The Khalas Tv Blog Sports ਕਰੂਣਾਲ ਪਾਂਡਿਆ ਦੇ ਫੈਨਸ ਲਈ ਆਈ ਬੁਰੀ ਖਬਰ
Sports

ਕਰੂਣਾਲ ਪਾਂਡਿਆ ਦੇ ਫੈਨਸ ਲਈ ਆਈ ਬੁਰੀ ਖਬਰ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰੂਣਾਲ ਪਾਂਡਿਆ ਦੇ ਫੈਨਸ ਲਈ ਇਕ ਮਾੜੀ ਖਬਰ ਆਈ ਹੈ।ਪਾਂਡਿਆ ਕੋਰੋਨਾ ਦੀ ਲਾਗ ਨਾਲ ਪੀੜਿਤ ਹੋ ਗਏ ਹਨ।ਉਹ ਸ਼੍ਰੀਲੰਕਾ ਦੀ ਟੀਮ ਦੇ ਨਾਲ ਵਨ-ਡੇ ਅਤੇ ਟੀ-20 ਮੈਚਾਂ ਦੀ ਸੀਰੀਜ਼ ਖੇਡਣ ਲਈ ਸ਼੍ਰੀ ਲੰਕਾ ਗਏ ਸਨ।


ਇਹ ਜਾਣਕਾਰੀ ਦਿੰਦਿਆਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਦੱਸਿਆ ਕਿ ਅੱਜ ਸਵੇਰੇ ਮੈਚ ਤੋਂ ਪਹਿਲਾਂ ਹੋਏ ਕੋਰੋਨਾ ਟੈਸਟ ਵਿਚ ਉਹ ਪਾਜੇਟਿਵ ਪਾਏ ਗਏ ਸਨ।ਬੀਸੀਸੀਆਈ ਦੇ ਮੁਤਾਬਿਕ ਮੈਡੀਕਲ ਟੀਮ ਨੇ ਅੱਠ ਹੋਰ ਅਜਿਹੇ ਮੈਂਬਰਾਂ ਦੀ ਪਛਾਣ ਕੀਤੀ ਹੈ ਜੋ ਪਾਂਡਿਆ ਦੇ ਸੰਪਰਕ ਵਿੱਚ ਆਏ ਸਨ।ਇਸ ਤੋਂ ਮਗਰੋਂ ਪੂਰੀ ਟੀਮ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਦਾ ਆਰਟੀ-ਪੀਸੀਆਰ ਟੈਸਟ ਕੀਤਾ ਜਾ ਰਿਹਾ ਹੈ।


ਬੋਰਡ ਨੇ ਦੱਸਿ ਕਿ ਇਸ ਵਜ੍ਹਾ ਨਾਲ ਕੋਲੰਬੋ ਵਿਚ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਅੱਜ ਖੇਡੇ ਜਾਣ ਵਾਲੇ ਟੀ-20 ਮੈਚਾਂ ਨੂੰ ਰੱਦ ਕੀਤਾ ਗਿਆ ਹੈ। ਇਹ ਮੈਚ ਹੁਣ ਕੱਲ੍ਹ ਬੁੱਧਵਾਰ ਨੂੰ ਖੇਡਿਆ ਜਾਵੇਗਾ।

Exit mobile version