The Khalas Tv Blog India ਕੋਲਕਾਤਾ ਜ਼ਬਰਜਨਾਹ-ਕਤਲ ਮਾਮਲਾ- 7 ਮੁਲਜ਼ਮਾਂ ਦਾ ਪੋਲੀਗ੍ਰਾਫੀ ਟੈਸਟ, ਮੁੱਖ ਮੁਲਜ਼ਮ ਸੰਜੇ ਤੋਂ ਜੇਲ ’ਚ ਸਵਾਲ-ਜਵਾਬ
India

ਕੋਲਕਾਤਾ ਜ਼ਬਰਜਨਾਹ-ਕਤਲ ਮਾਮਲਾ- 7 ਮੁਲਜ਼ਮਾਂ ਦਾ ਪੋਲੀਗ੍ਰਾਫੀ ਟੈਸਟ, ਮੁੱਖ ਮੁਲਜ਼ਮ ਸੰਜੇ ਤੋਂ ਜੇਲ ’ਚ ਸਵਾਲ-ਜਵਾਬ

ਬਿਉਰੋ ਰਿਪੋਰਟ: ਕੋਲਕਾਤਾ ਜ਼ਬਰਜਨਾਹ-ਕਤਲ ਮਾਮਲੇ ਦੇ 7 ਮੁਲਜ਼ਮਾਂ ਦਾ ਪੋਲੀਗ੍ਰਾਫੀ ਟੈਸਟ ਸ਼ੁਰੂ ਹੋ ਗਿਆ ਹੈ। ਮੁੱਖ ਮੁਲਜ਼ਮ ਸੰਜੇ ਰਾਏ ਦਾ ਜੇਲ੍ਹ ਵਿੱਚ ਹੀ ਟੈਸਟ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਘਟਨਾ ਤੋਂ ਪਹਿਲਾਂ ਟਰੇਨੀ ਡਾਕਟਰ ਨਾਲ ਡਿਨਰ ਕਰਨ ਵਾਲੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼, 4 ਡਾਕਟਰਾਂ ਅਤੇ 1 ਵਾਲੰਟੀਅਰ ਤੋਂ ਸੀਬੀਆਈ ਦਫ਼ਤਰ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੀਬੀਆਈ ਨੇ ਕਿਹਾ ਕਿ ਦਿੱਲੀ ਦੀ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਪੌਲੀਗ੍ਰਾਫੀ ਮਾਹਿਰਾਂ ਦੀ ਟੀਮ ਇਹ ਟੈਸਟ ਕਰਵਾ ਰਹੀ ਹੈ। 23 ਅਗਸਤ ਨੂੰ ਸਿਆਲਦਾਹ ਕੋਰਟ ਦੇ ਮੈਜਿਸਟ੍ਰੇਟ ਨੇ ਸੰਜੇ ਤੋਂ ਪੁੱਛਿਆ ਸੀ ਕਿ ਉਹ ਟੈਸਟ ਲਈ ਕਿਉਂ ਸਹਿਮਤ ਹੋਏ। ਸੰਜੇ ਨੇ ਕਿਹਾ- ਟੈਸਟ ਸਾਬਤ ਕਰੇਗਾ ਕਿ ਮੈਂ ਬੇਕਸੂਰ ਹਾਂ। ਮੈਨੂੰ ਫਸਾਇਆ ਗਿਆ ਹੈ।

ਦਰਅਸਲ, 9 ਅਗਸਤ ਦੀ ਦੇਰ ਰਾਤ ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਦਾ ਜ਼ਬਰਜਨਾਹ ਅਤੇ ਕਤਲ ਕਰ ਦਿੱਤਾ ਗਿਆ ਸੀ। ਸਵੇਰੇ ਉਸਦੀ ਅਰਧ ਨਗਨ ਲਾਸ਼ ਮਿਲੀ। ਇਸ ਤੋਂ ਬਾਅਦ ਦੇਸ਼ ਭਰ ਦੇ ਡਾਕਟਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕੋਲਕਾਤਾ ਦੇ ਡਾਕਟਰ ਅੱਜ ਲਗਾਤਾਰ 16ਵੇਂ ਦਿਨ ਹੜਤਾਲ ’ਤੇ ਹਨ।

ਜ਼ਬਰਜਨਾਹ-ਕਤਲ ਮਾਮਲੇ ਸਬੰਧੀ ਅੱਜ ਦੀਆਂ ਅਪਡੇਟਸ
  • ਕੋਲਕਾਤਾ ਦੇ ਜੂਨੀਅਰ ਡਾਕਟਰ ਲਗਾਤਾਰ 16ਵੇਂ ਦਿਨ ਹੜਤਾਲ ’ਤੇ ਹਨ। ਉਨ੍ਹਾਂ ਕਿਹਾ- ਜਦੋਂ ਤੱਕ ਸਾਡੀ ਭੈਣ ਨੂੰ ਇਨਸਾਫ਼ ਨਹੀਂ ਮਿਲਦਾ ਸਾਡਾ ਧਰਨਾ ਜਾਰੀ ਰਹੇਗਾ। ਇਸ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੋ ਸਕਦਾ।
  • ਆਰਜੀ ਕਾਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੋਂ ਅੱਜ ਲਗਾਤਾਰ 9ਵੇਂ ਦਿਨ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਬੀਆਈ ਦੀ ਟੀਮ ਹੁਣ ਤੱਕ ਘੋਸ਼ ਤੋਂ 100 ਘੰਟੇ ਪੁੱਛਗਿੱਛ ਕਰ ਚੁੱਕੀ ਹੈ। ਸੀਬੀਆਈ ਘੋਸ਼ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੈ।
  • ਕਲਕੱਤਾ ਹਾਈ ਕੋਰਟ ਨੇ ਆਰਜੀ ਕਾਰ ਹਸਪਤਾਲ ਵਿੱਚ ਵਿੱਤੀ ਬੇਨਿਯਮੀਆਂ ਦਾ ਮਾਮਲਾ ਸੀਬੀਆਈ ਨੂੰ ਸੌਂਪਣ ਦਾ ਹੁਕਮ ਦਿੱਤਾ ਸੀ। ਅੱਜ ਐਸਆਈਟੀ ਨੇ ਮਾਮਲੇ ਨਾਲ ਸਬੰਧਿਤ ਸਾਰੇ ਦਸਤਾਵੇਜ਼ ਸੀਬੀਆਈ ਨੂੰ ਸੌਂਪ ਦਿੱਤੇ ਹਨ। ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Exit mobile version