ਸਿੱਖ ਇਤਿਹਾਸ ਦਾ ਇਹ ਦੁਖਾਂਤ ਰਿਹਾ ਹੈ ਜਿੱਥੇ- ਜਿੱਥੇ ਵੀ ਸਿੱਖਾਂ ਨੇ ਆਪਣੀ ਥਾਂ ਅਤੇ ਪਛਾਣ ਬਣਾਈ ਹੈ, ਉਹ ਸਿਰਫ ਸਿਰ ਦੇ ਕੇ ਹੀ ਬਣਾਈ ਹੈ, ਭਾਵੇਂ ਪੰਜਾਬ ਦੀ ਧਰਤੀ ਹੋਵੇ ਭਾਵੇਂ ਵਿਦੇਸ਼ਾਂ ਦੀ ਧਰਤੀ ਹੋਵੇ। ਇਹ ਲਾਈਨਾਂ ਖੋਜੀ ਬਿਰਤੀ ਦੇ ਮਾਲਕ ਰਾਜਵਿੰਦਰ ਸਿੰਘ ਰਾਹੀ ਹੋਰਾਂ ਦੀਆਂ ਲਿਖੀਆਂ ਹੋਈਆਂ ਹਨ। ਕੈਨੇਡਾ ਦੀ ਧਰਤੀ ’ਤੇ ਜੇਕਰ ਅੱਜ ਚਾਰੇ ਪਾਸੇ ਖਾਲਸਾ ਦੇ ਝੰਡੇ ਝੂਲਦੇ ਹਨ ਤਾਂ ਇਹ ਵੀ ਸ਼ਹਾਦਤਾਂ ਦੀ ਬਦੌਲਤ ਹੀ ਹੈ ਭਾਈ ਮੇਵਾ ਸਿੰਘ ਕੈਨੇਡਾ ਦੇ ਪਹਿਲੇ ਸਿੱਖ ਸ਼ਹੀਦ ਜਿਨ੍ਹਾਂ ਨੇ ਸਿੱਖੀ ਦੀ ਸ਼ਹੀਦੀ ਪਰੰਪਰਾ ’ਤੇ ਪਹਿਰਾ ਦਿੰਦਿਆਂ ਚੜ੍ਹਦੀ ਕਲਾ ਨਾਲ ਫਾਂਸੀ ਦਾ ਰੱਸਾ ਚੁੰਮਿਆ ਸੀ।
ਭਾਈ ਮੇਵਾ ਸਿੰਘ ਦਾ ਜਨਮ 1880 ਈਸਵੀ ਨੂੰ ਪਿਤਾ ਨੰਦ ਸਿੰਘ ਦੇ ਗ੍ਰਹਿ ਵਿਖੇ ਪਿੰਡ ਲੋਪੋਕੇ ਜ਼ਿਲ੍ਾ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਉਹ ਖੇਤੀਬਾੜੀ ਦਾ ਕੰਮ ਕਰਦੇ ਸੀ ਪਰ 1906 ਦੇ ਵਿੱਚ ਚੰਗੇ ਜੀਵਨ ਦੀ ਭਾਲ ਦੇ ਵਿੱਚ ਕੈਨੇਡਾ ਦੇ ਵੈਨਕੂਵਰ ਵਿੱਚ ਪਹੁੰਚ ਗਏ। ਧਾਰਮਿਕ ਬਿਰਤੀ ਅਤੇ ਸ਼ਾਂਤ ਸਾਊ ਸੁਭਾ ਦੇ ਮਾਲਕ ਸਨ। ਕੈਨੇਡਾ ਦੇ ਵਿੱਚ ਸਿੱਖਾਂ ਦੀ ਗਿਣਤੀ ਵਧਣ ’ਤੇ ਉੱਥੇ ਮੌਜੂਦ ਤਮਾਮਤਰ ਸਿੱਖਾਂ ਨੇ ਗੁਰਦੁਆਰਾ ਸਾਹਿਬ ਉਸਾਰਨ ਬਾਰੇ ਸੋਚਿਆ ਜਿਸ ਦੀ ਉਗਰਾਹੀ ਕਰਨ ਵਾਲਿਆਂ ਵਿੱਚ ਭਾਈ ਮੇਵਾ ਸਿੰਘ ਲੋਪੋਕੀ ਪਹਿਲੀ ਕਤਾਰ ਦੇ ਵਿੱਚ ਸ਼ਾਮਿਲ ਸਨ।
ਭਾਈ ਮੇਵਾ ਸਿੰਘ ਨੇ 21 ਜੂਨ 1908 ’ਚ ਵੈਨਕੂਵਰ ਦੇ ਗੁਰਦੁਆਰਾ ਸਾਹਿਬ ’ਚ ਹੋਏ ਅੰਮ੍ਰਿਤਸਰ ਦੌਰਾਨ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤਿਆਰ ਬਰਤਾਰ ਸਿੰਘ ਸੱਜ ਗਏ ਸਨ।
ਉਹਨਾਂ ਦੀ ਬਿਰਤੀ ਚੁੱਪ ਚਪੀਤੇ ਹੀ ਪਿੱਛੇ ਰਹਿ ਕੇ ਕੰਮ ਕਰਨ ਦੀ ਸੀ। ਉਹ ਮਿਲ ਦੇ ਵਿੱਚ ਕੰਮ ਕਰਦੇ ਸਨ ਭਾਈ ਮੇਵਾ ਸਿੰਘ ਦੀ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਤੇ ਗੁਰਦੁਆਰੇ ਦੇ ਗ੍ਰੰਥੀ ਭਾਈ ਸਾਹਿਬ ਭਾਈ ਬਲਵੰਤ ਸਿੰਘ ਦੇ ਨਾਲ ਦਿੱਲੀ ਸਾਂਝ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਗੁਰੂ ਨਾਨਕ ਜਹਾਜ ਵਿੱਚ 376 ਮੁਸਾਫਰਾਂ ਨੂੰ ਲੈ ਕੇ ਵੈਨਕੂਵਰ ਦੇ ਕੰਡੇ ਪਹੁੰਚ ਗਏ ਤਾਂ ਵੈਨਕੂਵਰ ਦੇ ਸਿੱਖ ਭਾਈਚਾਰੇ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਅਗਵਾਹੀ ਹੇਠ ਇਨਾ ਮੁਸਾਫਿਰਾਂ ਨੂੰ ਕੈਨੇਡਾ ਵਿੱਚ ਉਤਾਰਨ ਲਈ ਜ਼ਬਰਦਸਤ ਸੰਘਰਸ਼ ਵਿਢਿਆ ਗਿਆ।
ਜੁਲਾਈ 1914 ਵਿੱਚ ਭਾਈ ਭਾਗ ਸਿੰਘ, ਭਾਈ ਸਾਹਿਬ ਭਾਈ ਬਲਵੰਤ ਸਿੰਘ, ਬਾਪੂ ਹਰਨਾਮ ਸਿੰਘ ਸਾਹਸੀ ਤੇ ਭਾਈ ਮੇਵਾ ਸਿੰਘ ਗੁਰੂ ਨਾਨਕ ਜਹਾਜ ਦੇ ਸੰਘਰਸ਼ ਸਬੰਧੀ ਅਮਰੀਕਾ ਦੀ ਸਿੱਖ ਸੰਗਤ ਨਾਲ ਸਲਾਹ ਮਸ਼ਵਰਾ ਕਰਨ ਲਈ ਐਬਟਸਫੋਰਡ ਨੇੜਿਓਂ ਸਰਹੱਦ ਪਾਰ ਕਰਕੇ ਅਮੇਰੀਕਾ ਪਹੁੰਚੇ ਪਰ ਵਾਪਸੀ ’ਤੇ ਭਾਈ ਭਾਗ ਸਿੰਘ ਭਾਈ ਸਾਹਿਬ ਭਾਈ ਬਲਵੰਤ ਸਿੰਘ ਅਤੇ ਬਾਪੂ ਹਰਨਾਮ ਸਿੰਘ ਸਾਸੀ ਨੂੰ ਤਾਂ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਸੂਮਾਸ ਦੀ ਜੇਲ੍ਹ ਚ ਬੰਦ ਕਰ ਦਿੱਤਾ ਪਰ ਭਾਈ ਮੇਵਾ ਸਿੰਘ ਕੈਨੇਡਾ ਵਿੱਚ ਦਾਖਿਲ ਹੋਏ ਤਾਂ ਕੈਨੇਡੀਅਨ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ।
ਭਾਈ ਮੇਵਾ ਸਿੰਘ ਦੇ ਕੋਲੋਂ ਦੋ ਰਵਾਰ ’ਤੇ 500 ਗੋਲੀਆਂ ਮਿਲੀਆਂ ਅਤੇ ਅਦਾਲਤ ਨੇ ਭਾਈ ਮੇਵਾ ਸਿੰਘ ਨੂੰ 50 ਡਾਲਰ ਦਾ ਜੁਰਮਾਨਾ ਕਰ 7 ਅਗਸਤ 1914 ਨੂੰ ਰਿਹਾ ਕਰ ਦਿੱਤਾ। ਅਮਰੀਕਾ ਵਿੱਚ ਜਦੋਂ 1913 ਦੇ ਵਿੱਚ ਗਦਰ ਪਾਰਟੀ ਬਣ ਗਈ ਸੀ ਤਾਂ ਗਦਰ ਅਖਬਾਰ ਵੈਨਕੂਵਰ ਦੇ ਗੁਰਦੁਆਰੇ ਵਿੱਚ ਵੀ ਆਉਣ ਲੱਗ ਪਿਆ ਸੀ। ਖਾਲਸਾ ਦੀਵਾਨ ਦੇ ਆਗੂ ਭਾਈ ਭਾਗ ਸਿੰਘ ਤੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਤੇ ਭਾਈ ਮੇਵਾ ਸਿੰਘ ਧੀਗਦਰ ਲਹਿਰ ਦੇ ਰੰਗ ਵਿੱਚ ਰੰਗੇ ਸਨ।
ਜਿਉਂ ਜਿਉਂ ਵੈਨਕੂਵਰ ਦੇ ਗੁਰਦੁਆਰੇ ਵਿੱਚੋਂ ਗਦਰ ਲਹਿਰ ਦਾ ਪਸਾਰਾ ਹੋ ਰਿਹਾ ਸੀ ਤਿਉਂ ਤਿਉਂ ਬ੍ਰਿਟਿਸ਼ ਸਾਮਰਾਜ ਤੇ ਕੈਨੇਡੀਅਨ ਸਰਕਾਰ ਇਸ ਲਹਿਰ ਨੂੰ ਕੁਚਲਣ ਲਈ ਸਰਗਰਮ ਹੋ ਗਏ ਸਨ। ਇਸ ਲਹਿਰ ਦਾ ਲੱਕ ਤੋੜਨ ਲਈ ਬਰਤਾਨਵੀ ਜਾਸੂਸ ਹਪਕਿਨਸਨ ਦੇ ਵੱਲੋਂ ਆਪਣੇ ਜਾਸੂਸ ਬੇਲਾ ਸਿੰਘ ਦੇ ਕੋਲੋਂ ਪੰਜ ਸਤੰਬਰ 1914 ਨੂੰ ਗੁਰਦੁਆਰੇ ਵਿੱਚ ਭਾਈ ਭਾਗ ਸਿੰਘ ਤੇ ਭਾਈ ਵਤਨ ਸਿੰਘ ਦਾ ਕਤਲ ਕਰਵਾ ਦਿੱਤਾ ਗਿਆ। ਇਸ ਘਟਨਾ ਨੇ ਭਾਈ ਮੇਵਾ ਸਿੰਘ ਦੇ ਮਨ ਤੇ ਬੁਰਾ ਗਹਿਰਾ ਅਸਰ ਪਾਇਆ ਜਿਸ ਕਰਕੇ ਜਿੱਥੇ ਉਹਨਾਂ ਦੇ ਹਰਮਨ ਪਿਆਰੇ ਆਗੂਆਂ ਦੀ ਜਾਨ ਲੈ ਲਈ ਉੱਥੇ ਹੀ ਗੁਰਦੁਆਰਾ ਸਾਹਿਬ ਦੀ ਘੋਰ ਬੇਅਦਬੀ ਨੂੰ ਉਹ ਬਰਦਾਸ਼ਤ ਨਾ ਕਰ ਪਾਏ। ਇਸ ਸਦਮੇ ਨਾਲ ਭਾਈ ਮੇਵਾ ਸਿੰਘ ਨੇ ਡੂੰਘੀ ਚੁੱਪ ਧਾਰ ਲਈ ਤੇ ਹਮੇਸ਼ਾ ਪਾਠ ਦੇ ਵਿੱਚ ਲੀਨ ਰਹਿਣ ਲੱਗੇ। ਉਹ ਅਕਸਰ ਹੀ ਦੁਖੀ ਮਨ ਨਾਲ ਆਖਿਆ ਕਰਦੇ ਸਨ ਹੇ ਅਕਾਲ ਪੁਰਖ ਹੁਣ ਇਹ ਬੇਅਦਬੀ ਸਹਾਰਦੇ ਮੁਸ਼ਕਿਲ ਹੈ ਪਰ ਮੇਵਾ ਸਿੰਘ ਦੇ ਇਹ ਸ਼ਬਦ ਸੁਣ ਕੇ ਕਿਸੇ ਸਿੱਖ ਨੇ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਉਹ ਅੰਦਰੋਂ ਅੰਦਰੀ ਕੋਈ ਵੱਡਾ ਫੈਸਲਾ ਕਰ ਚੁੱਕੇ ਹਨ।
ਭਾਈ ਮੇਵਾ ਸਿੰਘ ਨੇ ਪਿਸਤੌਲ ਦੀ ਨਿਸ਼ਾਨੀਬਾਜ਼ੀ ਦਾ ਅਭਿਆਸ ਕਰਨਾ ਸ਼ੁਰੂ ਕੀਤਾ ਹੋਣਾ ਸਿੱਖਾਂ ਨੇ ਇਹ ਸਮਝਿਆ ਕਿ ਭਾਈ ਮੇਵਾ ਸਿੰਘ ਗਦਰ ਵਿੱਚ ਹਿੱਸਾ ਲੈਣ ਲਈ ਪੰਜਾਬ ਜਾਵੇਗਾ। ਇਸ ਕਰਕੇ ਨਿਸ਼ਾਨੇਬਾਜ਼ੀ ਦਾ ਅਭਿਆਸ ਕਰ ਰਿਹਾ ਹੈ। ਆਪਣੇ ਨਿਸ਼ਾਨੇ ਨੂੰ ਪ੍ਰਪੱਕ ਕਰਨ ਲਈ ਭਾਈ ਮੇਵਾ ਸਿੰਘ ਨੇ 100 ਡਾਲਰਾਂ ਦੇ ਕਾਰਤੂਸ ਫੂਕ ਦਿੱਤੇ। ਵੈਨਕੂਵਰ ਦੀਆਂ ਅਦਾਲਤ ਦੇ ਵਿੱਚ ਵੇਲਾ ਸਿੰਘ ਵਿਰੁੱਧ ਭਾਈ ਭਾਗ ਸਿੰਘ ਤੇ ਭਾਈ ਬਰਤਨ ਸਿੰਘ ਦੇ ਕਤਲ ਦਾ ਮੁਕਦਮਾ ਚੱਲ ਰਿਹਾ ਸੀ। ਸਿੱਖ ਆਮ ਹੀ ਇਸ ਮੁਕਦਮੇ ਦੀ ਕਾਰਵਾਈ ਦੇਖਣ ਲਈ ਕਚਹਿਰੀ ਵਿੱਚ ਹਾਜ਼ਰ ਸਨ। ਭਾਈ ਮੇਵਾ ਸਿੰਘ ਅਕਸਰ ਹਰ ਪੇਸ਼ੀ ਤੇ ਜਾਇਆ ਕਰਦੇ ਸਨ। 21 ਅਕਤੂਬਰ 1914 ਨੂੰ ਭਾਈ ਮੇਵਾ ਸਿੰਘ ਆਮ ਵਾਂਗ ਹੀ ਪੇਸ਼ੀ ’ਤੇ ਅਦਾਲਤ ਵਿੱਚ ਗਏ ਪਰ ਪੇਸ਼ੀ ਤੇ ਹਾਜ਼ਰ ਹੁੰਦੇ ਸੀ। ਇਸ ਕਰਕੇ ਪੁਲਿਸ ਨੇ ਉਸੇ ਦਿਨ ਵੀ ਉਸ ਦੀ ਸਰਸਰੀ ਤਲਾਸ਼ੀ ਹੀ ਨਾ ਲਈ ਕਿਉਂਕਿ ਅਕਸਰ ਹੀ ਤਲਾਸ਼ੀ ਹੁੰਦਿਆਂ ਉਹਨਾਂ ਦੇ ਕੋਲ ਕੁਝ ਵੀ ਹਾਸਿਲ ਨਾ ਹੁੰਦਾ, ਜਿਸ ਕਰਕੇ ਪੁਲਿਸ ਵਾਲਿਆਂ ਨੂੰ ਭਾਈ ਮੇਵਾ ਸਿੰਘ ਉੱਤੇ ਕਿਸੇ ਕਿਸਮ ਦਾ ਸ਼ੱਕ ਸੁਬਹਾ ਨਹੀਂ ਸੀ।
ਸਵੇਰੇ 10 ਵਜ ਕੇ 12 ਮਿੰਟ ਹੋਏ ਸਨ ਹਾਪਕਿਨ ਕੋਰਟ ਦੇ ਵਿੱਚ ਦਾਖਿਲ ਹੋਣ ਵਾਲੀ ਦਰਵਾਜੇ ਅੱਗੇ ਬਰਾਂਡੇ ਦੀ ਥੰਮਣ ਨਾਲ ਟੋ ਲਾਈ ਖੜਾ ਸੀ, ਭਾਈ ਮੇਵਾ ਸਿੰਘ ਬਿਲਕੁਲ ਸ਼ਾਂਤ ਚਿੱਤ ਉਸ ਕੋਲ ਪਹੁੰਚੇ ਉਸਨੇ ਆਪਣੇ ਦੋਵੇਂ ਹੱਥ ਪਤਲੂਨ ਦੀਆਂ ਜੇਬਾਂ ਵਿੱਚ ਪਾਏ ਹੋਏ ਸਨ।ਹਾਪਕਿਨਸਨ ਦੇ ਕੋਲ ਪੁੱਜ ਕੇ ਭਾਈ ਮੇਵਾ ਸਿੰਘ ਨੇ ਬੜੇ ਠਰੰਮੇ ਨਾਲ ਆਪਣਾ ਪਿਸਤੌਲ ਕੱਢਿਆ ਤੇ ਹਾਪਕਿਨ ਤੇ ਗੋਲੀਆਂ ਦਾਗ ਦਿੱਤੀਆਂ। ਹਾਪਕਤਸਨ ਗੋਡਿਆਂ ਭਾਰ ਡਿੱਗ ਪਿਆ ਭਾਈ ਮੇਵਾ ਸਿੰਘ ਨੇ ਸਰਸਰੀ ਇੱਕ ਹੱਥ ਵਿੱਚ ਫੜੇ ਪਿਸਤੌਲ ਦਾ ਮੁੱਠਾ ਕਈ ਵਾਰ ਉਸਦੀ ਬੁੜਪੜੀ ਵਿੱਚ ਮਾਰਿਆ ਤੇ ਉਹ ਸੱਚੇ ਹੱਥ ਵਾਲਾ ਪਿਸਤੌਲ ਸੁੱਟ ਕੇ ਖੱਬੇ ਹੱਥ ਵਾਲੇ ਪਿਸਤੌਲ ਨੂੰ ਫੁਰਤੀ ਨਾਲ ਸੱਜੇ ਹੱਥ ’ਚ ਲੈ ਕੇ ਹਪਕਿਨਸਨ ਦੀ ਛਾਤੀ ਵਿੱਚ ਹੋਰ ਗੋਲੀਆਂ ਲੰਘਾ ਦਿੱਤੀਆਂ।
ਭਾਈ ਪੁਲਿਸ ਵੱਲੋਂ ਲਲਕਾਰਨ ਤੇ ਭਾਈ ਮੇਵਾ ਸਿੰਘ ਨੇ ਪਿਸਤੌਲ ਜੱਜ ਦੀ ਮੇਜ ’ਤੇ ਰੱਖ ਕੇ ਆਖਿਆ ਮੈਂ ਪਾਗਲ ਨਹੀਂ ਹਾਂ ਜਿਸ ਨੂੰ ਮਾਰਨਾ ਉਸ ਨੂੰ ਮਾਰ ਦਿੱਤਾ।
ਪੁਲਿਸ ਕੋਲ ਦਿੱਤੇ ਬਿਆਨਾਂ ਵਿੱਚ ਭਾਈ ਮੇਵਾ ਸਿੰਘ ਨੇ ਕਿਹਾ ਕਿ ਉਸਨੇ ਤਾਂ ਮੈਲਕਮ ਨੂੰ ਵੀ ਮਾਰਨਾ ਸੀ ਪਰ ਅੱਜ ਨਾ ਆਉਣ ਕਰਕੇ ਉਹ ਬਚ ਗਿਆ। ਹਾਪਕਿਨਸਨ ਦੀ ਮੌਤ ਤੋਂ ਬਾਅਦ ਮੈਲਕਮ ਰੀਡ ਵੈਨਕੂਵਰ ਛੱਡ ਕੇ ਦੌੜ ਗਿਆ। ਮੇਵਾ ਸਿੰਘ ਦੇ ਵੱਲੋਂ ਹਪਕਿਨਸਨ ਦੀ ਮਾਰਨ ਦੀ ਖਬਰ ਸੁਣ ਕੈਨੇਡਾ ਅਮਰੀਕਾ ਦੇ ਵਿੱਚ ਜੰਗਲ ਦੀ ਲੱਗੀ ਅੱਗ ਵਾਂਗ ਖਬਰ ਫੈਲ ਗਈ ਜਿਸ ਕਾਰਨ ਸਿੱਖ ਸੰਗਤ ਦੇ ਪ੍ਰਵਾਸੀ ਭਾਰਤੀ ਭਾਈ ਮੇਵਾ ਸਿੰਘ ਦੇ ਦਰਸ਼ਨਾਂ ਨੂੰ ਆਉਣ ਲੱਗੇ ਜਿਨਾਂ ਵਿੱਚ ਕਈ ਅੰਗਰੇਜ ਵੀ ਸ਼ਾਮਿਲ ਸਨ ਕੈਨੇਡਾ ਦੀਆਂ ਬਹੁਤ ਸਾਰੀਆਂ ਅਖਬਾਰਾਂ ਨੇ ਭਾਈ ਮੇਵਾ ਸਿੰਘ ਦੇ ਫੋਟੋ ਪ੍ਰਕਾਸ਼ਿਤ ਕੀਤੇ ਭਾਈ ਮੇਵਾ ਸਿੰਘ ਦੀ ਬਹਾਦਰੀ ਦੀਆਂ ਥਾਂ ਥਾਂ ਗੱਲਾਂ ਹੋਣ ਲੱਗੀਆਂ।
ਸਿੱਖ ਭਾਈਚਾਰੇ ਦਾ ਸਿਰ ਮਾਨ ਨਾਲ ਉੱਚਾ ਹੋ ਗਿਆ। ਉਹਨਾਂ ਨੇ ਗੁਰਦੁਆਰੇ ਦੀ ਬੇਅਦਬੀ ਅਤੇ ਸਿੱਖ ਆਗੂਆਂ ਦੇ ਕਾਤਲਾਂ ਦਾ ਬਦਲਾ ਅਸਲ ਦੋਸ਼ੀਆਂ ਕੋਲੋਂ ਸ਼ਰੇਆਮ ਲਲਕਾਰ ਕੇ ਲਿਆ। ਭਾਈ ਮੇਵਾ ਸਿੰਘ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਸੰਗਤ ਨੂੰ ਵੀ ਹਮੇਸ਼ਾ ਹੌਂਸਲੇ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਪ੍ਰੇਰਨਾ ਦਿਆ ਕਰਦੇ ਸਨ। ਜੇਲ੍ਹ ਵਿੱਚ ਹਮੇਸ਼ਾ ਹੀ ਕੈਨੇਡਾ ਦੀ ਧਰਤੀ ਉੱਤੇ ਕੌਮੀ ਅਪਮਾਨ ਦਾ ਬਦਲਾ ਲੈਣ ਵਾਲਾ ਅਣਖੀਲਾ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਗੁਰਬਾਣੀ ਦੇ ਪਾਠ ਅਤੇ ਭਜਨ ਬੰਦਗੀ ਵਿੱਚ ਲੀਨ ਰਹਿੰਦੇ ਸਨ। 11 ਜਨਵਰੀ 1915 ਨੂੰ ਭਾਈ ਮੇਵਾ ਸਿੰਘ ਨੂੰ ਫਾਂਸੀ ਦੇਣ ਦਾ ਦਿਨ ਆ ਗਿਆ ਉਸ ਦਿਨ ਸਮੁੱਚੇ ਕੈਨੇਡਾ ਦੀ ਸੰਗਤ ਜੇਲ੍ਹ ਦੇ ਗੇਟ ਅੱਗੇ ਪਹੁੰਚ ਗਏ ਸੀ।
ਸ਼ਾਇਦ ਹੀ ਕੋਈ ਅੱਖ ਹੋਵੇਗੀ ਜਿਹੜੀ ਉਸ ਦਿਨ ਨਮ ਨਾ ਹੋਈ ਹੋਵੇ। ਵਿਦੇਸ਼ਾਂ ਦੀਆਂ ਧਰਤੀਆਂ ’ਤੇ ਝੂਲਦੇ ਝੰਡਿਆਂ ’ਤੇ ਸਾਡੇ ਬਜ਼ੁਰਗਾਂ ਦੀਆਂ ਸ਼ਹਾਦਤਾਂ ਦਾ ਵਢਮੁਲਾ ਯੋਗਦਾਨ ਹੈ। ਭਾਈ ਮੇਵਾ ਸਿੰਘ ਦਾ ਸਸਕਾਰ ਫਰੇਜ਼ਰ ਮਿੱਲ ਦੇ ਸ਼ਮਸ਼ਾਨ ਘਾਟ ਵਿੱਚ ਪੂਰਨ ਗੁਰ ਮਰਿਆਦਾ ਮੁਤਾਬਕ ਕੀਤਾ ਗਿਆ ਸੀ ਅਤੇ ਉੱਥੋਂ ਦੀ ਤਮਾਮ ਸਿੱਖ ਸੰਗਤ ਭਾਈ ਮੇਵਾ ਸਿੰਘ ਦੇ ਅੰਤਿਮ ਦਰਸ਼ਨ ਕਰਨ ਪੁੱਜੀ। ਕੇਨੇਡਾ ਦੇ ਪਹਿਲੇ ਸਿੰਘ ਸ਼ਹੀਦ ਭਾਈ ਮੇਵਾ ਸਿੰਘ ਲੋਪੇਕੋ ਦੀ ਲਾਸਾਨੀ ਸ਼ਹਾਦਤ ਨੂੰ ਕੇਨੇਡਾ ਵੈਨਕੂਵਰ ’ਚ ਰਹਿੰਦਾ ਸਿੱਖ ਭਾਈਚਾਰਾ ਹੀ ਨਹੀਂ ਸਗੋਂ ਉਥੋਂ ਦਾ ਹਰ ਵਿਦੇਸ਼ੀ ਉਨ੍ਹਾਂ ਨੂੰ ਇਸ ਸ਼ਹਾਦਤ ਨੂੰ ਸਲਾਮ ਕਰਦਾ ਹੈ।