The Khalas Tv Blog Punjab ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਤੀਜਾ ਸਪਲੀਮੈਂਟਰੀ ਚਲਾਨ ਪੇਸ਼ ! ਸੁਖਬੀਰ ਬਾਦਲ,ਸੈਣੀ ਸਮੇਤ ਕਈ ਅਧਿਕਾਰੀ ਸ਼ਾਮਲ !
Punjab

ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਤੀਜਾ ਸਪਲੀਮੈਂਟਰੀ ਚਲਾਨ ਪੇਸ਼ ! ਸੁਖਬੀਰ ਬਾਦਲ,ਸੈਣੀ ਸਮੇਤ ਕਈ ਅਧਿਕਾਰੀ ਸ਼ਾਮਲ !

ਬਿਉਰੋ ਰਿਪੋਰਟ : ਬਰਗਾੜੀ ਬੇਅਦਬੀ ਦੇ ਵਿਰੋਧ ਵਿੱਚ ਕੋਟਕਪੂਰਾ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਪੁਲਿਸ ਵੱਲੋਂ ਚਲਾਇਆ ਗਈਆਂ ਗੋਲੀਆਂ ਦੇ ਮਾਮਲੇ ਵਿੱਚ ਤੀਜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ । ADGP LK ਯਾਦਵ ਦੀ ਅਗਵਾਈ ਵਾਲੀ SIT ਨੇ ਅਦਾਲਤ ਵਿੱਚ ਸਪਲੀਮੈਂਟਰੀ ਚਾਲਾਨ ਪੇਸ਼ ਕੀਤਾ ਹੈ । ਹਾਲਾਂਕਿ SIT ਵੱਲੋਂ ਇਸ ਮੁੱਦੇ ‘ਤੇ ਮੇਨ ਚਲਾਨ 24 ਫਰਵਰੀ 2024 ਨੂੰ ਪੇਸ਼ ਕੀਤਾ ਗਿਆ ਸੀ । ਇਸ ਦੇ ਬਾਅਦ 25 ਅਪ੍ਰੈਲ ਨੂੰ ਪਹਿਲਾਂ ਸਪਲੀਮੈਂਟਰੀ ਚਾਲਾਨ ਪੇਸ਼ ਕੀਤਾ ਸੀ ਫਿਰ 28 ਅਗਸਤ ਨੂੰ ਦੂਜਾ ਅਤੇ ਹੁਣ ਤੀਜਾ ਦਾਇਰ ਕੀਤਾ ਗਿਆ ਹੈ ।

2400 ਪੇਜਾ ਦਾ ਤੀਜਾ ਸਪਲੀਮੈਂਟਰੀ ਚਲਾਨ

ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ 2 FIR 129/18 ਅਤੇ 192/15 ਦਰਜ ਹੈ। ਮਾਮਲੇ ਵਿੱਚ ADGP LK ਯਾਦਵ ਅਤੇ SSP ਬਠਿੰਡਾ ਗੁਲਨੀਤ ਸਿੰਘ ਖੁਰਾਨਾ ਦੀ ਅਗਵਾਈ ਵਾਲੀ SIT ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਇੱਕ ਦਿਨ ਪਹਿਲਾਂ 2400 ਪੇਜਾਂ ਦਾ ਸਪਲੀਮੈਂਟਰੀ ਚਾਲਾਨ ਪੇਸ਼ ਕੀਤਾ ਸੀ । ਇਸ ਤੋਂ ਪਹਿਲਾਂ 24 ਫਰਵਰੀ 2023 ਨੂੰ ਫਰੀਦਕੋਟ ਅਦਾਲਤ ਵਿੱਚ 7 ਹਜ਼ਾਰ ਪੇਜ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

ਗੋਲੀਕਾਂਡ ਮਾਮਲੇ ਵਿੱਚ ਕੁੱਲ 8 ਮੁਲਜ਼ਮ

ਚਾਲਾਨ ਵਿੱਚ SIT ਨੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ​​,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਤਕਕਾਲੀ DGP ਸੁਮੇਧ ਸਿੰਘ ਸੈਣੀ,ਤਤਕਾਲੀ IG ਪਰਮਰਾਜ ਉਮਰਾਨੰਗਲ, SSP ਮੋਗਾ ਚਰਨਜੀਤ ਸ਼ਰਮਾ, SSP ਫਰੀਦਕੋਟ ਸੁਖਮੰਦਰ ਮਾਨ ,DIG ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ ਤਤਕਾਲੀ SHO ਸਿੱਟੀ ਕੋਟਕਪੂਰਾ ਗੁਰਦੀਪ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਸੀ।

ਕਿਸ ‘ਤੇ ਕੀ ਇਲਜ਼ਾਮ ਹਨ

ਤਤਕਾਲੀ DGP ਸੁਮੇਧ ਸਿੰਘ ਸੈਣੀ ਅਤੇ ਸਾਬਕਾ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਨੂੰ ਮੁਖ ਸਾਜਿਸ਼ਕਰਤਾ ਬਣਾਇਆ ਗਿਆ ਹੈ । ਜਦਕਿ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ‘ਤੇ ਸਾਜਿਸ਼ ਨੂੰ ਅੰਜਾਮ ਦੇਣ ਵਿੱਚ ਮਦਦ ਕਰਨ ਦਾ ਇਲਜ਼ਾਮ ਲੱਗਿਆ ਸੀ । ਤਤਕਾਲੀ IG ਉਮਰਾਨੰਗਲ, DIG ਫਿਰੋਜ਼ਪੁਰ ਅਮਰ ਸਿੰਘ ਚਾਹਲ ਅਤੇ SSP ਮੋਗਾ ਚਰਨਜੀਤ ਸ਼ਰਮਾ ‘ਤੇ ਸਾਜਿਸ਼ ਨੂੰ ਅੰਜਾਮ ਦੇਣ ਦਾ ਇਲਜ਼ਾਮ ਸੀ ।

Exit mobile version