The Khalas Tv Blog India ਸਿੱਖ ਅਧਿਆਪਕਾ Live ਜ਼ਿੰਦਗੀ ਖਤਮ ਕਰਨ ਲਈ ਹੋਈ ਮਜ਼ਬੂਰ ! 3 ਲੋਕਾਂ ਨੂੰ ਦੱਸਿਆ ਜ਼ਿੰਮੇਵਾਰ
India Punjab

ਸਿੱਖ ਅਧਿਆਪਕਾ Live ਜ਼ਿੰਦਗੀ ਖਤਮ ਕਰਨ ਲਈ ਹੋਈ ਮਜ਼ਬੂਰ ! 3 ਲੋਕਾਂ ਨੂੰ ਦੱਸਿਆ ਜ਼ਿੰਮੇਵਾਰ

ਬਿਉਰੋ ਰਿਪੋਰਟ – ਪੱਛਮੀ ਬੰਗਾਲ (West Bengal) ਦੇ ਕੋਲਕਾਤਾ (Kolkatta)ਵਿੱਚ ਇੱਕ ਮਹਿਲਾ ਸਿੱਖ ਅਧਿਆਪਕਾ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । 58 ਸਾਲ ਦੀ ਜਸਬੀਰ ਕੌਰ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਆਪਣੀ ਜੀਵਨ ਜ਼ਿੰਦਗੀ ਨੂੰ ਅਲਵਿਦਾ ਕਿਹਾ ਹੈ । ਮਹਿਲਾ ਨੇ ਖਾਲਸਾ ਮਾਡਲ ਸੀਨੀਅਰ ਸਕੈਂਡਰੀ ਸਕੂਲ ਦੀ ਪ੍ਰਿੰਸੀਪਲ ਅਤੇ ਮੈਨੇਜਮੈਂਟ ‘ਤੇ ਮੈਂਟਲੀ ਟਾਰਚਰ ਕਰਨ ਦਾ ਇਲਜ਼ਾਮ ਲਗਾਇਆ ਸੀ ।

ਜਸਬੀਰ ਕੌਰ ਦੀ ਮ੍ਰਿਤਕ ਦੇਹ ਦੱਖਣੇਸ਼ਵਰ ਇਲਾਕੇ ਵਿੱਚ ਮੌਜੂਦ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਮਿਲੀ ਹੈ । ਉਨ੍ਹਾਂ ਦੇ ਭਰਾ ਜਸਬਿੰਦਰ ਸਿੰਘ ਨੇ ਪ੍ਰਿੰਸੀਪਲ ਗੁਰਮੀਤ ਕੌਰ ਅਰਜਾਨੀ,ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਬੇਨੀਪਾਲ,ਸਕੱਤਰ ਗੁਰਦੇਵ ਸਿੰਘ ਲਪਰਨ ਸਮੇਤ ਹੋਰ ਲੋਕਾਂ ਦੇ ਖਿਲਾਫ ਜ਼ਿੰਦਗੀ ਖਤਮ ਕਰਨ ਲਈ ਉਕਸਾਨ ਦਾ ਕੇਸ ਦਰਜ ਕਰਵਾਇਆ ਸੀ।

ਪੁਲਿਸ ਨੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਨੂੰ ਪੁੱਛ-ਗਿੱਛ ਦੇ ਲਈ ਬੁਲਾਇਆ

ਬੈਰਕਪੁਰ ਪੁਲਿਸ ਕਮਿਸ਼ਨਰ ਅਲੋਕ ਰਾਜੋਰੀਆ ਨੇ ਕਿਹਾ ਕੇਸ ਦਰਜ ਕੀਤਾ ਗਿਆ ਹੈ । FIR ਵਿੱਚ ਜਿੰਨਾਂ ਲੋਕਾਂ ਦੇ ਨਾਂ ਹਨ ਸਾਰਿਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ । ਪੁਲਿਸ ਨੇ ਦੱਸਿਆ ਹੈ ਕਿ ਪਰਿਵਾਰ ਮੁਤਾਬਿਕ ਜਸਬੀਰ ਦੇ ਪਿਤਾ ਦਾ 2003 ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ 2 ਪੁੱਤਰ ਹਨ ਜੋ ਵਿਦੇਸ਼ ਰਹਿੰਦੇ ਹਨ । ਜਸਬੀਰ ਕੌਰ ਅਪਾਰਟਮੈਂਟ ਵਿੱਚ ਇਕੱਲੇ ਰਹਿੰਦੀ ਸੀ ।

ਸਕੂਲ ਪ੍ਰਸ਼ਾਸਨ ਨੇ ਟਾਰਚਰ ਕਰਨ ਦੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ। ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਿੰਦਰ ਸਿੰਘ ਨੇ ਕਿਹਾ ਜਸਬੀਰ ਕੌਰ ਇਕੱਲੇ ਰਹਿੰਦੀ ਸੀ ਇਸ ਲਈ ਡਿਪਰੈਸ਼ਨ ਸੀ,ਬੀਐੱਡ ਸਰਟਿਫਿਕੇਟ ਨਹੀਂ ਮਿਲਣ ‘ਤੇ ਪਰੇਸ਼ਾਨ ਸੀ । ਉਨ੍ਹਾਂ ਕਿਹਾ ਮੇਰੇ ਨਾਲ ਜਸਬੀਰ ਦੇ ਰਿਸ਼ਤੇ ਚੰਗੇ ਸੀ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਨੇ ਮੈਨੂੰ ਸਕੂਲ ਗੇਟ ‘ਤੇ ਕਿਹਾ ਸੀ ਕਿ ਮੇਰੇ ਲਈ ਕੁਝ ਕਰੋ । ਉਸ ਵੇਲੇ ਮੈਂ ਨਹੀਂ ਸਮਝ ਸਕਿਆ ਕਿ ਉਹ ਕੀ ਚਾਹੁੰਦੀ ਹੈ ।

ਜਸਬੀਰ ਦੇ ਭਰਾ ਨੇ ਕਿਹਾ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਮੈਂਬਰਾਂ ਵੱਲੋਂ ਮੇਰੀ ਭੈਣ ਨੂੰ ਰੋਜ਼ਾਨਾ ਟੀਚਰ ਟ੍ਰੇਨਿੰਗ ਸਰਟਿਫਿਕੇਟ ਦੇਣ ਦੇ ਲਈ ਮਾਨਸਿਕ ਤੌਰ ‘ਤੇ ਪਰੇਸ਼ਆਨ ਕੀਤਾ ਜਾਂਦਾ ਸੀ। ਜਸਬੀਰ ਕੌਰ ਨੂੰ ਪੈਨਸ਼ਨ,ਪੀਐੱਮ,ਗ੍ਰੇਚੁਟੀ ਅਤੇ ਰਿਟਾਇਡਮੈਂਟ ਲਾਭ ਰੋਕਣ ਦੀ ਧਮਕੀ ਦਿੱਤੀ ਜਾ ਰਹੀ ਸੀ । ਇਸੇ ਦੇ ਚੱਲ ਦੇ ਉਸ ਨੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ ਹੈ ।

Exit mobile version