The Khalas Tv Blog Punjab ਕੁੱਲੜ ਪੀਜ਼ਾ ਜੋੜੇ ਦੇ ਨਵੇਂ ਵੀਡੀਓ ‘ਤੇ ਵਿਵਾਦ ! ਨਿਹੰਗਾਂ ਨੇ ਦੁਕਾਨ ਨੂੰ ਪਾਇਆ ਘੇਰਾ,ਅੱਗ ਲਗਾਉਣ ਦੀ ਚਿਤਾਵਨੀ !
Punjab

ਕੁੱਲੜ ਪੀਜ਼ਾ ਜੋੜੇ ਦੇ ਨਵੇਂ ਵੀਡੀਓ ‘ਤੇ ਵਿਵਾਦ ! ਨਿਹੰਗਾਂ ਨੇ ਦੁਕਾਨ ਨੂੰ ਪਾਇਆ ਘੇਰਾ,ਅੱਗ ਲਗਾਉਣ ਦੀ ਚਿਤਾਵਨੀ !

ਬਿਉਰੋ ਰਿਪੋਰਟ: ਜਲੰਧਰ ਦੇ ਕੁਲੜ ਪੀਜ਼ਾ ਜੋੜੇ ਨੂੰ ਲੈਕੇ ਇੱਕ ਹੋਰ ਵਿਵਾਦ ਹੋ ਗਿਆ ਹੈ । ਨਿਹੰਗ ਸਿੰਘਾਂ ਨੇ ਉਨ੍ਹਾਂ ਦੇ ਰੈਸਟੂਰੈਂਟ ਨੂੰ ਘੇਰਾ ਪਾ ਲਿਆ ਹੈ । ਨਿਹੰਗ ਸਿੰਘ ਰਮਨਦੀਪ ਸਿੰਘ ਮੰਗੂ ਮੱਠ ਦਾ ਇਲਜ਼ਾਮ ਹੈ ਕਿ ਪੀਜ਼ਾ ਕੱਪਲ ਸਹਿਜ ਸਿੰਘ ਅਰੋੜਾ ਅਤੇ ਪਤਨੀ ਗੁਰਪ੍ਰੀਤ ਕੌਰ ਨੇ ਇੱਕ ਗਾਣੇ ਦੀ ਐਕਟਿੰਗ ਕਰਦੇ ਹੋਏ ਪੂਰੀ ਦੁਨੀਆ ਨੂੰ ਗਾਲਾਂ ਕੱਢਿਆਂ ਹਨ । ਉਨ੍ਹਾਂ ਕਿਹਾ ਕਿ ਇਹ ਜੋੜਾ ਬਿੱਗ ਬਾਸ ਵਿੱਚ ਜਾਣ ਦੇ ਲਈ ਅਜਿਹੀ ਹਰਕਤਾਂ ਕਰ ਰਿਹਾ ਹੈ। ਜਿਸ ਵੇਲੇ ਨਿਹੰਗ ਸਿੰਘ ਪੀਜ਼ਾ ਕੱਪਲ ਦੇ ਆਊਟ ਲੈਟ ‘ਤੇ ਪਹੁੰਚੇ ਉਸ ਵੇਲੇ ਉਹ ਉੱਥੇ ਮੌਜੂਦ ਨਹੀਂ ਸਨ।

ਨਿਹੰਗ ਸਿੰਘ ਰਮਨਦੀਪ ਸਿੰਘ ਮੰਗੂ ਨੇ ਕਿਹਾ ਵੀਡੀਓ ਸੋਸ਼ਲ ਮੀਡੀਆ ‘ਤੇ ਪਾਕੇ ਜੋੜੇ ਨੇ ਇੱਕ ਵਾਰ ਮੁੜ ਤੋਂ ਲੋਕਾਂ ਨੂੰ ਆਪਣੇ ਖਿਲਾਫ ਕਰ ਲਿਆ ਹੈ । ਉਨ੍ਹਾਂ ਕਿਹਾ ਕਿ ਸਹਿਜ ਅਤੇ ਪਤਨੀ ਗੁਰਪ੍ਰੀਤ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਉਨ੍ਹਾਂ ਕਿਹਾ ਜੇਕਰ ਦੋਵਾਂ ਨੇ ਮੁਆਫੀ ਨਹੀਂ ਮੰਗੀ ਤਾਂ ਉਹ ਰੈਸਟੋਰੈਂਟ ਨੂੰ ਅੱਗ ਲੱਗਾ ਦੇਣਗੇ । ਨਿਹੰਗ ਸਿੰਘ ਨੇ ਕਿਹਾ ਕੁੱਲੜ ਪੀਜ਼ਾ ਜੋੜੇ ਦੇ ਬੁਰੇ ਸਮੇਂ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਪਰ ਹੁਣ ਮੁੜ ਤੋਂ ਗਲਤ ਵੀਡੀਓ ਪੋਸਟ ਕਰਕੇ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ। ਇਹ ਮਹੀਨਾ ਸ਼ਹੀਦੀ ਜੋੜ ਮੇਲ ਦਾ ਹੈ । ਫਿਰ ਵੀ ਉਹ ਅਜਿਹੀ ਹਰਕਤ ਕਰ ਰਿਹਾ ਹੈ । ਨਿਹੰਗ ਰਮਨਦੀਪ ਸਿੰਗ ਨੇ ਕਿਹਾ ਅਸੀਂ ਸਹਿਜ ਨੂੰ ਫੋਨ ਕੀਤਾ ਸੀ ਉਸ ਦਾ ਨੰਬਰ ਬੰਦ ਆ ਰਿਹਾ ਹੈ । ਅਸੀਂ ਉਸ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਜਲਦ ਮੁਆਫੀ ਮੰਗੇ ।

2 ਮਹੀਨੇ ਪਹਿਲਾਂ ਪੀਜ਼ਾ ਜੋੜੇ ਕੱਪਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ । ਜਿਸ ਦੇ ਇਲਜ਼ਾਮ ਵਿੱਚ ਉਨ੍ਹਾਂ ਦੇ ਆਊਟਲੈਟ ਵਿੱਚ ਕੰਮ ਕਰਨ ਵਾਲੀ ਇੱਕ ਕੁੜੀ ਨੂੰ ਗ੍ਰਿਫਤਾਰ ਕੀਤਾ ਸੀ। ਉਸੇ ਵੇਲੇ ਸਹਿਜ ਨੇ ਕਿਹਾ ਸੀ ਇਹ ਵੀਡੀਓ ਉਨ੍ਹਾਂ ਦੀ ਨਹੀਂ ਹੈ ਇਹ AI ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਉਸ ਵੇਲੇ ਕਾਫੀ ਲੋਕਾਂ ਨੇ ਸਾਹਮਣੇ ਆਕੇ ਕੱਪਲ ਦੀ ਵੀਡੀਓ ਵਾਇਰਲ ਨਾ ਕਰਨ ਦੀ ਅਪੀਲ ਕੀਤੀ ਸੀ ਅਤੇ ਉਨ੍ਹਾਂ ਦਾ ਸਾਥ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚੋ ਸਹਿਜ ਨੇ ਇੱਕ ਪ੍ਰੋਗਰਾਮ ਵਿੱਚ ਮੰਨਿਆ ਸੀ ਉਹ ਵੀਡੀਓ ਉਨ੍ਹਾਂ ਦੀ ਸੀ ਅਤੇ ਕੱਪਲ ਦੇ ਨਿੱਜੀ ਪਲਾਂ ਦੀ ਕੁਝ ਹੋਰ ਵੀਡੀਓ ਵੀ ਉਸੇ ਫੋਨ ਵਿੱਚ ਸਨ ਜਿੱਥੋ ਵਾਇਰਲ ਹੋਈ ਹੈ । ਪਰ ਕੁਝ ਹੀ ਦਿਨਾਂ ਦੇ ਬਾਅਦ ਦੋਵਾਂ ਕੱਪਲ ਨੇ ਮੁੜ ਤੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਸੀ । ਜਿਸ ਵੀਡੀਓ ਨੂੰ ਲੈਕੇ ਤਾਜ਼ਾ ਵਿਵਾਦ ਹੋਇਆ ਹੈ ਉਸ ਵਿੱਚ ਉਹ ਦੁਨੀਆ ਦੀ ਪਰਵਾ ਨਾ ਕਰਨ ਨੂੰ ਕਹਿੰਦੇ ਹੋਏ ਗਾਲ ਕੱਢ ਦੇ ਨਜ਼ਰ ਆ ਰਹੇ ਹਨ। ਹਾਲਾਂਕਿ ਗਾਲ ਗਾਣੇ ਵਿੱਚ ਸੀ ਪਰ ਉਨ੍ਹਾਂ ਨੇ ਆਪਣੇ ‘ਤੇ ਉਸ ਵੀਡੀਓ ਨੂੰ ਫਿਲਮਾਇਆ ਸੀ । ਜਿਸ ਨੂੰ ਲੈਕੇ ਉਨ੍ਹਾਂ ਦੀ ਕਾਫੀ ਨਿੰਦਾ ਹੋ ਰਹੀ ਸੀ ।

Exit mobile version