The Khalas Tv Blog Punjab ਕੁੱਲ੍ਹੜ ਪੀਜ਼ਾ ਕੱਪਲ ਪਹੁੰਚਿਆ ਹਾਈਕੋਰਟ! ਅਦਾਲਤ ਨੂੰ ਕੀਤੀ ਵੱਡੀ ਅਪੀਲ
Punjab

ਕੁੱਲ੍ਹੜ ਪੀਜ਼ਾ ਕੱਪਲ ਪਹੁੰਚਿਆ ਹਾਈਕੋਰਟ! ਅਦਾਲਤ ਨੂੰ ਕੀਤੀ ਵੱਡੀ ਅਪੀਲ

ਬਿਉਰੋ ਰਿਪੋਰਟ – ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕੱਪਲ (Kulhad Pizza Couple) ਇੱਕ ਵਾਰ ਮੁੜ ਤੋਂ ਚਰਚਾ ਵਿੱਚ ਹਨ। ਕੱਪਲ ਨੇ ਆਪਣੀ ਸੁਰੱਖਿਆ ਨੂੰ ਲੈਕੇ ਚਿੰਤਾ ਜਤਾਉਂਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਹੈ। ਆਪਣੀ ਪਟੀਸ਼ਨ ਵਿੱਚ ਕੱਪਲ ਦੇ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਦਰਅਸਲ ਬਾਬਾ ਬੁੱਢਾ ਗਰੁੱਪ ਦੇ ਨਿਹੰਗਾਂ ਨੇ ਕੁੱਲ੍ਹੜ ਪੀਜ਼ਾ ਦੀ ਦੁਕਾਨ ਵਿੱਚ ਜੰਮਕੇ ਹੰਗਾਮਾ ਕਰਦੇ ਹੋਏ ਚਿਤਾਵਨੀ ਦਿੱਤੀ ਸੀ ਕਿ ਜੇ ਪੀਜ਼ਾ ਕੱਪਲ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਨੇ ਆਪਣੇ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਨੇ ਬੰਦ ਨਾ ਕੀਤੇ ਤਾਂ ਉਨ੍ਹਾਂ ਨੂੰ ਪੱਗ ਲਾਹੁਣੀ ਹੋਵੇਗੀ।

ਨਿਹੰਗ ਜਥੇਬੰਦੀਆਂ ਨੇ ਇਲਜ਼ਾਮ ਲਗਾਇਆ ਕਿ ਪੀਜ਼ਾ ਕੱਪਲ ਦੀਆਂ ਹਰਕਤਾਂ ਦੀ ਵਜ੍ਹਾ ਕਰਕੇ ਸਿੱਖ ਭਾਈਚਾਰੇ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਧਰ ਸਹਿਜ ਅਰੋੜਾ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਦੇ ਖ਼ਿਲਾਫ਼ ਅਪੀਲ ਕਰਨ ਦੀ ਗੱਲ ਕਹੀ ਸੀ।

ਨਿਹੰਗਾਂ ਦੇ ਵਿਰੋਧ ਦੇ ਬਾਅਦ ਕੁੱਲ੍ਹੜ ਪੀਜ਼ਾ ਕੱਪਲ ਨੇ ਐਤਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ ਸੀ। ਜਿਸ ਵਿੱਚ ਕੱਪਲ ਨੇ ਕਿਹਾ ਸੀ ਕਿ ਆਪਣੇ ਪਰਿਵਾਰ ਦੇ ਨਾਲ ਸ੍ਰੀ ਦਰਬਾਰ ਸਾਹਿਬ ਜਾਣਗੇ ਅਤੇ ਉੱਥੇ ਆਪਣੀ ਅਰਜ਼ੀ ਲਗਾਉਣਗੇ। ਸਹਿਜ ਸਿੰਘ ਅਰੋੜਾ ਨੇ ਕਿਹਾ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਜਾਕੇ ਪੁੱਛਣਗੇ ਕਿ ਮੈਂ ਪੱਗ ਸਜਾ ਸਕਦਾ ਹਾਂ ਜਾਂ ਨਹੀਂ, ਜੇ ਮੈਂ ਗ਼ਲਤ ਹੋਇਆ ਤਾਂ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਵੀਡੀਓ ਵਿੱਚ ਸਹਿਜ ਦੇ ਨਾਲ ਪਤਨੀ ਗੁਰਪ੍ਰੀਤ ਵੀ ਮੌਜੂਦ ਸੀ। ਸੋਸ਼ਲ ਮੀਡੀਆ ’ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਦੇ ਬਾਅਦ ਨਿਹੰਗਾ ਬਾਬਾ ਮਾਨ ਸਿੰਘ ਨੇ ਨਵਾਂ ਵੀਡੀਓ ਜਾਰੀ ਕੀਤਾ ਹੈ।

Exit mobile version