The Khalas Tv Blog Punjab ਹੁਣ ਤ੍ਰਿਪਤ ਬਾਜਵਾ ਦੀ ਖੁੱਲ੍ਹ ਗਈ ਫਾਈਲ ! 28 ਕਰੋੜ ਦਾ ਘੁਟਾਲਾ, 2 IAS ਵੀ ਘੇਰੇ ‘ਚ
Punjab

ਹੁਣ ਤ੍ਰਿਪਤ ਬਾਜਵਾ ਦੀ ਖੁੱਲ੍ਹ ਗਈ ਫਾਈਲ ! 28 ਕਰੋੜ ਦਾ ਘੁਟਾਲਾ, 2 IAS ਵੀ ਘੇਰੇ ‘ਚ

ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ

‘ਦ ਖ਼ਾਲਸ ਬਿਊਰੋ : ਭ੍ਰਿ ਸ਼ਟਾਚਾਰ ਦੇ ਮਾਮਲੇ ਵਿੱਚ ਕਾਂਗਰਸ ਦੇ ਇੱਕ ਹੋਰ ਸਾਬਕਾ ਮੰਤਰੀ ਫਸ ਦੇ ਹੋਏ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਵਿੱਚ 28 ਕਰੋੜ ਦੇ ਜ਼ਮੀਨ ਘੁ ਟਾਲੇ ਵਿੱਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਨਾਂ ਸਾਹਮਣੇ ਆ ਰਿਹਾ ਹੈ । ਉਨ੍ਹਾਂ ਦੇ ਨਾਲ 2 IAS ਅਧਿਕਾਰੀ ਵੀ ਘੇਰੇ ਵਿੱਚ ਹਨ। ਸਰਕਾਰ ਵੱਲੋਂ ਬਣਾਈ ਗਈ 3 ਮੈਂਬਰੀ ਟੀਮ ਦੀ ਜਾਂਚ ਰਿਪੋਰਟ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤੀ ਹੈ। ਇਸ ਤੋਂ ਪਹਿਲਾਂ ਭ੍ਰਿ ਸ਼ਟਾਚਾਰ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਨੇ ਪਹਿਲਾਂ ਹੀ ਗ੍ਰਿ ਫਤਾਰ ਕੀਤਾ ਹੋਇਆ ਹੈ। ਸੰਗਤ ਸਿੰਘ ਗਿਲਜੀਆ ਅਤੇ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਵੀ ਵਿਜੀਲੈਂਸ ਦੀ ਗਿਰਫ਼ ਵਿੱਚ ਨੇ ਜਦਕਿ ਗ੍ਰਿ ਫਤਾਰੀ ਦੇ ਡਰ ਤੋਂ ਦੇਵੇ ਆਗੂ ਪਹਿਲਾਂ ਹੀ ਹਾਈਕੋਰਟ ਪਹੁੰਚੇ ਹੋਏ ਹਨ।

ਕੁਲਦੀਪ ਧਾਲੀਵਾਲ ਨੇ CM ਮਾਨ ਨੂੰ ਸੌਂਪੀ ਰਿਪੋਰਟ

ਅੰਮ੍ਰਿਤਸਰ ਦੇ ਪਿੰਡ ਭਗਤੁਪੁਰਾ ਦੀ ਪੰਚਾਇਤ ਨੇ ਅਲਫਾ ਇੰਟਰਨੈਸ਼ਨਲ ਜਮੀਨ ਵੇਚੀ ਸ। ਆਪ ਦੀ ਸਰਕਾਰ ਬਣਨ ਤੋਂ ਬਾਅਦ ਹੀ ਇਸ ਦੀ ਵਿਕਰੀ ਵਿੱਚ ਕਰੋੜਾਂ ਦੀ ਗੜਬੜੀ ਦਾ ਸ਼ੱਕ ਹੋਇਆ। 20 ਮਈ ਨੂੰ 3 ਮੈਂਬਰੀ ਜਾਂਚ ਟੀਮ ਬਣਾਈ ਗਈ,ਜਿਸ ਦੀ ਜਾਂਚ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਗਈ ਹੈ। ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਇਸ ਵਿੱਚ ਸਾਬਕਾ ਮੰਤਰੀ ਅਤੇ 2 IAS ਅਧਿਕਾਰੀ ਸ਼ਾਮਲ ਸਨ ਇਸ ਲਈ ਉਹ ਸਿੱਧੇ ਕਾਰਵਾਈ ਨਹੀਂ ਕਰ ਸਕਦੇ ਹਨ। ਇਸੇ ਲਈ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਗਈ ਹੈ,ਸ਼ੱਕ ਹੈ ਇਸ ਵਿੱਚ 28 ਕਰੋੜ ਦਾ ਘੁਟਾਲਾ ਹੋਇਆ ਹੈ।

ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪੀ

ਸਰਕਾਰ ਬਦਲਣ ਦੇ ਬਾਵਜੂਦ ਬਾਜਵਾ ਨੇ ਕੀਤਾ ਇਹ ਕੰਮ !

ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਜਾਂਚ ਵਿੱਚ ਪਤਾ ਚੱਲਿਆ ਹੈ ਕਿ 10 ਮਾਰਚ ਨੂੰ ਚੋਣ ਨਤੀਜੇ ਆ ਗਏ ਸਨ ਕਾਂਗਰਸ ਸਰਕਾਰ ਹੱਟ ਚੁੱਕੀ ਸੀ। 11 ਮਾਰਚ ਨੂੰ ਸੀਐਮ ਚੰਨੀ ਨੇ ਅਸਤੀਫਾ ਦੇ ਦਿੱਤਾ ਸੀ । ਇਸ ਦੇ ਬਾਵਜੂਦ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜ਼ੂਦ ਫਾਇਲ ‘ਤੇ ਸਾਇਨ ਕੀਤ। ਧਾਲੀਵਾਲ ਨੇ ਸਵਾਲ ਕੀਤਾ ਕਿ ਜਿਹੜੀ ਫਾਈਲ 5 ਸਾਲਾਂ ਤੋਂ ਘੁੰਮ ਰਹੀ ਸੀ ਉਸ ‘ਤੇ ਇੰਨੀ ਜਲਦਬਾਜ਼ੀ ਵਿੱਚ ਹਸਤਾਖ਼ਰ ਕਿਉਂ ਕੀਤੇ ਗਏ ? ਉਧਰ ਤ੍ਰਿਪਤ ਰਜਿੰਦਰ ਬਾਜਵਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੂੰ ਇਤਰਾਜ਼ ਸੀ ਤਾਂ ਰਜਿਸਟਰੀ ਰੋਕ ਦੇਣੀ ਚਾਹੀਦੀ ਸੀ,ਬੇਵਜ੍ਹਾਂ ਇਲਜ਼ਾਮ ਲਗਾਉਣ ਦਾ ਕੀ ਫਾਇਦਾ ।

ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ
Exit mobile version