੋਈ ਸਬੂਤ ਹੈ ਅਤੇ ਨਾ ਹੀ ਕਿਸੇ ਕੋਲ ਕੋਈ ਵੀਡੀਓ ਹੈ।

ਪਵਾਰ ਨੇ ਕੰਗਣਾ ਦੀ ਇਸ ਘਟਨਾ ਨੂੰ ਸਟੰਟ ਦੱਸਦਿਆਂ ਕਿਹਾ ਕਿ ਇਸ ਔਰਤ ਨੂੰ ਹਮੇਸ਼ਾ ਹੀ ਖ਼ਬਰਾਂ ਵਿੱਚ ਰਹਿਣ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਨਗਰ ਅਤੇ ਸਮੁੱਚੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕ ਉਨ੍ਹਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕੰਗਣਾ ਵੱਲੋਂ ਹਮੇਸ਼ਾ ਹੀ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਹ ਅੱਗੇ ਤੋਂ ਇਹ ਸੋਚ ਸਮਝ ਕੇ ਬੋਲੇ। ਪਵਾਰ ਨੇ ਕਿਹਾ ਕਿ ਕੰਗਣਾ ਨੇ ਆਪਣੀ ਡਿਊਟੀ ਕੀਤੀ ਹੈ, ਜੇਕਰ ਕੁਲਵਿੰਦਰ ਕੌਰ ‘ਤੇ ਮਾਮਲਾ ਦਰਜ ਹੁੰਦਾ ਹੈ ਤਾਂ ਕੰਗਣਾ ਰਣੌਤ ‘ਤੇ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਪਿੰਡ ਦਾ ਸਰਪੰਚ ਵੀ ਹੱਕ ‘ਚ ਆਇਆ

ਪਿੰਡ ਭੈਲ ਟਾਹੇਲਾਵਾ ਦੇ ਸਰਪੰਚ ਹੀਰਾ ਸਿੰਘ ਨੇ ਕਿਹਾ ਕਿ ਕੁਲਵਿੰਦਰ ਕੌਰ ਉਨ੍ਹਾਂ ਦੇ ਪਿੰਡ ਦੀ ਲੜਕੀ ਹੈ। ਸਰਪੰਚ ਨੇ ਕਿਹਾ ਕਿ ਉਸ ਨੇ ਵਧੀਆ ਕੰਮ ਕੀਤਾ ਹੈ ਕਿਉਂਕਿ ਕੰਗਣਾ ਵੱਲੋਂ ਹਮੇਸ਼ਾਂ ਗਲਤ ਬਿਆਨਬਾਜੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੰਗਣਾ ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਦਰਾੜ ਪੈਦਾ ਕਰਨੀ ਚਾਹੁੰਦੀ ਹੈ। ਕੰਗਣਾ ਦੀਆਂ ਫਿਲਮਾਂ ਨਹੀਂ ਚਲ ਰਹੀਆਂ ਇਹ ਗਲਤ ਬਿਆਨਬਾਜੀ ਕਰਕੇ ਹਿੰਦੂ ਭਾਈਚਾਰੇ ਵਿੱਚ ਵੱਡੀ ਬਣਨਾ ਚਾਹੁੰਦੀ ਹੈ। ਸਰਪੰਚ ਨੇ ਕਿਹਾ ਕਿ ਕੁਲਵਿੰਦਰ ਕੌਰ ਨੇ ਹਿੰਮਤ ਵਾਲਾ ਕੰਮ ਕੀਤਾ ਹੈ ਕਿਉਂਕਿ ਉਸ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ ਧਰਨੇ ਵਿੱਚ ਦਿਹਾੜੀ ‘ਤੇ ਆਇਆ ਦੱਸਿਆ ਸੀ। ਉਨ੍ਹਾਂ ਕਿਹਾ ਕਿ ਕੰਗਣਾ ਨੇ ਚੈਕਿੰਗ ਦੌਰਾਨ ਗਲਤ ਵਿਵਹਾਰ ਕੀਤਾ ਸੀ, ਜਿਸ ਕਾਰਨ ਇਹ ਸਾਰੀ ਘਟਨਾ ਘਟੀ ਹੈ। ਉਨ੍ਹਾਂ ਕਿਹਾ ਸਮੁੱਚਾ ਨਗਰ ਅਤੇ ਪੰਜਾਬ ਕੁਲਵਿੰਦਰ ਕੌਰ ਦਾ ਨਾਲ ਖੜਾ ਹੈ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ਨੂੰ ਇੱਥੇ ਹੀ ਖਤਮ ਕੀਤਾ ਜਾਵੇ ਅਤੇ ਇਸ ਨੂੰ ਹੋਰ ਨਾ ਵਧਾਇਆ ਜਾਵੇ। ਇਸ ਮਾਮਲੇ ਵਿੱਚ ਕਾਨੂੰਨੀ ਤੌਰ ‘ਤੇ ਵੀ ਕੋਈ ਵੱਡੀ ਕਾਰਵਾਈ ਨਹੀਂ ਬਣਦੀ, ਜੇਕਰ ਸਰਕਾਰ ਨੇ ਕੋਈ ਬੇਇਨਸਾਫੀ ਕੀਤੀ ਤਾਂ ਲੋਕਾਂ ਵਿੱਚ ਇਸ ਦਾ ਗਲਤ ਸੰਦੇਸ਼ ਜਾਵੇਗਾ। ਜੇਕਰ ਕੁਲਵਿੰਦਰ ਕੌਰ ਖ਼ਿਲ਼ਾਫ ਕੋਈ ਗਲਤ ਕਾਰਵਾਈ ਹੁੰਦੀ ਹੈ ਤਾਂ ਅਸੀਂ ਸਾਰੇ ਸੰਘਰਸ ਕਰਨ ਲਈ ਤਿਆਰ ਹਾਂ।

ਇਹ ਵੀ ਪੜ੍ਹੋ –  ਕੰਗਨਾ ਰਣੌਤ ਮਾਮਲੇ ’ਚ ਰਾਕੇਸ਼ ਟਿਕੈਤ ਦਾ ਵੱਡਾ ਬਿਆਨ – ਕੰਗਨਾ ਨਾਲ ਸਿਰਫ਼ ਬਹਿਸ ਹੋਈ, ਥੱਪੜ ਨਹੀਂ ਮਾਰਿਆ!

 

 

Exit mobile version