The Khalas Tv Blog Punjab ਬਾਦਲ ਪਰਿਵਾਰ ਨੂੰ ਕੋਟਕਪੂਰਾ ‘ਚ ਪਈਆਂ ਅੱਜ ਖੂਬ ਲਾਹਨਤਾਂ
Punjab

ਬਾਦਲ ਪਰਿਵਾਰ ਨੂੰ ਕੋਟਕਪੂਰਾ ‘ਚ ਪਈਆਂ ਅੱਜ ਖੂਬ ਲਾਹਨਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਦੇ ਦਿਨ 2015 ਨੂੰ ਬਾਦਲਾਂ ਨੇ ਜੋ ਸਿੱਖ ਸੰਗਤਾਂ ‘ਤੇ ਸਰੀਰਕ ਤੇ ਮਾਨਸਿਕ ਤਸ਼ੱਦਦ ਕਰਦਿਆਂ ਜ਼ੁਲਮ ਢਾਹਿਆ ਸੀ, ਉਸ ਜ਼ੁਲਮ ਲਈ ਬਾਦਲਾਂ ਦੀ ਸੱਤ ਪੀੜੀਆਂ ਨੂੰ ਵੀ ਲਾਹਨਤਾਂ ਪੈਂਦੀਆਂ ਰਹਿਣਗੀਆਂ। ਅੱਜ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਵਿੱਚ ਬਾਦਲਾਂ ਦੇ ਨਾਮ “ਲਾਹਨਤ ਪੱਤਰ” ਪੜਿਆ ਗਿਆ। ਇਸਦੇ ਨਾਲ ਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਸਲਾਹ ਦਿੱਤੀ ਗਈ ਕਿ ਉਹ ਬਾਦਲਾਂ ਅਤੇ ਕੈਪਟਨ ਦੇ ਰਾਹ ਚੱਲਦਿਆਂ ਉਸੇ ਸਿਆਸੀ ਖੱਡ ਵਿੱਚ ਨਾ ਡਿੱਗਣ, ਜਿੱਥੇ ਪਹਿਲੇ ਦੋ ਮੁੱਖ ਮੰਤਰੀ ਡਿੱਗੇ ਹਨ। ਸਰਕਾਰ ਕੋਲ ਬਚੇ ਸਮੇਂ ਵਿੱਚ ਹੁਣ ਗੱਲਾਂ ਜਾਂ ਵਾਅਦਿਆਂ ਨਾਲ ਨਹੀਂ ਹੈ ਬਲਕਿ ਇਨ੍ਹਾਂ ਕੇਸਾਂ ਵਿੱਚ ਨਿਆਂ ਦੇ ਕੇ ਨਤੀਜਿਆਂ ਨਾਲ ਵਿਸ਼ਵਾਸ ਬਹਾਲ ਹੋਵੇਗਾ।

Exit mobile version