The Khalas Tv Blog Punjab ਕੋਮਲਪ੍ਰੀਤ ਕੌਰ ਭਰਾ ਨਾਲ 2 ਮਹੀਨੇ ਪਹਿਲਾਂ ਕੈਨੇਡਾ ਪਹੁੰਚੀ ! ਪਰ ਹੁਣ ਜਿਹੜੀ ਖ਼ਬਰ ਆਈ ਹੈ ਉਹ ਹੈਰਾਨ ਕਰਨ ਵਾਲੀ ਹੈ
Punjab

ਕੋਮਲਪ੍ਰੀਤ ਕੌਰ ਭਰਾ ਨਾਲ 2 ਮਹੀਨੇ ਪਹਿਲਾਂ ਕੈਨੇਡਾ ਪਹੁੰਚੀ ! ਪਰ ਹੁਣ ਜਿਹੜੀ ਖ਼ਬਰ ਆਈ ਹੈ ਉਹ ਹੈਰਾਨ ਕਰਨ ਵਾਲੀ ਹੈ

ਬਿਊਰੋ ਰਿਪੋਰਟ : ਬਨੂੜ ਦੀ ਰਹਿਣ ਵਾਲੀ ਕੋਮਲਪ੍ਰੀਤ ਕੌਰ ਦੀ ਜ਼ਿੰਦਗੀ ਇਨ੍ਹੀ ਕੋਮਲ ਨਹੀਂ ਸੀ,ਘਰ ਵਾਲਿਆ ਨੇ ਉਸ ਨੂੰ ਅਤੇ ਭਰਾ ਦੀਦਾਰ ਸਿੰਘ ਨੂੰ ਪੜਨ ਅਤੇ ਚੰਗੇ ਭਵਿੱਖ ਦੇ ਲਈ ਕੈਨੇਡਾ ਭੇਜਿਆ ਸੀ। ਪਰ 2 ਮਹੀਨੇ ਪਹਿਲਾਂ ਉਸ ਦੇ ਪਿਤਾ ਦੀ ਕੈਂਸਰ ਦੇ ਨਾਲ ਮੌਤ ਹੋਈ ਅਤੇ ਹੁਣ ਉਹ ਵੀ ਦੁਨੀਆ ਨੂੰ ਅਲਵਿਦਾ ਕਹਿ ਗਈ । ਪਿਤਾ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਕਮਲਪ੍ਰੀਤ ਕੌਰ ਕੈਨੇਡਾ ਪਹੁੰਚੀ ਸੀ । ਹੁਣ ਉਸ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਬਨੂੜ ਦੇ ਵਾਰਡ ਨੰਬਰ 8 ਦੀ ਰਹਿਣ ਵਾਲੀ ਕੋਮਲਪ੍ਰੀਤ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿੰਦੀ ਸੀ, ਸਵੇਰ 6 ਵਜਕੇ 46 ਮਿੰਟ ‘ਤੇ ਉਹ ਆਪਣੇ ਦੋਸਤਾਂ ਦੇ ਨਾਲ ਕੰਮ ‘ਤੇ ਜਾ ਰਹੀ ਸੀ, ਉਸੇ ਵੇਲੇ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸਾ ਇਨ੍ਹਾਂ ਜ਼ਿਆਦਾ ਖ਼ਤਰਨਾਕ ਸੀ ਕਿ ਚਾਰੋ ਗੱਡੀਆਂ ਦਾ ਬੁਰਾ ਹਾਲ ਹੋ ਗਿਆ। ਟੱਕਰ ਵਿੱਚ ਕੋਮਲਪ੍ਰੀਤ ਦੀ ਗੱਡੀ ਦਾ ਦਰਵਾਜ਼ਾ ਖੁੱਲ ਗਿਆ ਅਤੇ ਉਹ ਸੜਕ ‘ਤੇ ਜਾਕੇ ਡਿੱਗੀ। ਉਸ ਦੀ ਮੌਕੇ ‘ਤੇ ਵੀ ਮੌਤ ਹੋ ਗਈ। ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਬਰੈਂਪਟਨ ਵਿੱਚ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

2 ਮਹੀਨ ਪਹਿਲਾਂ ਹੋਈ ਸੀ ਪਿਤਾ ਦੀ ਮੌਤ

ਕੋਮਲਪ੍ਰੀਤ ਕੌਰ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਘਰ ਵਿੱਚ ਮਾਤਮ ਛਾਇਆ ਹੋਇਆ ਹੈ। 2 ਮਹੀਨਿਆਂ ਦੇ ਅੰਦਰ ਹੀ ਪਹਿਲਾਂ ਪਿਤਾ ਅਤੇ ਇਹ ਧੀ ਦੀ ਮੌਤ ਹੋ ਗਈ। ਧੀ ਅਤੇ ਪੁੱਤ ਨੂੰ ਲੈਕੇ ਮਾਂ ਨੇ ਜਿਹੜਾ ਸੁਪਨਾ ਵੇਖਿਆ ਸੀ ਉਹ ਵੀ ਚਕਨਾਚੂਰ ਹੋ ਗਿਆ, ਪਤੀ ਅਤੇ ਧੀ ਦੀ ਮੌਤ ਤੋਂ ਬਾਅਦ ਹੁਣ ਉਹ ਪੱਥਰ ਵਾਂਗ ਹੋ ਗਈ ਹੈ ।

ਧੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਅਪੀਲ

ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਧੀ ਕੋਮਲਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ,ਤਾਂਕਿ ਪਰਿਵਾਰ ਅਖੀਰਲੀ ਵਾਰ ਉਸ ਨੂੰ ਵੇਖ ਲਏ ਅਤੇ ਅੰਤਿਮ ਵਿਦਾਈ ਦੇ ਸਕੇ ।

Exit mobile version