ਬਿਊਰੋ ਰਿਪੋਰਟ : ਅਮਰੀਕਾ ਦੇ ਪੋਰਟਲੈਂਡ ਸ਼ਹਿਰ ਦੇ ਸ਼ਾਪਿੰਗ ਮਾਲ ਦੇ ਬਾਹਰ 2 ਸਕੇ ਪੰਜਾਬੀ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਇਹ ਦੋਵੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਸਨ । ਕਤਲ ਕਰਨ ਵਾਲਾ ਵੀ ਕਪੂਰਥਲਾ ਦੇ ਪਿੰਡ ਕਾਂਜਲੀ ਦਾ ਹੀ ਰਹਿਣ ਵਾਲਾ ਸੀ । ਪੁਲਿਸ ਨੇ ਕਾਤਲ ਨੂੰ ਹਿਰਾਸਤ ਵਿੱਚ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੀ ਆਪਸ ਵਿੱਚ ਜਾਣ ਪੱਛਾਣ ਸੀ । ਮ੍ਰਿਤਕ ਦੋਵੇਂ ਭਰਾਵਾਂ ਦੀ ਪਛਾਣ ਦੀਪੀ ਅਤੇ ਗੋਰਾ ਦੇ ਰੂਪ ਵਿੱਚ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸ਼ਖ਼ਸ਼ ‘ਤੇ ਕਤਲ ਦਾ ਇਲਜ਼ਾਮ ਲੱਗਿਆ ਹੈ ਉਹ ਵੀ ਕਾਂਜਲੀ ਪਿੰਡ ਦਾ ਰਹਿਣ ਵਾਲਾ ਹੈ ।
ਪੈਸਿਆਂ ਦੇ ਚੱਕਰ ਵਿੱਚ ਕਤਲ ਹੋਇਆ
ਮਿਲੀ ਜਾਣਕਾਰੀ ਦੇ ਮੁਤਾਬਕ ਅਮਰੀਕਾ ਸ਼ਹਿਰ ਦੇ ਪੋਰਟਲੈਂਡ ਵਿੱਚ ਸ਼ਾਪਿੰਗ ਮਾਲ ਦੇ ਬਾਹਰ ਦੋਵੇਂ ਭਰਾਵਾਂ ਨੂੰ ਗੋਲੀਆਂ ਮਾਰੀਆਂ ਗਈਆਂ। ਮੁਲਜ਼ਮ ਦਾ ਭਰਾਵਾਂ ਦੇ ਵਾਪਰ ਵਿੱਚ ਭਾਈਵਾਲੀ ਸੀ। ਪੈਸੇ ਦੇ ਲੈਣ-ਦੇਣ ਦੇ ਵਿਵਾਦ ਦੀ ਵਜ੍ਹਾ ਕਰੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਹਿਲਾਂ ਤਕਰਾਰਬਾਜ਼ੀ ਹੋਈ ਫਿਰ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਹੋਈਆਂ ਅਤੇ ਫਿਰ ਅਚਾਨਕ ਫਾਇਰਿੰਗ ਸ਼ੁਰੂ ਹੋ ਗਈ ।
ਮ੍ਰਿਤਕ ਮਾਲ ਵਿੱਚ ਘੁੰਮਣ ਆਏ ਸਨ
ਕਤਲ ਦੇ ਮਾਮਲੇ ਵਿੱਚ ਪੋਰਟ ਲੈਂਡ ਪੁਲਿਸ ਨੇ ਇੱਕ ਸ਼ਖ਼ਸ ਨੂੰ ਹਿਰਾਸਤ ਵਿੱਚ ਲਿਆ ਹੈ। ਪਰ ਹੁਣ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਬੁੱਧਵਾਰ ਦੁਪਹਿਰ ਤਕਰੀਬਨ 3 ਵਜੇ ਸੁਲਤਾਨਪੁਰ ਲੋਧੀ ਦੇ ਪਿੰਡ ਬਿਧਿਪੁਰ ਦੇ ਦਿਲਰਾਜ ਸਿੰਘ ਉਰਫ ਦੀਪਾ ਅਤੇ ਛੋਟੇ ਭਰਾ ਗੋਰਾ ਸ਼ਾਪਿੰਗ ਲਈ ਘੁੰਮਣ ਗਏ ਸਨ।
ਮਾਲ ਦੇ ਬਾਹਰ ਇੱਕ ਵਿਅਕਤੀ ਨਾਲ ਬਹਿਸ ਹੋਈ, ਇਸੇ ਦੌਰਾਨ ਗੋਲੀਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਇਸ ਵਿੱਚ ਦੀਪਾ ਅਤੇ ਗੋਰਾ ਦੀ ਮੌਤ ਹੋ ਗਈ। ਅਮਰੀਕਾ ਵਿੱਚ ਗੰਨ ਕਲਚਰ ਪਹਿਲਾਂ ਤੋਂ ਇਨ੍ਹਾਂ ਹਾਵੀ ਹੈ ਕਿ ਬੱਚਿਆਂ ਦੇ ਹੱਥ ਵਿੱਚ ਵੀ ਬੰਦੂਕਾਂ ਹੁੰਦੀਆਂ। ਅਜਿਹੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਜਿੰਨਾਂ ਵਿਕਸਿਤ ਹੈ, ਉਨ੍ਹਾਂ ਹੀ ਖਤਰੇ ਤੋਂ ਖਾਲੀ ਨਹੀਂ ਹੈ।